Home » ਰਾਜਨੀਤੀ » ‘ਨਸ਼ਾ ਮੁਕਤ ਪੰਜਾਬ’ ਯਾਤਰਾ ਇੱਕ ਲੋਕ ਮੁਹਿੰਮ,ਨਸ਼ਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਮਨੋਰਥ-ਕੇਵਲ ਸਿੰਘ ਢਿੱਲੋਂ

‘ਨਸ਼ਾ ਮੁਕਤ ਪੰਜਾਬ’ ਯਾਤਰਾ ਇੱਕ ਲੋਕ ਮੁਹਿੰਮ,ਨਸ਼ਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਮਨੋਰਥ-ਕੇਵਲ ਸਿੰਘ ਢਿੱਲੋਂ

News Portal Development Companies In India

ਕਿਹਾ :-ਪੰਜਾਬ ਸਰਕਾਰ ਨਸ਼ਾ ਬੰਦ ਕਰਨ ਦੀ ਬਜਾਏ ਨਸ਼ੇ ਖਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਕਰ ਰਹੀ ਹੈ ਬੰਦ

ਫੋਟੋ ਕੈਪਸ਼ਨ:ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ

ਤਲਵੰਡੀ ਸਾਬੋ 15 ਸਤੰਬਰ (ਅੰਮ੍ਰਿਤ ਮਲਕਾਣਾ ) “ਭਾਰਤੀ ਜਨਤਾ ਪਾਰਟੀ ਵੱਲੋਂ ਅਗਲੇ ਦਿਨਾਂ ‘ਚ ਪੰਜਾਬ ਦੇ ਚਾਰ ਵੱਖ-ਵੱਖ ਹਿੱਸਿਆਂ ‘ਚੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਸਿਆਸੀ ਨਹੀ ਸਗੋਂ ਇੱਕ ਲੋਕ ਮੁਹਿੰਮ ਹੈ ਜਿਸਦਾ ਮਨੋਰਥ ਸੂਬੇ ਦੇ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗਰੂਕ ਕਰਨਾ ਹੈ।”ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਆਉਣ ਵਾਲੇ ਦਿਨਾਂ ‘ਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭੀ ਜਾਣ ਵਾਲੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੀਆਂ ਤਿਆਰੀਆਂ ਸਬੰਧੀ ਭਾਜਪਾ ਜ਼ਿਲ੍ਹਾ ਬਠਿੰਡਾ (ਦਿਹਾਤੀ) ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਭਾਜਪਾ ਆਗੂਆਂ ਦੀ ਰੱਖੀ ਮੀਟਿੰਗ ‘ਚ ਵਿਸ਼ੇਸ ਤੌਰ ‘ਤੇ ਪਹੁੰਚੇ ਭਾਜਪਾ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਂਵੇ ਪੰਜਾਬ ਦੀ ਮਾਲੀ ਹਾਲਤ,ਗੈਂਗਸਟਰਵਾਦ,ਭ੍ਰਿਸ਼ਟਾਚਾਰ ਸਮੇਤ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਹਨ ਪ੍ਰੰਤੂ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ।ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਭਾਜਪਾ ਵੱਲੋਂ ਲੋਕਾਂ ਦੇ ਸਹਿਯੋਗ ਨਾਲ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਇਹ ਸਿਆਸਤ ਤੋਂ ਉੱਪਰ ਉੱਠ ਕੇ ਨਿਰੋਲ ਲੋਕ ਮੁਹਿੰਮ ਹੋਵੇਗੀ।ਸੂਬਾ ਪ੍ਰਧਾਨ ਨੇ ਦੱਸਿਆ ਕਿ ਪਹਿਲੀ ਯਾਤਰਾ ਸੁਜਾਨਪੁਰ ਹਲਕੇ ਤੋਂ,ਦੂਜੀ ਫਤਹਿਗੜ੍ਹ ਸਾਹਿਬ ਤੋਂ,ਤੀਜੀ ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਅਤੇ ਚੌਥੀ ਫਾਜ਼ਿਲਕਾ ਤੋਂ ਆਰੰਭ ਹੋਵੇਗੀ,ਚਾਰੇ ਯਾਤਰਾਵਾਂ ਨੂੰ ਜਲੰਧਰ ਵਿਖੇ ਇਕੱਠੇ ਕਰਕੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ ਤੌਰ ‘ਤੇ ਪਹੁੰਚਣਗੇ।
