Home » ਰਾਜਨੀਤੀ » ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹੀ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੀ ਚੋਣ,10 ਮੈਂਬਰ ਐਲਾਨੇ ਗਏ ਜੇਤੂ

ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹੀ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੀ ਚੋਣ,10 ਮੈਂਬਰ ਐਲਾਨੇ ਗਏ ਜੇਤੂ

News Portal Development Companies In India


ਤਲਵੰਡੀ ਸਾਬੋ 21 ਅਗਸਤ (ਅੰਮ੍ਰਿਤ ਮਲਕਾਣਾ ) ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਸਹਿਕਾਰੀ ਸੁਸਾਇਟੀ ‘ਦੀ ਦਮਦਮਾ ਸਾਹਿਬ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ’ ਦੀ ਚੋਣ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚਾੜੀ ਗਈ ਜਿਸਦੇ ਸ਼ਾਮ ਸਮੇਂ ਐਲਾਨੇ ਨਤੀਜੇ ਮਿਲੇ ਜੁਲੇ ਰਹੇ।ਉੱਧਰ ਮੈਂਬਰਾਂ ਦੇ ਜੇਤੂ ਐਲਾਨੇ ਜਾਣ ਤੋਂ ਬਾਅਦ ਹੁਣ ਪ੍ਰਧਾਨਗੀ ਲਈ ਜੋੜ ਤੋੜ ਸ਼ੁਰੂ ਹੋ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ
ਦੱਸਣਯੋਗ ਹੈਕਿ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੇ ਕੁੱਲ 11 ਮੈਂਬਰਾਂ ਚੋਂ ਤਲਵੰਡੀ ਸਾਬੋ ਨਗਰ ਚੋਂ 9,ਗੁਰੂਸਰ ਜਗਾ ਪਿੰਡ ਤੋਂ ਇੱਕ ਅਤੇ ਫਤਹਿਗੜ੍ਹ ਨੌ ਆਬਾਦ ਪਿੰਡ ਚੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ।

ਫਤਹਿਗੜ੍ਹ ਨੌ ਆਬਾਦ ਦਾ ਮੈਂਬਰ ਕੁਲਦੀਪ ਸਿੰਘ ਪਹਿਲਾਂ ਹੀ ਸਰਬਸੰਮਤੀ ਨਾਲ ਚੁਣਿਆ ਜਾ ਚੁੱਕਾ ਸੀ ਜਿਸ ਉਪਰੰਤ ਬਾਕੀ ਦੇ 10 ਮੈਂਬਰਾਂ ਦੀ ਚੋਣ ਲਈ ਕੁੱਲ 15 ਉਮੀਦਵਾਰ ਚੋਣ ਮੈਦਾਨ ਚ ਰਹਿ ਗਏ ਸਨ।19 ਅਗਸਤ ਨੂੰ ਨਾਮਜ਼ਦਗੀਆਂ ਦਾਖਿਲ ਕਰਨ ਵਾਲੇ ਦਿਨ ਬਣੇ ਤਣਾਅਪੂਰਨ ਮਾਹੌਲ ਨੂੰ ਦੇਖਦਿਆਂ ਅੱਜ ਸਮੁੱਚੇ ਸੁਸਾਇਟੀ ਕੰਪਲੈਕਸ ਨੂੰ ਪੁਲਿਸ ਛਾਉਣੀ ਚ ਬਦਲ ਦਿੱਤਾ ਗਿਆ ਸੀ।ਅੱਜ ਸਵੇਰ ਤੋਂ ਦੁਪਹਿਰ ਡੇਢ ਵਜੇ ਤੱਕ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ ਤੇ ਸ਼ਾਮ ਸਮੇਂ ਚੋਣ ਅਧਿਕਾਰੀ ਮਨਜਿੰਦਰ ਸਿੰਘ ਵੱਲੋਂ ਐਲਾਨੇ ਨਤੀਜਿਆਂ ਮੁਤਾਬਿਕ ਗੁਰਜੰਟ ਸਿੰਘ,ਜਸਵੰਤ ਸਿੰਘ,ਸੰਦੀਪ ਸਿੰਘ,ਜਗਰੂਪ ਸਿੰਘ,ਗੁਰਪ੍ਰੀਤ ਸਿੰਘ,ਦਰਸ਼ਨ ਸਿੰਘ,ਨੱਥਾ ਸਿੰਘ,ਬਿੰਦਰ ਕੌਰ,ਰਣਜੀਤ ਕੌਰ ਸਾਰੇ ਮੈਂਬਰ ਤਲਵੰਡੀ ਸਾਬੋ,ਲਖਵੀਰ ਸਿੰਘ ਮੈਂਬਰ ਗੁਰੂਸਰ ਜਗਾ ਜੇਤੂ ਐਲਾਨ ਦਿੱਤੇ ਗਏ।
ਉਮੀਦਵਾਰਾਂ ਦੇ ਐਲਾਨ ਮੌਕੇ ਹਾਜ਼ਰ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੇ ਜੇਤੂਆਂ ਤੇ ਆਪੋ ਆਪਣੇ ਦਾਅਵੇ ਠੋਕਦਿਆਂ ਆਸ ਪ੍ਰਗਟਾਈ ਕਿ ਪ੍ਰਧਾਨ ਉਨਾਂ ਦੀ ਧਿਰ ਦਾ ਹੀ ਬਣੇਗਾ।ਇਸ ਮੌਕੇ ਹਾਜ਼ਰ ਸੱਤਾਧਿਰ ਆਮ ਆਦਮੀ ਪਾਰਟੀ ਦੇ ਬਲਵਿੰਦਰ ਸਿੰਘ ਗਿੱਲ,ਨਗਰ ਦੇ ਮੁਹਤਬਰ ਆਗੂ ਸੁਖਬੀਰ ਸਿੰਘ ਚੱਠਾ,ਕਾਂਗਰਸ ਦੇ ਹਰਬੰਸ ਸਿੰਘ ਤੇ ਅਕਾਲੀ ਦਲ (ਬ) ਦੇ ਰਣਜੀਤ ਸਿੰਘ ਮਲਕਾਣਾ ਤੇ ਸੰਦੀਪ ਸਿੰਘ,ਬਸਪਾ ਦੇ ਮਾ.ਜਗਦੀਪ ਸਿੰਘ ਗੋਗੀ ਨੇ ਕਿਹਾ ਕਿ ਇਹ ਭਾਈਚਾਰੇ ਦੀ ਚੋਣ ਸੀ ਅਤੇ ਜੇਤੂ ਸਾਰੇ ਹੀ ਮੈਂਬਰ ਸੁਸਾਇਟੀ ਦੀ ਬਿਹਤਰੀ ਲਈ ਆਪਣਾ ਬਣਦਾ ਯੋਗਦਾਨ ਪਾਉਣਗੇ।
ਫੋਟੋ ਨੰ:5
ਫੋਟੋ ਕੈਪਸ਼ਨ:ਸੁਸਾਇਟੀ ਦੇ ਜੇਤੂ ਕੁਝ ਮੈਂਬਰ ਆਪਣੇ ਸਮੱਰਥਕਾਂ ਨਾਲ।

Leave a Comment

Will the middle class get relief from the first general budget of Modi 3.0?