ਅਕਾਲੀ ਦਲ ਵਾਰਿਸ ਪੰਜਾਬ ਦੇ ਅਗੂਆਂ ਨੇ ਕੀਤਾ ਪ੍ਰਦਰਸ਼ਨ

ਫੋਟੋ ਕੈਪਸ਼ਨ:ਪੰਜਾਬ ਬੰਦ ਦੌਰਾਨ ਬੰਦ ਨਜ਼ਰ ਆ ਰਿਹਾ ਤਲਵੰਡੀ ਸਾਬੋ ਦਾ ਇੱਕ ਬਜ਼ਾਰ

ਨਿਸ਼ਾਨ ਏ ਖਾਲਸਾ ਚੌਂਕ ਚ ਨਾਅਰੇਬਾਜ਼ੀ ਕਰਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ
ਤਲਵੰਡੀ ਸਾਬੋ 21 ਅਗਸਤ (ਅੰਮ੍ਰਿਤ ਮਲਕਾਣਾ)
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ‘ਪੰਜਾਬ ਬੰਦ’ ਦੇ ਦਿੱਤੇ ਗਏ ਸੱਦੇ ਨੂੰ ਧਾਰਮਿਕ ਅਤੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਚ ਭਰਪੂਰ ਸਮੱਰਥਨ ਮਿਿਲਆ।ਸਵੇਰ ਤੋਂ ਹੀ ਜਿੱਥੇ ਵਪਾਰਕ ਅਦਾਰੇ ਬੰਦ ਰਹੇ ਉੱਥੇ ਸੜਕਾਂ ਤੇ ਆਵਾਜਾਈ ਤਕਰੀਬਨ ਠੱਪ ਰਹੀ।ਨਗਰ ਦੇ ਨਾਲ ਨਾਲ ਨੇੜਲੇ ਪਿੰਡਾਂ ਚ ਵੀ ਸਿੱਖ ਸੰਗਤਾਂ ਵੱਲੋਂ ਧਰਟਨੇ ਪ੍ਰਦਰਸ਼ਨ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ।

ਜਗਾ ਰਾਮ ਤੀਰਥ ਵਿਖੇ ਰੋਡ ਜਾਮ ਕਰਕੇ ਪ੍ਰਦਰਸ਼ਨ ਕਰਦੇ ਸਿੱਖ ਆਗੂ
ਤਲਵੰਡੀ ਸਾਬੋ ਨਗਰ ਚ ਅੱਜ ਨਿਸ਼ਾਨ ਏ ਖਾਲਸਾ ਚੌਂਕ ਚ ਇਕੱਤਰ ਕੁਝ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਸਰਕਾਰਾਂ ਖਿਲਾਫ ਪ੍ਰਦਰਸ਼ਨ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ।ਪਾਰਟੀ ਦੇ ਮੋਹਰੀ ਆਗੂ ਕੁਲਦੀਪ ਸਿੰਘ ਗੋਸਲ ਨੇ ਕਿਹਾ ਕਿ ਸਿੱਖਾਂ ਨਾਲ ਸਰਕਾਰਾਂ ਵੱਲੋਂ ਦੋਹਰੇ ਮਾਪਦੰਡ ਅਪਨਾਏ ਜਾ ਰਹੇ ਹਨ ਜਿੱਥੇ ਕਾਤਿਲਾਂ ਨੂੰ ਵਾਰ ਵਾਰ ਪੈਰੋਲਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਸਿੱਖ ਬੰਦੀਆਂ ਨੂੰ ਨਿਯਮਾਂ ਮੁਤਾਬਿਕ ਵੀ ਪੈਰੋਲਾਂ ਨਹੀ ਦਿੱਤੀਆਂ ਜਾ ਰਹੀਆਂ ਰਿਹਾਈਆਂ ਤਾਂ ਬਹੁਤ ਦੂਰ ਦੀ ਗੱਲ ਹੈ।ਉੱਧਰ ਨੇੜਲੇ ਪਿੰਡ ਜਗਾ ਰਾਮ ਤੀਰਥ ਵਿਖੇ ਵੀ ਸਿੱਖ ਸੰਗਤਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਅਤੇ ਪਿੰਡ ਦੇ ਗੁ:ਗੁਰਦਰਸ਼ਨ ਪ੍ਰਕਾਸ਼ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੱਸਾ ਸਿੰਘ ਦੀ ਅਗਵਾਈ ਚ ਤਲਵੰਡੀ ਸਾਬੋ ਸਰਦੂਲਗੜ੍ਹ ਰੋਡ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ।ਬਾਬਾ ਜੱਸਾ ਸਿੰਘ ਨੇ ਕਿਹਾ ਕਿ ਪੰਜਾਬ ਬੰਦ ਨੂੰ ਸੂਬੇ ਭਰ ਚ ਮਿਲੇ ਭਾਰੀ ਸਮੱਰਥਨ ਨੂੰ ਦੇਖਦਿਆਂ ਸਰਕਾਰਾਂ ਨੂੰ ਚਾਹੀਦੈ ਕਿ ਉਹ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਤੁਰੰਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ।
ਬੰਦ ਨੂੰ ਭਾਂਵੇ ਸਮਾਜ ਦੇ ਸਾਰੇ ਵਰਗਾਂ ਨੇ ਸਮੱਰਥਨ ਦਿੰਦਿਆਂ ਆਪੋ ਆਪਣੇ ਵਪਾਰਕ ਅਦਾਰੇ ਬਾਅਦ ਦੁਪਹਿਰ 2 ਵਜੇ ਤੱਕ ਬੰਦ ਰੱਖੇ ਪਰ ਆਮ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਅੱਜ ਛੁੱਟੀ ਨਾ ਕਰਨ ਤੇ ਸਰਕਾਰ ਦੀ ਨੀਯਤ ਤੇ ਸ਼ੰਕਾ ਪ੍ਰਗਟਾਈ ਤੇ ਦੱਸਿਆ ਕਿ ਛੁੱਟੀ ਨਾ ਹੋਣ ਕਾਰਣ ਸਰਕਾਰੀ ਮੁਲਾਜ਼ਮਾਂ ਨੂੰ ਅਤੇ ਕਾਲਜਾਂ/ਸਕੂਲਾਂ ਦੇ ਵਿਿਦਆਰਥੀਆਂ ਨੂੰ ਖੱਜਲ ਖੁਆਰ ਹੋਣਾ ਪਿਆ ਕਿਉਂਕਿ ਜਿੱਥੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ ਰਹੀਆਂ ਉੱਥੇ ਸੜਕਾਂ ਤੇ ਕਈ ਜਗਾ ਧਰਨੇ ਲੱਗੇ ਹੋਏ ਸਨ।









