Home » Today In Focus » ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ! ਜ਼ਰਾ ਇੱਧਰ ਵੀ ਨਜ਼ਰ ਮਾਰਿਓ ।

ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ! ਜ਼ਰਾ ਇੱਧਰ ਵੀ ਨਜ਼ਰ ਮਾਰਿਓ ।

News Portal Development Companies In India

-ਸੰਗਤ ਗੈਸ ਏਜੰਸੀ ਮਾਲਕ ਦੇ ਕੁਰਖ਼ਤ ਰਵਈਏ ਤੋਂ ਤੰਗ ਲੋਕਾਂ ਵੱਲੋਂ ਧਰਨਾ ਲਾਉਣ ਦਾ ਐਲਾਨ;ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਿਆ ਪੱਤਰ-

ਬਠਿੰਡਾ/ਸੰਗਤ ਮੰਡੀ 15 ਅਪ੍ਰੈਲ (ਯ ਪ )

ਸੰਗਤ ਇੰਡੇਨ ਗੈਸ ਏਜੰਸੀ ਦੇ ਮਾਲਕ ਦੇ ਕੁਰਖ਼ਤ ਰਵੱਈਏ ਤੋਂ ਪ੍ਰੇਸ਼ਾਨ ਅਤੇ ਰੋਜ਼-ਰੋਜ਼ ਲੰਮੀਆਂ ਲਾਈਨਾ ਲਾ ਕੇ ਗੈਸ ਏਜੰਸੀ ਅੱਗੇ ਸਾਰਾ -ਸਾਰਾ ਦਿਨ ਖੜ੍ਹੇ ਰਹਿਣ ਤੇ ਸ਼ਾਮ ਨੂੰ ਨਿਰਾਸ਼ ਘਰ ਪਰਤਣ ਤੋਂ ਤੰਗ ਸੰਗਤ ਕਲਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਰੋਸ ਵਜੋਂ ਧਰਨਾ ਲਾਉਣ ਸੰਬੰਧੀ ਡਿਪਟੀ ਕਮਿਸ਼ਰ ਬਠਿੰਡਾ ਨੂੰ ਪੱਤਰ ਲਿਖਿਆ ਹੈ।ਪੱਤਰ ਵਿੱਚ ਇਲਾਕਾ ਵਾਸੀਆਂ ਨੇ ਸਾਂਝੇ ਤੌਰ ‘ਤੇ ਕਿਹਾ ਹੈ ਕਿ ਏਜੰਸੀ ਦਾ ਮਾਲਕ ਇੰਡੇਨ ਦਾ ਰਿਟਾਇਰ ਅਧਿਕਾਰੀ ਹੋਣ ਕਰਕੇ ਆਪਣੀ ਜਾਣ-ਪਹਿਚਾਣ ਦਾ ਫਾਇਦਾ ਚੱਕਦਾ ਹੋਇਆ ਮਨਮਾਨੀਆਂ ਕਰਦਾ ਹੈ ਅਤੇ ਬਹੁਤ ਬੁਰੀ ਤਰ੍ਹਾਂ ਬਦਤਮੀਜ਼ੀ ਭਰੇ ਲਹਿਜੇ ਨਾਲ਼ ਗਲ ਕਰਦਾ ਹੋਇਆ ਬੁਰਾ ਵਿਵਹਾਰ ਕਰਦਾ ਹੈ।ਇਲਾਕਾ ਵਾਸੀਆਂ ਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਏਜੰਸੀ ਮਾਲਕ ਵੱਲੋਂ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਸਟਾਕ ਸੰਬੰਧੀ ਜਾਣਕਾਰੀ ਹਿੱਤ ਕ਼ੋਈ ਬੋਰਡ ਨਹੀਂ ਲਗਾਇਆ ਗਿਆ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਲੋਕਾਂ ਦੇ ਹੱਕ ਮਾਰ ਕੇ ਗੈਸ ਦੀ ਫਰਜ਼ੀ ਡਿਲਿਵਰੀ ਧੜੱਲੇ ਨਾਲ਼ ਹੋ ਰਹੀ ਹੈ।

ਸਿਰਫ਼ ਪਿੰਡਾਂ ਵਾਲਿਆਂ ਲਈ ਹੀ ਗੈਸ ਦੀ ਥੁੜ ਕਿਉਂ?

