Home » ਤਾਜ਼ਾ ਖ਼ਬਰਾਂ » ਸਰਕਾਰੀ ਰਾਸ਼ਨ ਕਿੱਟ ਲੈਣ ਆਈ ਔਰਤ ਨੇ ਸਰਕਾਰ ਤੋਂ ਲਾਈ ਗੁਹਾਰ,ਕਿਹਾ “ਰਾਸ਼ਨ ਭਾਂਵੇ ਨਾ ਦਿਉ ਪਰ ਨਸ਼ੇ ਤੋਂ ਸਾਡੇ ਬੱਚੇ ਬਚਾਉ”

ਸਰਕਾਰੀ ਰਾਸ਼ਨ ਕਿੱਟ ਲੈਣ ਆਈ ਔਰਤ ਨੇ ਸਰਕਾਰ ਤੋਂ ਲਾਈ ਗੁਹਾਰ,ਕਿਹਾ “ਰਾਸ਼ਨ ਭਾਂਵੇ ਨਾ ਦਿਉ ਪਰ ਨਸ਼ੇ ਤੋਂ ਸਾਡੇ ਬੱਚੇ ਬਚਾਉ”

News Portal Development Companies In India


ਫੋਟੋ ਕੈਪਸ਼ਨ:ਰਾਸ਼ਨ ਕਿੱਟ ਲੈਣ ਆਈ ਹਰਬੰਸ ਕੌਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ।
ਤਲਵੰਡੀ ਸਾਬੋ 04 ਜੁਲਾਈ (ਅੰਮ੍ਰਿਤ ਮਲਕਾਣਾ ) ਪੰਜਾਬ ਸਰਕਾਰ ਵੱਲੋਂ ਲਾਭਪਾਤਰੀ ਪਰਿਵਾਰਾਂ ਨੂੰ ਵੰਡੀਆਂ ਜਾਣ ਵਾਲੀਆਂ ਰਾਸ਼ਨ ਕਿੱਟਾਂ ਦੀ ਰਸਮੀ ਵੰਡ ਲਈ ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਰੱਖੇ ਗਏ ਸਮਾਗਮ ਦੌਰਾਨ ਭਾਂਵੇ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਨੇ ਰਾਸ਼ਨ ਕਿੱਟਾਂ ਹਾਸਿਲ ਕਰਨ ਵਾਲੇ ਪਰਿਵਾਰਾਂ ਦੇ ਚਿਹਰਿਆਂ ਤੇ ਰੌਣਕ ਆ ਜਾਣ ਦੇ ਦਾਅਵੇ ਕੀਤੇ ਪਰ ਅਧਿਕਾਰੀਆਂ ਦੇ ਪੈਰਾਂ ਹੇਠੋਂ ਉਦੋਂ ਜ਼ਮੀਨ ਖਿਸਕਦੀ ਜਾਪੀ ਜਦੋਂ ਲਾਭਪਾਤਰੀ ਇੱਕ ਔਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਹਾਰ ਲਗਾਈ ਕਿ ਨਗਰ ਚ ਨਸ਼ਾ ਬਹੁਤ ਵਿਕ ਰਿਹੈ,ਸਾਨੂੰ ਰਾਸ਼ਨ ਕਿੱਟਾਂ ਭਾਂਵੇ ਨਾ ਦਿਉ ਪਰ ਨਸ਼ਿਆਂ ਤੋਂ ਸਾਡੇ ਬੱਚੇ ਬਚਾ ਲਉ।
ਦੱਸਣਯੋਗ ਹੈ ਕਿ ਰਾਸ਼ਨ ਕਿੱਟਾਂ ਦੀ ਵੰਡ ਦੇ ਸਮਾਗਮ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਲੋਕਾਂ ਦੀ ਪ੍ਰਤੀਕ੍ਰਿਆ ਜਾਨਣੀ ਚਾਹੀ ਤਾਂ ਰਾਸ਼ਨ ਕਿੱਟ ਹੱਥ ਚ ਫੜੀ ਬੈਠੀ ਤਲਵੰਡੀ ਸਾਬੋ ਦੀ ਇੱਕ ਔਰਤ ਹਰਬੰਸ ਕੌਰ ਨੇ ਰਾਸ਼ਨ ਕਿੱਟਾਂ ਦੇਣ ਲਈ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਤਾਂ ਕੀਤਾ ਪਰ ਨਾਲ ਹੀ ਉਸਨੇ ਕਿਹਾ ਕਿ ਤਲਵੰਡੀ ਸਾਬੋ ਸ਼ਹਿਰ ਵਿੱਚੋਂ ਨਸ਼ਾ ਬੰਦ ਕੀਤਾ ਜਾਣਾ ਚਾਹੀਦੈ।ਉਨਾਂ ਦੱਸਿਆ ਕਿ ਨਗਰ ਚ ਵਾਧੂ ਨਸ਼ਾ ਵਿਕ ਰਿਹੈ ਤੇ ਨੌਜਵਾਨਾਂ ਤੋਂ ਇਲਾਵਾ ਬੱਚੇ ਤੱਕ ਨਸ਼ਾ ਵੇਚ ਰਹੇ ਨੇ।ਉਕਤ ਔਰਤ ਨੇ ਕਿਹਾ ਕਿ ਉਨਾਂ ਨੂੰ ਰਾਸ਼ਨ ਕਿੱਟਾਂ ਦੀ ਵੀ ਲੋੜ ਨਹੀ ਪਰ ਨਸ਼ਾ ਬੰਦ ਕੀਤਾ ਜਾਵੇ ਤਾਂਕਿ ਨਿੱਕੇ ਨਿੱਕੇ ਬੱਚੇ ਬਚ ਸਕਣ।ਉਕਤ ਔਰਤ ਵੱਲੋਂ ਸਰਕਾਰ ਤੋਂ ਲਾਈ ਗੁਹਾਰ ਨੇ ਇੱਕ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ ਕਿ ਭਾਂਵੇ ਸਰਕਾਰ ਲੋਕ ਲੁਭਾਊ ਸਕੀਮਾਂ ਨਾਲ ਲੋਕਾਂ ਦੇ ਚਿਹਰਿਆਂ ਤੇ ਲੱਖ ਰੌਣਕ ਲਿਆਉਣ ਦੇ ਦਾਅਵੇ ਕਰੀ ਜਾਵੇ ਪਰ ਨਸ਼ੇ ਦੇ ਸੇਕ ਨਾਲ ਬਹੁਤੇ ਪੰਜਾਬੀਆਂ ਦੇ ਧੁਆਂਖੇ ਚਿਹਰਿਆਂ ਤੇ ਅਸਲ ਰੌਣਕ ਨਸ਼ੇ ਦੇ ਖਾਤਮੇ ਨਾਲ ਹੀ ਆਵੇਗੀ।

Leave a Comment

Will the middle class get relief from the first general budget of Modi 3.0?