
ਅੱਜ ਮੋਗਾ ਵਿਖੇ ਹੋਈ ਭਾਜਪਾ ਦੀ ’ਬਦਲਾਅ ਰੈਲੀ‘ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਪਾਰਟੀ ਵਜੋਂ ਲੜਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ਼ ਗੱਠਜੋੜ ਨਾ ਕਰਨ ਦੇ ਬਿਆਨ ’ਤੇ ਸੁਖਬੀਰ ਸਿੰਘ ਬਾਦਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਹਿਤੈਸ਼ੀ ਪਾਰਟੀ ਹੈ ਜੋ ਕਿ ਲੋਕਾਂ ਦੀ ਸੇਵਾ ਕਰਨ ਲਈ ਆਉਂਦੀ ਹੈ ਜਦ ਕਿ ਦਿੱਲੀ ਦੀਆਂ ਪਾਰਟੀਆਂ ਰਾਜ ਕਰਨ ਦੀ ਮਨਸ਼ਾ ਨਾਲ਼ ਪੰਜਾਬ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰਦੀਆਂ ਹਨ।ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਦਮ ‘ਤੇ ਚੋਣਾਂ ਲੜੇਗੀ ਪੰਜਾਬ ਦੇ ਲੋਕ ਇਸ ਵਾਰ 100 ਤੋਂ ਵਧ ਸੀਟਾਂ ਦੇ ਕੇ ਅੱਗੇ ਲਿਆਉਣਗੇ ।







