Home » ਸਾਹਿਤ » ਸਾਹਿਤ ਸਿਰਜਣਾ ਮੰਚ ,ਬਠਿੰਡਾ ਵੱਲੋਂ ਗੋਸ਼ਟੀ ਅਤੇ ਕਵੀ ਦਰਬਾਰ 27 ਸਤੰਬਰ ਨੂੰ

ਸਾਹਿਤ ਸਿਰਜਣਾ ਮੰਚ ,ਬਠਿੰਡਾ ਵੱਲੋਂ ਗੋਸ਼ਟੀ ਅਤੇ ਕਵੀ ਦਰਬਾਰ 27 ਸਤੰਬਰ ਨੂੰ

News Portal Development Companies In India

ਬਠਿੰਡਾ (ਗੁਰਸੇਵਕ ਚੁੱਘੇ ਖੁਰਦ) ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਵੱਲੋਂ ਇੱਕ ਵਿਸ਼ੇਸ਼ ਇਕੱਤਰਤਾ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਇਥੋਂ ਦੇ ਟੀਚਰਜ਼ ਹੋਮ ਵਿਖੇ ਹੋਈ। ਇਸ ਮੀਟਿੰਗ ਵਿੱਚ ਮੰਚ ਵੱਲੋਂ 27 ਸਤੰਬਰ, 2026 ਦਿਨ ਐਤਵਾਰ, ਸਵੇਰੇ 10 ਵਜੇ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਦੀ ਪੁਸਤਕ ‘ਧਰਤ ਪਿਆਸੀ’ ਉਪਰ ਟੀਚਰਜ਼ ਹੋਮ ਵਿਖੇ ਕਰਵਾਈ ਜਾਣ ਵਾਲੀ ਵਿਚਾਰ ਗੋਸ਼ਟੀ ਸਬੰਧੀ ਕੀਤੀ ਗਈ ਵਿਚਾਰ ਚਰਚਾ ਉਪਰੰਤ ਵੱਖ ਵੱਖ ਕਾਰਜਾਂ ਲਈ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਜ਼ਿਕਰਯੋਗ ਹੈ ਕਿ ਇਸ ਗੋਸ਼ਟੀ- ਸਮਾਗਮ ਦੀ ਪ੍ਰਧਾਨਗੀ ਸ਼੍ਰੀ ਜਸਵੰਤ ਜਫ਼ਰ, ਪ੍ਰਸਿੱਧ ਕਵੀ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਕਰਨਗੇ ਜਦੋਂ ਕਿ ਪ੍ਰਿੰ. ਤਸਵਿੰਦਰ ਸਿੰਘ ਅਤੇ ਪ੍ਰਿੰ. ਅਵਤਾਰ ਸਿੰਘ ਕ੍ਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ। ਪੁਸਤਕ ਉਪਰ ਪ੍ਰਸਿੱਧ ਚਿੰਤਕ ਪ੍ਰੋ. ਤਰਸੇਮ ਨਰੂਲਾ ਅਤੇ ਹੋਣਹਾਰ ਅਲੋਚਕ ਪ੍ਰੋ. ਜਸਕਰਨ ਸਿੰਘ ਖੋਜ ਪੇਪਰ ਪੜੵਨਗੇ। ਇਸ ਉਪਰੰਤ ਇੱਕ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।ਮੀਟਿੰਗ ਵਿੱਚ ਉਕਤ ਤੋਂ ਇਲਾਵਾ ਕੀਰਤੀ ਕਿਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ, ਜਗਨ ਨਾਥ, ਪ੍ਰੋ. ਤਰਸੇਮ ਨਰੂਲਾ, ਅਮਰਜੀਤ ਪੇਂਟਰ, ਪੋਰਿੰਦਰ ਕੁਮਾਰ ਸਿੰਗਲਾ, ਮੀਤ ਬਠਿੰਡਾ, ਗੁਰਪ੍ਰੀਤ ਕੌਰ ਪ੍ਰੀਤ, ਜਸਵਿੰਦਰ ਖੁੱਡੀਆਂ, ਜਸਵਿੰਦਰ ਸੁਰਗੀਤ ਆਦਿ ਹਾਜ਼ਰ ਸਨ। ਮੀਟਿੰਗ ਦਾ ਮੰਚ ਸੰਚਾਲਨ ਡਾ. ਜਸਪਾਲਜੀਤ ਨੇ ਬਾਖੂਬੀ ਕੀਤਾ ਅਤੇ ਨਾਵਲਕਾਰ ਪ੍ਰਿੰ. ਜਗਮੇਲ ਸਿੰਘ ਜਠੌਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਮਾਗਮ ਨੂੰ ਸਫ਼ਲ ਬਣਾਉਣ ਲਈ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਆਪਣੀਆਂ ਡਿਊਟੀਆਂ ਨਿਭਾਈਆਂ ਜਾਣ।

 

Leave a Comment

Will the middle class get relief from the first general budget of Modi 3.0?