Home » Uncategorized » ਗਰਮ ਰੁੱਤ ਦੇ ਜੋਨ ਪੱਧਰ ਟੂਰਨਾਮੈਂਟ ਵਿੱਚ ਖੋ-ਖੋ ਦਾ ਚੈਂਪੀਅਨ ਬਣਿਆ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ

ਗਰਮ ਰੁੱਤ ਦੇ ਜੋਨ ਪੱਧਰ ਟੂਰਨਾਮੈਂਟ ਵਿੱਚ ਖੋ-ਖੋ ਦਾ ਚੈਂਪੀਅਨ ਬਣਿਆ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ

News Portal Development Companies In India

ਤਲਵੰਡੀ ਸਾਬੋ 30 ਜੁਲਾਈ (ਅੰਮ੍ਰਿਤ ਮਲਕਾਣਾ ) 27.07. 2025 ਤੋਂ ਸ਼ੁਰੂ ਹੋ ਕੇ 30.7 .2026 ਤੱਕ ਚੱਲੇ ਜੋਨ ਤਲਵੰਡੀ ਸਾਬੋ ਦੇ ਗਰਮ ਰੁੱਤ ਟੂਰਨਾਮੈਂਟ ਵਿੱਚ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਖੋ-ਖੋ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ।ਖੋ-ਖੋ ਦੇ ਛੇ ਗਰੁੱਪਾਂ ਵਿੱਚੋਂ ਤਿੰਨ ਗਰੁੱਪਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਕੇ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਖੋ-ਖੋ ਦਾ ਚੈਂਪੀਅਨ ਬਣਿਆ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਮੁਖੀ ਸ. ਗੁਰਮੇਲ ਸਿੰਘ ਨੇ ਦੱਸਿਆ ਕਿ ਗਰਮ ਰੁੱਤ ਟੂਰਨਾਮੈਂਟ ਵਿੱਚ ਸਾਡੇ ਸਕੂਲ ਦੀਆਂ ਪੰਜ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਕਬੱਡੀ ਨੈਸ਼ਨਲ ਅੰਡਰ 19 ਸਾਲ ਲੜਕੀਆਂ ਨੇ ਪਹਿਲੀ ਪੁਜੀਸ਼ਨ,ਅੰਡਰ 17 ਸਾਲ ਲੜਕੇ ਖੋ-ਖੋ ਵਿੱਚ ਪਹਿਲੀ ਪੁਜੀਸ਼ਨ,ਅੰਡਰ 14 ਸਾਲ ਲੜਕੀਆਂ ਅਤੇ ਅੰਡਰ 17 ਸਾਲ ਲੜਕੀਆਂ ਨੇ ਖੋ-ਖੋ ਵਿੱਚ ਦੂਸਰੀ ਪੁਜੀਸ਼ਨ ਪ੍ਰਾਪਤ ਕੀਤੀ ।ਇਸ ਤਰ੍ਹਾਂ ਚਾਰ ਪੁਜੀਸ਼ਨਾਂ ਪ੍ਰਾਪਤ ਕਰਕੇ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਨੇ ਆਪਣਾ ਰਵਾਇਤੀ ਪ੍ਰਦਰਸ਼ਨ ਟੂਰਨਾਮੈਂਟ ਵਿੱਚ ਕਾਇਮ ਰੱਖਿਆ।ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਸ. ਗੁਰਤੇਜ ਸਿੰਘ ਨੂੰ ਜਾਂਦਾ ਹੈ ਅਤੇ ਸਮੁੱਚਾ ਸਟਾਫ ਵੀ ਇਹਨਾਂ ਪ੍ਰਾਪਤੀਆਂ ਲਈ ਵਧਾਈ ਦਾ ਹੱਕਦਾਰ ਹੈ ਕਿਉਂਕਿ ਉਹਨਾਂ ਦੇ ਸਹਿਯੋਗ ਸਦਕਾ ਹੀ ਇਹਨਾਂ ਬੱਚਿਆਂ ਨੂੰ ਤਿਆਰੀਆਂ ਕਰਵਾਈਆਂ ਜਾ ਸਕੀਆਂ ਅਤੇ ਬੱਚੇ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣੇ। ਹੁਣ ਇਹਨਾਂ ਵਿੱਚੋਂ ਬਹੁਤੇ ਬੱਚੇ ਜ਼ਿਲ੍ਹਾ ਪੱਧਰ ਟੂਰਨਾਮੈਂਟ ਵਿੱਚ ਭਾਗ ਲੈਣਗੇ ।ਅਸੀਂ ਉਮੀਦ ਕਰਦੇ ਹਾਂ ਕਿ ਇਹ  ਜ਼ਿਲ੍ਹਾ ਪੱਧਰ ‘ਤੇ ਵੀ ਵਧੀਆ ਪ੍ਰਾਪਤੀਆਂ ਕਰਨਗੇ। ਟੂਰਨਾਮੈਂਟ ਦੀ ਸਮਾਪਤੀ ਤੇ ਅੱਜ ਸਕੂਲ ਪਹੁੰਚਣ ’ਤੇ ਸਮੁੱਚੇ ਸਟਾਫ ਵੱਲੋਂ ਜੇਤੂ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਰਟੀਫਿਕੇਟ ਵੰਡੇ ਗਏ ।ਇਸ ਮੌਕੇ ਸਕੂਲ ਸਟਾਫ ਮੈਡਮ ਪਰਮਜੀਤ ਕੌਰ, ਮੈਡਮ ਦਲਪ੍ਰੀਤ ਕੌਰ ,ਮੈਡਮ ਸੁਖਵਿੰਦਰ ਕੌਰ, ਮੈਡਮ ਅੰਜਨਾ ,ਮੈਡਮ ਸੋਨੀਆ ਰਾਣੀ  ਮੈਡਮ ਪ੍ਰਿੰਕਾ ਜੈਨ ਅਤੇ ਸਰਦਾਰ ਦਲ ਸਿੰਘ ,ਗੁਰਜੀਤ ਸਿੰਘ ਹਰਬੰਸ ਸਿੰਘ ਅਤੇ ਮੋਹਣ ਸਿੰਘ, ਰਾਜਵਿੰਦਰ ਬੱਚਿਆਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਸ਼ਾਮਿਲ ਸਨ ।

Leave a Comment

Will the middle class get relief from the first general budget of Modi 3.0?