ਗੈਸ ਦੀ ਕਾਲਾਬਾਜ਼ਾਰੀ ਨੂੰ ਪੇਸ਼ ਕਰਦੇ ਕੁਝ ਹੋਰ ਤੱਥਾਂ ਵਿੱਚੋਂ ਇਹ ਤੱਥ ਬਹੁਤ ਮਹੱਤਵਪੂਰਨ ਹੈ ਕਿ ਏਜੰਸੀ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਸਿਰਫ਼ ਪਿੰਡਾਂ ਦੇ ਲੋਕ ਹੀ ਦਿਖਾਈ ਦਿੰਦੇ ਹਨ ਜਦ ਮੰਡੀ ਵਾਸੀ ਕ਼ੋਈ ਵੀ ਇਸ ਤਰ੍ਹਾਂ ਖੱਜਲ ਹੁੰਦਾ ਦਿਖਾਈ ਨਹੀਂ ਦਿੱਤਾ।ਇਸ ਸੰਬੰਧੀ ਭਰੋਸੇਯੋਗ ਸੂਤਰਾਂ ਦੇ ਇਹ ਵੀ ਕਹਿਣਾ ਹੈ ਕਿ ਇਸ ਪਾਸੇ ਘਰਾਂ ਵਿੱਚ ਗੈਸ ਦੀ ਡਿਲਿਵਰੀ ਦਿੱਤੀ ਜਾ ਰਹੀ ਹੈ ਜਦ ਕੇ ਕੰਮ ਦੀ ਰੁੱਤੇ ਆਮ ਲੋਕ ਲਾਈਨਾਂ ਚ ਖੜਨ ਲਈ ਮਜ਼ਬੂਰ ਹਨ।ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਬੁਕਿੰਗ ਤੇ ਦਿੱਤੇ ਸਿਲੰਡਰਾਂ ਅਤੇ ਏਜੰਸੀ ਚ ਆਏ ਸਟਾਕ ਦੀ ਨਿਰਪੱਖ ਤੌਰ ‘ਤੇ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।

ਵਾਰ-ਵਾਰ ਕਰਨ ’ਤੇ ਵੀ ਨਹੀਂ ਚੱਕਦਾ ਏਜੰਸੀ ਮਾਲਕ ਫ਼ੋਨ :- 

ਏਜੰਸੀ ਮਾਲਕ ਦਾ ਹੰਕਾਰ ਭਰਿਆ ਰਵੱਈਆ ਇਸ ਤੋਂ ਵੀ ਸਾਫ ਦਿਸਦਾ ਹੈ ਕਿ ਉਸ ਨੂੰ ਵਾਰ-ਵਾਰ ਫ਼ੋਨ ਕਰਨ ‘ਤੇ ਵੀ ਉਹ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਦਾ।ਜ਼ਾਹਿਰ ਹੈ ਕਿ ਤਕੜੇ ਹੱਥ ਦੇ ਥਾਪੜੇ ਬਿਨਾਂ ਅਜਿਹਾ ਵਿਵਹਾਰ ਸੰਭਵ ਨਹੀਂ ।ਇਸ ਮਾਮਲੇ ਦੀ ਨਿਰਪੱਖ ਜਾਂਚ ਨਾਲ਼ ਹੀ ਇਸ ਪਿੱਛੇ ਲੁਕੇ ਕਰਪਟ ਚਿਹਰੇ ਸਾਹਮਣੇ ਆ ਸਕਦੇ ਹਨ ।

Leave a Comment

Will the middle class get relief from the first general budget of Modi 3.0?