Home » Today In Focus » ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਇਮਾਨਦਾਰ, ਉੱਚ ਯੋਗਤਾ ਵਾਲੇ ਸਿਆਸਤਦਾਨ, ਕ੍ਰਾਂਤੀਕਾਰੀ ਅਤੇ ਰਾਜਨੇਤਾ ਸਨ- ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਇਮਾਨਦਾਰ, ਉੱਚ ਯੋਗਤਾ ਵਾਲੇ ਸਿਆਸਤਦਾਨ, ਕ੍ਰਾਂਤੀਕਾਰੀ ਅਤੇ ਰਾਜਨੇਤਾ ਸਨ- ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

News Portal Development Companies In India

ਸੰਗਤ ਮੰਡੀ,2 ਅਕਤੂਬਰ (ਅਮਨ ਸਰਦਾਰਗੜ੍ਹ)
ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸ਼ਤਰੀ ਜੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਮੁਗਲਸਰਾਏ ਸ਼ਹਿਰ ਨਜ਼ਦੀਕ ਰਾਮ ਨਗਰ ਵਿੱਚ ਪਿਤਾ ਸ਼੍ਰੀ ਸਾਰਦਾ ਪ੍ਰਸ਼ਾਦ ਅਤੇ ਮਾਤਾ ਰਾਮਦੁਲਾਰੀ ਦੇਵੀ ਦੇ ਘਰ ਹੋਇਆ।ਸਾਸ਼ਤਰੀ ਜੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਜਦੋਂ ਉਹ ਸਿਰਫ ਡੇਢ ਸਾਲ ਦੇ ਹੀ ਸਨ ਅਤੇ ਉਹਨਾਂ ਦਾ ਪਾਲਣ ਪੋਸ਼ਣ ਮਾਤਾ ਰਾਮ ਦੁਲਾਰੀ ਨੇ ਕੀਤਾ।ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜੀਵਨ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਉਹ ਇਕ ਸਿਆਸਤਦਾਨ,ਕ੍ਰਾਂਤੀਕਾਰੀ ਅਤੇ ਰਾਜਨੇਤਾ ਸਨ।ਉਹ ਭਾਰਤ ਦੇ ਤੀਜੇ ਰੇਲ ਮੰਤਰੀ ਅਤੇ ਛੇਵੇਂ ਗ੍ਰਹਿ ਮੰਤਰੀ ਵੀ ਰਹੇ।ਸ਼ਾਸਤਰੀ ਜੀ ਨੇ ਆਪਣੇ ਜੀਵਨ ਵਿੱਚ ਕਈ ਅਜਿਹੇ ਕੰਮ ਕੀਤੇ ਜੋਂ ਲੋਕਾਂ ਲਈ ਪ੍ਰੇਰਨਾ ਸਰੋਤ ਹਨ।ਉਹਨਾਂ ਨੇ ਆਪਣਾ ਸਾਰਾ ਜੀਵਨ ਇਮਾਨਦਾਰੀ ਅਤੇ ਸਾਦਗੀ ਨਾਲ ਬਿਤਾਇਆ। 1921ਵਿੱਚ ਮਹਾਤਮਾ ਗਾਂਧੀ ਨੇ ਵਾਰਾਣਸੀ ਆ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਆਪ 17 ਸਾਲ ਦੀ ਉਮਰ ਵਿੱਚ ਹੀ ਪੜ੍ਹਾਈ ਛੱਡ ਕੇ ਰਾਸ਼ਟਰੀ ਅੰਦੋਲਨ ਵਿੱਚ ਸ਼ਾਮਲ ਹੋ ਗਏ।ਇਸ ਤੋਂ ਬਾਅਦ ਆਪ ਨੇ ਕਾਸ਼ੀ ਵਿਿਦਆਪੀਠ ਵਿੱਚ ਪੜ੍ਹਾਈ ਕੀਤੀ ਅਤੇ ਸਾਸ਼ਤਰੀ ਦੀ ਉਪਾਧੀ ਪ੍ਰਾਪਤ ਕੀਤੀ ਅਤੇ ਲਾਲ ਬਹਾਦਰ ਤੋਂ ਲਾਲ ਬਹਾਦਰ ਸ਼ਾਸ਼ਤਰੀ ਬਣ ਗਏ।