Home » Lok Masle » ਸੰਗਤ ਕੈਂਚੀਆਂ ਤੋਂ ਮਛਾਣਾ ਵਿਚਕਾਰ ਸਰਵਿਸ ਰੋਡ ਬਣੀ ‘ਟਰਾਲੀ-ਪਾਰਕਿੰਗ‘

ਸੰਗਤ ਕੈਂਚੀਆਂ ਤੋਂ ਮਛਾਣਾ ਵਿਚਕਾਰ ਸਰਵਿਸ ਰੋਡ ਬਣੀ ‘ਟਰਾਲੀ-ਪਾਰਕਿੰਗ‘

News Portal Development Companies In India

“ਇਥੇ ਕੋਈ ਨਿਯਮ ਲਾਗੂ ਨਹੀਂ ਹੁੰਦਾ ; ਕਿਉਂਕਿ ,ਇਹ ਆਮ ਲੋਕਾਂ ਲਈ ਬਣੀ ਸੜ੍ਹਕ ਹੈ”

ਸੰਗਤ ਮੰਡੀ,12 ਸਤੰਬਰ (ਯੰਗ ਪੀਡੀਆ ਨਿਊਜ਼ ) ਬਠਿੰਡਾ ਤੋਂ ਡੱਬਵਾਲੀ ਵੱਲ ਜਾਂਦੇ ਭਾਰਤਮਾਲਾ ਨਾਲ਼ ਲਗਦੇ ਪਿੰਡਾਂ ਦੀ ਆਵਾਜਾਈ ਦੀ ਸਹੂਲਤ ਲਈ ਬਣੀ ਸਰਵਿਸ ਰੋਡ ਸੰਗਤ ਕੈਂਚੀਆਂ ਤੋਂ ਮਛਾਣਾ ਪਿੰਡ ਤੱਕ ਟਰਾਲੀ-ਪਾਰਕਿੰਗ ਬਣੀ ਹੋਈ ਹੈ।ਇੰਨੇ ਖੇਤਰ ਵਿੱਚ ਪਰਾਲੀ ਨਾਲ਼ ਭਰੀਆਂ ਟਰਾਲੀਆਂ ਲੰਬੀ ਕਤਾਰ ਵਿੱਚ ਡਹੀ ਲ਼ਾ ਲੈ ਪਾਰਕ ਕਰ ਦਿੱਤੀਆਂ ਜਾਂਦੀਆਂ ਹਨ ਜੋ ਕਿ ਸੜ੍ਹਕ ਦਾ ਅੱਧਾ ਹਿੱਸਾ ਘੇਰ ਲੈਂਦੀਆਂ ਹਨ ਤੇ ਕਈ ਕਈ ਦਿਨ ਇਥੇ ਹੀ ਖੜ੍ਹੀਆਂ ਰਹਿੰਦੀਆਂ ਹਨ ਜਿਸ ਨਾਲ਼ ਜਿੱਥੇ ਆਉਣ-ਜਾਣ ਵਾਲ਼ੇ ਵਾਹਨਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਇਹ ਟਰਾਲੀਆਂ ਵੱਡੇ ਹਾਦਸਿਆਂ ਨੂੰ ਵੀ ਸੱਦਾ ਦੇ ਰਹੀਆਂ ਹਨ।

ਸਵੇਰ ਸਮੇਂ ਆਪਣੇ ਕੰਮਾਂ ‘ਤੇ ਜਾਣ ਵਾਲ਼ੇ ਅਤੇ ਸ਼ਾਮ ਨੂੰ ਆਪਣੇ ਘਰਾਂ ਨੂੰ ਪਰਤਣ ਵਾਲ਼ੇ ਲੋਕਾਂ ਦਾ ਟ੍ਰੈਫਿਕ ਹੀ ਜਾਣ ਕਾਰਨ ਜਿੱਥੇ ਸਮਾਂ ਖ਼ਰਾਬ ਹੁੰਦਾ ਹੈ ਉਥੇ ਉਹਨਾਂ ਦੇ ਹਾਦਸਾਗ੍ਰਸਤ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ।ਪਰ ਪ੍ਰਸ਼ਾਸ਼ਨ ਨੇ ਇਸ ਪਾਸੇ ਤੋਂ ਅੱਖਾਂ ਮੀਟੀਆਂ ਹੋਈਆਂ ਹਨ ਕਿਉਂਕ ਇਹ ਸੜ੍ਹਕ ਦੀ ਵਰਤੋਂ ਆਮ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜਿਸ ਕਰਕੇ ਪ੍ਰਸ਼ਾਸਨ ਨੂੰ ਆਮ ਲੋਕਾਂ ਦੀ ਜਾਨ ਤੇ ਸਹੂਲਤ ਦੀ ਏਨੀ ਕੀਮਤ ਨਹੀਂ ਲਗਦੀ ਕਿ ਉਹਨਾਂ ਦੀ ਮੁਸ਼ਕਿਲ ਦੀ ਹੱਲ ਕਰਨ ਲਈ ਕੋਈ ਢੁੱਕਵੇਂ ਤੇ ਸਖ਼ਤ ਕਦਮ ਚੁੱਕੇ ਜਾਣ।

Leave a Comment

Will the middle class get relief from the first general budget of Modi 3.0?