
ਰਾਮਾ ਮੰਡੀ, 18 ਅਪ੍ਰੈਲ (ਯ ਪ )
ਸਮਾਜ -ਸੇਵਾ ਨੂੰ ਸਮਰਪਿਤ ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਣਾ ਗਿਆਰ੍ਹਵਾਂ ਕਲੰਡਰ ਰਲੀਜ ਕੀਤਾ ਗਿਆ |ਕਲੱਬ ਦੀਆਂ ਸਮਾਜ -ਸੇਵੀ ਗਤੀਵਧੀਆਂ ਨੂੰ ਦਰਸਾਉਂਦੇ ਹੋਏ ਇਸ ਕਲੰਡਰ ਨੂੰ ਰਸਮੀ ਤੌਰ ‘ਤੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਜੇਸ਼ ਧੀਮਾਨ ਆਈ. ਏ. ਐੱਸ.ਨੇ ਆਪਣੇ ਕਰ- ਕਮਲਾਂ ਨਾਲ਼ ਲੋਕ- ਅਰਪਣ ਕੀਤਾ |ਉਹਨਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ‘ਚ ਹੋਰ ਵੀ ਸੇਵਾ- ਕਾਰਜ ਕਰਨ ਲਈ ਉਤਸ਼ਾਹਤ ਕੀਤਾ |ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ਼ ਕਲੱਬ ਵੱਲੋਂ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਉਹਨਾਂ ਅੱਗੇ ਕਿਹਾ ਕਿ ਸ੍ਰੀ ਰਕੇਸ਼ ਕਪੂਰ ਗਰੇਅ ਮੈਟਰ ਬਠਿੰਡਾ ਦੇ ਵਿੱਤੀ ਸਹਿਯੋਗ ਨਾਲ਼ ਹਰੇਕ ਸਾਲ ਕਲੰਡਰ ਦੀ ਪ੍ਰਕਾਸ਼ਨਾ ਕਰ ਕੇ ਮੁਫ਼ਤ ‘ਚ ਵੰਡ ਕੀਤੀ ਜਾਂਦੀ ਹੈ |ਕਲੰਡਰ ਦੇ ਲੋਕ- ਅਰਪਣ ਮੌਕੇ ਸ੍ਰੀ ਰਜੇਸ਼ ਕੁਮਾਰ ਸ਼ਰਮਾ ਪੀ. ਸੀ. ਐੱਸ.,ਐੱਸ. ਡੀ. ਐੱਮ. ਤਲਵੰਡੀ ਸਾਬੋ ਤੇ ਉੱਚ ਅਫ਼ਸਰ ਸਾਹਿਬਾਨ ਦੇ ਨਾਲ਼ -ਨਾਲ਼ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ, ਸਮਾਜ ਸੇਵੀ ਰੁਪਿੰਦਰਜੀਤ ਸਿੰਘ ਸਿੱਧੂ ਮਨਪ੍ਰੀਤ ਸਿੰਘ ਬੁੱਟਰ, ਗੁਰਵਿੰਦਰ ਸਿੰਘ ਬੁੱਟਰ, ਹਰਮਨਪ੍ਰੀਤ ਸਿੰਘ ਸਿੱਧੂ, ਜਗਰਾਜ ਸਿੰਘ ਸਿੱਧੂ ਆਦਿ ਹਾਜ਼ਰ ਸਨ |







