Home » ਤਾਜ਼ਾ ਖ਼ਬਰਾਂ » ਸੰਗਤ-ਗੁਰਥੜੀ ਲਿੰਕ ਰੋਡ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ ; ਸੜ੍ਹਕ ਦੀ ਮੁਰੰਮਤ ਲਈ ਕਈ ਵਾਰ ਕਰ ਚੁੱਕੇ ਨੇ ਮੰਗ

ਸੰਗਤ-ਗੁਰਥੜੀ ਲਿੰਕ ਰੋਡ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ ; ਸੜ੍ਹਕ ਦੀ ਮੁਰੰਮਤ ਲਈ ਕਈ ਵਾਰ ਕਰ ਚੁੱਕੇ ਨੇ ਮੰਗ

News Portal Development Companies In India

-ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ-

 

ਸੰਗਤ ਮੰਡੀ, 11 ਅਗਸਤ,(ਯ ਪ )ਸੰਗਤ-ਗੁਰਥੜੀ ਲਿੰਕ ਰੋਡ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਾੜੀ ਹਾਲਤ ਕਾਰਨ ਇਲਾਕਾ ਵਾਸੀਆਂ, ਸਕੂਲੀ ਤੇ ਕਾਲਜ ਵਿਦਿਆਰਥੀਆਂ ਸਮੇਤ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੜ੍ਹਕ ’ਤੇ ਥਾਂ-ਥਾਂ ਪਏ ਡੂੰਘੇ ਟੋਏ ਅਤੇ ਟੁੱਟੇ ਹੋਏ ਹਿੱਸੇ ਆਵਾਜਾਈ ਵਿੱਚ ਵੱਡੀ ਰੁਕਾਵਟ ਬਣੇ ਹੋਏ ਹਨ।

ਇਸ ਸਬੰਧੀ ਗਿਆਨ ਜੋਤੀ ਗਰਲਜ਼ ਕਾਲਜ, ਸੰਗਤ ਅਤੇ ਸੇਂਟ ਜੇਵੀਅਰਜ਼ ਈ-ਸਕੂਲ, ਸੰਗਤ ਵੱਲੋਂ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾ ਕੇ ਸੜ੍ਹਕ ਦੀ ਮੁਰੰਮਤ ਅਤੇ ਸੁਧਾਰ ਕਰਵਾਉਣ ਦੀ ਮੰਗ ਕੀਤੀ ਪਰ ਅਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਜ਼ਿਕਰਯੋਗ ਹੈ ਕਿ ਸੜ੍ਹਕ ਦੀ ਮਾੜੀ ਹਾਲਤ ਕਾਰਨ ਖ਼ਾਸ ਕਰਕੇ ਸਕੂਲ ਅਤੇ ਕਾਲਜ ਦੇ ਆਉਣ-ਜਾਣ ਦੇ ਸਮੇਂ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਦੇ ਦਿਨਾਂ ਵਿੱਚ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਸੜ੍ਹਕ ਦੀ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।

Screenshot

ਸਕੂਲ ਅਤੇ ਕਾਲਜ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਮੁੜ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੜ੍ਹਕ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਇਲਾਕਾ ਵਾਸੀਆਂ ਨੇ ਵੀ ਸਬੰਧਤ ਵਿਭਾਗ ਤੋਂ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ।

Leave a Comment

Will the middle class get relief from the first general budget of Modi 3.0?