ਉਨਾਂ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਨਿਿਤਨ ਨਵੀਨ,ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ,ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾਮ ਮੇਘਵਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਕ੍ਰਮਵਾਰ ਆਰੰਭਤਾ ਵਾਲੀਆਂ ਥਾਵਾਂ ‘ਤੇ ਪਹੁੰਚਕੇ ਯਾਤਰਾਵਾਂ ਸ਼ੁਰੂ ਕਰਵਾਉਣਗੇ।ਪੰਜਾਬ ਸਰਕਾਰ ਤੇ ਨਿਸ਼ਾਨਾ ਵਿੰਨ੍ਹਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਸਰਕਾਰ ਨੇ ਆਪਣੇ ਕਾਰਜਕਾਲ ‘ਚ ਨਸ਼ਾ ਤਾਂ ਕੀ ਬੰਦ ਕਰਨਾ ਸੀ ਸਗੋਂ ਹੁਣ ਨਸ਼ੇ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ।ਮੋਹਨਜੀਤ ਸ਼ੇਰੋਂ ‘ਤੇ ਪੁਲਿਸ ਤਸ਼ੱਦਦ ਅਤੇ ਗੁਲਜਾਰ ਸਿੰਘ ਤੂੜਬੰਜਾਰਾ ਦੀ ਮੌਤ ਦੀਆਂ ਘਟਨਾਵਾਂ ਇਸਦਾ ਸਭ ਤੋਂ ਵੱਡਾ ਸਬੂਤ ਹਨ।ਗੁਲਜ਼ਾਰ ਸਿੰਘ ਮਾਮਲੇ ‘ਚ ਸੂਬਾ ਸਰਕਾਰ ‘ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਚਾਉਣ ਦੇ ਇਲਜ਼ਾਮ ਲਾਉਦਿਆਂ ਉਨਾਂ ਕਿਹਾ ਕਿ ਭਾਜਪਾ ਨੇ ਸ਼ੁਰੂ ‘ਚ ਹੀ ਸੀ.ਬੀ.ਆਈ ਜਾਂਚ ਮੰਗੀ ਸੀ ਤਾਂ ਕਿ ਸੱਚ ਸਾਹਮਣੇ ਆ ਸਕੇ।
ਕੇਵਲ ਸਿੰਘ ਢਿੱਲੋਂ ਨੇ ਯਾਤਰਾ ਦੀਆਂ ਤਿਆਰੀਆਂ ਸਬੰਧੀ ਇਸ ਮੌਕੇ ਭਾਜਪਾ ਆਗੂਆਂ ਨਾਲ ਮੀਟਿੰਗ ਕੀਤੀ।ਮੀਟਿੰਗ ਚ ਪਹੁੰਚਣ ਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਸੂਬਾ ਮੀਤ ਪ੍ਰਧਾਨ ਨਵਜੋਤ ਸਿੰਘ ਗੁਣੀ ਨੇ ਉਨਾਂ ਨੂੰ ਜੀ ਆਇਆ ਆਖਿਆ ਜਦੋਂਕਿ ਮੀਟਿੰਗ ‘ਚ ਭਾਜਪਾ ਸੰਗਠਨ ਮੰਤਰੀ ਸ੍ਰੀਨਿਵਾਸਲੂ,ਮੁੱਖ ਬੁਲਾਰੇ ਅਨਿਲ ਸਰੀਨ,ਸੂਬਾ ਆਗੂ ਦਿਆਲ ਸੋਢੀ,ਸੂਬਾ ਸਕੱਤਰ ਚਰਨਜੀਤ ਸਿੰਘ ਬਰਾੜ,ਸੁਖਵਿੰਦਰ ਸਿੰਘ ਗੁਨੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ,ਜਿਲ੍ਹਾ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ,ਰਾਕੇਸ਼ ਮਹਾਜਨ ਰਾਮਾਂ,ਗੁਰਤੇਜ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ ਫੂੁਲ,ਕਾਕਾ ਢਪਾਲੀ,ਮੱਖਣ ਜਿੰਦਲ,ਮੇਜਰ ਸਿੰਘ ਬਰਾੜ,ਭਾਰਤ ਭੂਸ਼ਣ ਜੈਨ,ਦੇਵੀ ਦਿਆਲ,ਯਸ਼ਪਾਲ ਡਿੰਪੀ,ਲਛਮਣ ਠੇਕੇਦਾਰ,ਕਸ਼ਮੀਰ ਸਿੰਘ ਸੰਗਤ,ਗੋਪਾਲ ਕ੍ਰਿਸ਼ਨ ਬਾਂਸਲ,ਮਹਿਲਾ ਵਿੰਗ ਆਗੂ ਸੁਖਵਿੰਦਰ ਕੌਰ ਸ਼ੇਰਗੜ੍ਹ,ਗੁਰਜੀਤ ਸਿੰਘ ਗੋਰਾ ਦਿਉਣ ਸਮੇਤ ਵੱਡੀ ਗਿਣਤੀ ਆਗੂ ਸ਼ਾਮਿਲ ਹੋਏ।

Leave a Comment

Will the middle class get relief from the first general budget of Modi 3.0?