
ਰਾਮਾਂ ਮੰਡੀ,9 ਸਤੰਬਰ (ਅਗਰਵਾਲ) ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਕੀਤੀ ਜਾਂਦੀ ਸੇਵਾਵਾਂ ਲਈ ਗੁਪਤ ਦਾਨੀ ਪਰਿਵਾਰ ਜੀ ਵੱਲੋਂ ਸ੍ਰੀ ਮਾਨ 108 ਸੰਤ ਬਾਬਾ ਪ੍ਰੀਤਮ ਦਾਸ ਜੀ ( ਮਲਕਾਣੇ)ਵਾਲਿਆਂ ਦੀ ਯਾਦ ਵਿੱਚ ਲੋਕ ਭਲਾਈ ਸੇਵਾ ਸੰਮਤੀ ਨੂੰ 101 ਬੂਟਿਆਂ ਦਾ ਸਹਿਯੋਗ ਕੀਤਾ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਰੱਖਿਆ ਜਾ ਸਕੇ।ਇਸ ਮੌਕੇ ਗੁਪਤ ਦਾਨੀ ਪਰਿਵਾਰ ਨੇ ਕਿਹਾ ਸੰਸਥਾ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਸੇਵਾ ਦੇ ਕੰਮ ਜਿੰਨ੍ਹਾਂ ਵਿੱਚ ਖੂਨਦਾਨ ਕੈਂਪ, ਐਮਰਜੈਂਸੀ ਖੂਨ ਦਾਨ ਸੇਵਾ, ਬੂਟੇ ਲਗਾਉਣਾ,ਫੋਗਿੰਗ ਸਪਰੇਅ ਕਰਨਾ, ਲੋੜਵੰਦਾਂ ਦੇ ਇਲਾਜ਼ ਦੀ ਸੇਵਾ, ਜ਼ਖ਼ਮੀ ਬੇਜ਼ੁਬਾਨਾਂ ਦੇ ਇਲਾਜ਼ ਦੀ ਸੇਵਾ,ਵੈਂਟੀਲੇਟਰ ਬੈੱਡ ਸੇਵਾ, ਐਮਰਜੈਂਸੀ ਮਰੀਜ਼ਾਂ ਲਈ ਵੈਂਟੀਲੇਟਰ ਆਕਸੀਜਨ ਮਸ਼ੀਨਾਂ ,ਲੋੜਵੰਦਾਂ ਲਈ ਵੀਲ੍ਹ ਚੇਅਰ ਅਤੇ ਟ੍ਰਾਈ ਸਾਈਕਲ ਸੇਵਾ ਆਦਿ ਵੱਡਾ ਧਰਮ ਅਤੇ ਪੁੰਨ ਦੇ ਕਾਰਜ ਹਨ।ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਸ਼ਾਲ ਲਹਿਰੀ ਨੇ ਕਿਹਾ ਕਿ ਸੰਸਥਾ ਵੱਲੋਂ ਜੋ ਵੀ ਲੋਕ ਭਲਾਈ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ।ਸੰਸਥਾ ਦੀ ਸਮੂਹ ਟੀਮ ਵਲੋਂ ਧੰਨਵਾਦ ਕਰਦੇ ਹਾਂ ਗੁਪਤ ਦਾਨੀ ਪਰਿਵਾਰ ਜੀ ਦਾ ਹਰ ਸਮੇਂ ਸੰਸਥਾ ਨੂੰ ਸਹਿਯੋਗ ਕਰਦੇ ਹਨ। ਗੁਪਤ ਦਾਨੀ ਪਰਿਵਾਰ ਵੱਲੋਂ ਸੰਸਥਾ ਨੂੰ ਦੀਤੇ ਗਏ 101 ਬੂਟੇ ਸੰਸਥਾ ਵਲੋਂ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ।ਇਸ ਮੌਕੇ ਡਾਕਟਰ ਅਮਿਤੋਸ ਵਿਸ਼ਵਾਸ,ਵਿੱਕੀ,ਅਨੂ,ਰੋਵੀਨ ਗਰਗ (ਸੀ ਏ),ਐਡਵੋਕੇਟ ਸਿਮਰ ਰੋਮਾਣਾ,ਆਦਿ ਹਾਜ਼ਰ ਸਨ।








