Home » ਰਾਜਨੀਤੀ » ਪਰਗਟ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਕਾਂਗਰਸੀਆਂ ਦਾ ਜੋਸ਼ੋ-ਖਰੋਸ਼ ਸਿਆਸਤ ‘ਚ ਨਵੀਂ ਇਬਾਰਤ ਲਿਖੇਗਾ-ਗੁਰਬਾਜ਼ ਸਿੰਘ ਸਿੱਧੂ

ਪਰਗਟ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਕਾਂਗਰਸੀਆਂ ਦਾ ਜੋਸ਼ੋ-ਖਰੋਸ਼ ਸਿਆਸਤ ‘ਚ ਨਵੀਂ ਇਬਾਰਤ ਲਿਖੇਗਾ-ਗੁਰਬਾਜ਼ ਸਿੰਘ ਸਿੱਧੂ

News Portal Development Companies In India

ਤਲਵੰਡੀ ਸਾਬੋ 11 ਅਕਤੂਬਰ (ਅੰਮ੍ਰਿਤ ਮਲਕਾਣਾ ) “ਪਦਮ ਸ੍ਰੀ ਪਰਗਟ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ‘ਚ ਅਹੁਦਾ ਸੰਭਾਲਣ ਮੌਕੇ ਕਾਂਗਰਸ ਦੇ ਵੱਖ-ਵੱਖ ਵਿੰਗਾਂ ਦੇ ਆਗੂਆਂ ਤੇ ਵਰਕਰਾਂ ‘ਚ ਦਿਖਾਈ ਦਿੱਤਾ ਜੋਸ਼ੋ-ਖਰੋਸ਼ ਪੰਜਾਬ ਦੀ ਸਿਆਸਤ ‘ਚ ਨਵੀਂ ਇਬਾਰਤ ਲਿਖੇਗਾ” ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਅੰਦਰ ਪਿਛਲੇ ਸਮੇਂ ਤੋਂ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ।
ਸਿੱਧੂ ਨੇ ਕਿਹਾ ਕਿ ਪਰਗਟ ਸਿੰਘ ਵੱਲੋਂ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲਣ ‘ਤੇ ਕਾਂਗਰਸੀ ਵਰਕਰਾਂ ‘ਚ ਨਵੀਂ ਰੂਹ ਦਾ ਸੰਚਾਰ ਹੋਇਆ ਹੈ ਅਤੇ ਇਸਦਾ ਸਬੂਤ ਅੱਜ ਉਨਾਂ ਦੇ ਅਹੁਦਾ ਸੰਭਾਲ ਸਮਾਰੋਹ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਦਿਖਾਏ ਜੋਸ਼ ਨੇ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਇਹ ਜੋਸ਼ੋ-ਖਰੋਸ਼ ਇਸ ਗੱਲ ਦੀ ਵੀ ਗਵਾਹੀ ਭਰ ਰਿਹਾ ਹੈ ਕਿ ਉਹ ਇਕਜੁਟਤਾ ਨਾਲ 2027 ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰ ਕਰ ਚੁੱਕੇ ਹਨ ਤੇ ਲੋਕਾਂ ਦੇ ਸਾਥ ਸਦਕਾ ਕਾਂਗਰਸ ਪਾਰਟੀ 2027 ਚ ਪੰਜਾਬ ‘ਚ ਸਰਕਾਰ ਬਣਾਉਣ ‘ਚ ਕਾਮਯਾਬ ਹੋਵੇਗੀ।ਗੁਰਬਾਜ਼ ਸਿੰਘ ਸਿੱਧੂ ਨੇ ਪਰਗਟ ਸਿੰਘ ਦੇ ਅਹੁਦਾ ਸੰਭਾਲ ਸਮਾਗਮ ‘ਚ ਹਲਕਾ ਤਲਵੰਡੀ ਸਾਬੋ ਤੋਂ ਸ਼ਾਮਿਲ ਹੋਏ ਆਪਣੇ ਸਾਥੀ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।

Leave a Comment

Will the middle class get relief from the first general budget of Modi 3.0?