ਜਦੋਂ ਸਾਸ਼ਤਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਇੱਕ ਬਾਰ ਉਹਨਾਂ ਦੇ ਪੁੱਤਰ ਸੁਨੀਲ ਸਾਸ਼ਤਰੀ ਸਰਕਾਰੀ ਕਾਰ ਲੈ ਕੇ ਘੁੰਮਣ ਚਲੇ ਗਏ ਅਤੇ ਜਦੋਂ ਉਹ ਵਾਪਿਸ ਆਏ ਤਾਂ ਸਾਸ਼ਤਰੀ ਜੀ ਨੇ ਪੁੱਛਿਆ ਕਿ ਉਹ ਸਰਕਾਰੀ ਕਾਰ ਲੈ ਕੇ ਕਿੱਥੇ ਘੁੰਮਣ ਗਿਆ ਸੀ ਇਹ ਕਾਰ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ ਅਤੇ ਅੱਗੇ ਤੋਂ ਇਸ ਸਰਕਾਰੀ ਕਾਰ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸ਼ਾਸਤਰੀ ਜੀ ਨੇ ਆਪਣੇ ਡਰਾਈਵਰ ਨੂੰ ਪੁੱਛਿਆ ਕਿ ਇਹ ਕਾਰ ਜਿੰਨੇ ਕਿਲੋਮੀਟਰ ਚੱਲੀ ਹੈ ਉਸ ਦਾ ਖਰਚਾ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇ।1964 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਦਿਹਾਂਤ ਤੋ ਬਾਅਦ ਸ਼ਾਸਤਰੀ ਜੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਅਤੇ ਉਹ ਆਪਣੀ ਕਾਰਜ ਯੋਗਤਾ ਕਾਰਨ ਸਾਰੇ ਵਿਸ਼ਵ ਵਿੱਚ ਹਰਮਨ ਪਿਆਰਾ ਬਣ ਗਏ। 1965 ਦੀ ਭਾਰਤ ਪਾਕਿਸਤਾਨ ਜੰਗ ਅਤੇ ਦੇਸ਼ ਵਿੱਚ ਅਨਾਜ ਦੀ ਕਮੀ ਸਮੇਂ ਉਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਮਸ਼ਹੂਰ ਨਾਅਰਾ ਦਿੱਤਾ ਜਿਸ ਨੇ ਦੇਸ਼ ਦੀ ਸੈਨਾ ਅਤੇ ਕਿਸਾਨਾਂ ਦਾ ਹਂੌਸਲਾ ਵਧਾਇਆ। ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਖੇਤੀਬਾੜੀ ਅਤੇ ਦੁੱਧ ਉਤਪਾਦਨ ( ਚਿੱਟਾ ਇਨਕਲਾਬ) ਨੂੰ ਬਹੁਤ ਉਤਸਾਹਿਤ ਕੀਤਾ ਗਿਆ। ਦੇਸ਼ ਵਿੱਚ11ਜਨਵਰੀ 1966 ਨੂੰ 61ਸਾਲ ਦੀ ਉਮਰ ਵਿੱਚ ਹੀ ਸ਼ਾਸਤਰੀ ਜੀ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਅਤੇ ਉਹਨਾਂ ਨੂੰ ਮਰਨ ਉਪਰੰਤ ਭਾਰਤ ਦੇ ਸਰਬਉਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।ਸ਼ਾਸਤਰੀ ਜੀ ਨੇ ਸਾਰਾ ਜੀਵਨ ਲੋਕਾਂ ਦੀ ਸੇਵਾ ਕਰਨ ਵਿੱਚ ਲਗਾ ਦਿੱਤਾ।ਉਹ ਇਕ ਇਮਾਨਦਾਰ ਅਤੇ ਉੱਚ ਯੋਗਤਾ ਵਾਲੇ ਵਿਅਕਤੀ ਸਨ ਅਤੇ ਉਨਾਂ ਦਾ ਜੀਵਨ ਸਾਦਗੀ,ਇਮਾਨਦਾਰੀ ਅਤੇ ਨਿਰਸਵਾਰਥ ਦੇਸ਼ ਸੇਵਾ ਦੀ ਇੱਕ ਮਿਸਾਲ ਸੀ।ਉਹਨਾਂ ਦਾ ਵਿਅਕਤੀਤਵ ਸਾਨੂੰ ਅੱਜ ਵੀ ਇਹ ਯਾਦ ਕਰਵਾਉਂਦਾ ਹੈ ਕਿ ਪੱਕੇ ਇਰਾਦੇ,ਲਗਨ,ਦ੍ਰਿੜ ਸੰਕਲਪ ਅਤੇ ਸੱਚਾਈ ਨਾਲ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਉੱਚੇ ਤੋ ਉੱਚੇ ਅਹੁਦੇ ਨੂੰ ਪ੍ਰਾਪਤ ਕਰ ਸਕਦਾ ਹੈ। ਹਰ ਸਾਲ ਦੋ ਅਕਤੂਬਰ ਨੂੰ ਉਹਨਾਂ ਦੀ ਜਯੰਤੀ ਪੂਰੇ ਦੇਸ਼ ਵਿੱਚ ਬਹੁਤ ਹੀ ਸਤਿਕਾਰ ਨਾਲ ਮਨਾਈ ਜਾਂਦੀ ਹੈ।

Leave a Comment

Will the middle class get relief from the first general budget of Modi 3.0?