ਸੁਖਦੇਵ ਸਿੰਘ ਬੁੱਟਰ ਪਿੰਡ ਜੋਧਪੁਰ ਬੱਗਾ ਉਰਫ਼ ਫੱਲ੍ਹੜ ਦੇ ਬੜੇ ਨੇਕ ਦਿਲ ਦੇ ਇਨਸਾਨ ਸਨ

ਸੰਗਤ ਮੰਡੀ, 22 ਸਤੰਬਰ (ਅਮਨ ਸਰਦਾਰਗੜ੍ਹ )ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਜਥੇਬੰਦੀ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਜਥੇਬੰਦੀ ਦੇ ਸਤਿਕਾਰਯੋਗ ਆਗੂ ਸੁਖਦੇਵ ਸਿੰਘ ਬੁੱਟਰ ਦਾ ਅਚਾਨਕ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਨਗਰ ਵਾਸੀਆਂ ਤੋਂ ਇਲਾਵਾ ਬੀਕੇਯੂ ਡਕੌਂਦਾ ਧਨੇਰ ਜਥੇਬੰਦੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ ਨੇ ਕਿਹਾ ਕਿ ਸੁਖਦੇਵ ਸਿੰਘ ਬੁੱਟਰ ਪਿੰਡ ਜੋਧਪੁਰ ਬੱਗਾ ਉਰਫ਼ ਫੱਲ੍ਹੜ ਉਮਰ ਤਕਰੀਬਨ 65 ਸਾਲ ਦੇ ਇੱਕ ਨੇਕਦਿਲ, ਮਿਲਣਸਾਰ ਅਤੇ ਲੋਕਾਂ ਨਾਲ ਪਿਆਰ ਕਰਨ ਵਾਲੇ ਇਨਸਾਨ ਸਨ। ਉਨ੍ਹਾਂ ਨੇ ਦੱਸਿਆ ਕਿ ਸੁਖਦੇਵ ਸਿੰਘ ਕਾਫੀ ਲੰਮੇ ਸਮੇਂ ਤੋਂ ਬੀਕੇਯੂ ਡਕੌਂਦਾ ਧਨੇਰ ਪਾਰਟੀ ਨੇ ਜੁੜੇ ਹੋਏ ਸਨ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਦੇ ਚਲੇ ਜਾਣ ਨਾਲ ਜਥੇਬੰਦੀ ਨੂੰ ਵੀ ਵੱਡੀ ਕਮੀ ਮਹਿਸੂਸ ਹੋਵੇਗੀ।ਮ੍ਰਿਤਕ ਸੁਖਦੇਵ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੇਟੇ ਕੁਲਦੀਪ ਸਿੰਘ ਅਤੇ ਭਤੀਜੇ ਏ.ਐੱਸ.ਆਈ. ਰਣਧੀਰ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ ਸੁਖਪਾਲ ਸਿੰਘ ਪਾਲੀ ਕੋਟਲੀ, ਗੁਰਮੀਤ ਸਿੰਘ, ਨਛੱਤਰ ਸਿੰਘ, ਗੁਰਲਾਲ ਸਿੰਘ ਜੀਤਾ, ਸਿੰਘ ਫੱਲ੍ਹੜ, ਨਗਰ ਪੰਚਾਇਤ ਮੈਂਬਰ ਕਾਕੂ ਸਿੰਘ, ਰੂਲਦੂਵਾਲਾ ਦੇ ਦਰਸ਼ਨ ਸਿੰਘ, ਜੱਗਾ ਸਿੰਘ, ਸੇਖੂ, ਨੈਬ ਸਿੰਘ, ਸੁਖਜੀਤ ਸਿੰਘ ਚੱਕ ਅਤਰ ਸਿੰਘ ਵਾਲਾ, ਗੋਰਾ ਸਿੰਘ, ਲੀਲਾ ਸਿੰਘ ਬਾਂਡੀ, ਮੇਜਰ ਸਿੰਘ, ਬੰਤਾ ਸਿੰਘ ਪਥਰਾਲਾ, ਦਰਸ਼ਨ ਸਿੰਘ, ਗੁਰਮੇਸ਼ ਸਿੰਘ, ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ, ਵਾਲਾ ਸਮੇਤ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਅਤੇ ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ ਨੇ ਕਿਹਾ ਕਿ ਸੁਖਦੇਵ ਸਿੰਘ ਬੁੱਟਰ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਬੀਕੇਯੂ ਡਕੌਂਦਾ ਧਨੇਰ ਜਥੇਬੰਦੀ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।








