Home » Lok Masle » 12 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਕਰਨਗੀਆਂ ਮੰਤਰੀਆਂ ਦੇ ਘਰਾਂ ਦਾ ਘਿਰਾਉ

12 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਕਰਨਗੀਆਂ ਮੰਤਰੀਆਂ ਦੇ ਘਰਾਂ ਦਾ ਘਿਰਾਉ

News Portal Development Companies In India

ਅੱਜ ਬਠਿੰਡਾ ਮੋਰਚਾ ਵਿੱਚ ਰਾਜਸਥਾਨ ਦੇ ਕਿਸਾਨ ਆਗੂਆਂ ਨੇ ਕੀਤੀ ਸ਼ਿਰਕਤ

 

ਬਠਿੰਡਾ,11 ਸਤੰਬਰ ( ਗੁਰਸੇਵਕ ਸਿੰਘ ਚੁੱਘੇ ਖੁਰਦ ) ਅੱਜ ਰਾਜਸਥਾਨ ਦੇ ਕਿਸਾਨ ਆਗੂਆਂ ਨੇ ਕਿਸਾਨਾਂ ਦੇ ਕਾਫ਼ਲੇ ਸਮੇਤ ਬਠਿੰਡਾ ਵਿਖੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਪਹੁੰਚ ਕੇ ਇੱਕ-ਦੂਜੇ ਸੂਬਿਆਂ ਦੇ ਕਿਸਾਨਾਂ ਦੀ ਇੱਕਜੁੱਟਤਾ ਜਾਹਿਰ ਕੀਤੀ। ਰਾਜਸਥਾਨ ਤੋਂ ਗ੍ਰਾਮੀਣ ਕਿਸਾਨ ਮਜ਼ਦੂਰ ਸੰਮਤੀ ਦੇ ਸੂਬਾ ਆਗੂ ਰਣਜੀਤ ਸਿੰਘ ਰਾਜੂ ਅਤੇ ਖੇਤ ਬਚਾਓ ਕਿਸਾਨ ਬਚਾਓ ਸੰਘਰਸ਼ ਕਮੇਟੀ ਘੜਸਾਣਾ ਮੰਡੀ ਤੋਂ ਸਮਸੇਰ ਸਿੰਘ ਅਤੇ ਨਰਿੰਦਰ ਸਿੰਘ ਨੇ ਕਿਹਾ ਕਿ ਦੇਸ ਅਤੇ ਰਾਜਾਂ ਦੀਆਂ ਸਰਕਾਰਾਂ ਫਿਰਕਾ ਪ੍ਰਸਤੀ ਦੇ ਰਾਹ ਤੇ ਚਲਦਿਆਂ ਕੁਝ ਮੁੱਦਿਆਂ ਨੂੰ ਭੜਕਾ ਕੇ ਇੱਕ ਦੂਜੇ ਸੂਬਿਆਂ ਜਾਂ ਇਲਾਕਿਆਂ ਦੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਹਰ ਵਕਤ ਚਾਲ ਚਲਦੇ ਰਹਿੰਦੇ ਹਨ ਪਰ ਸਾਨੂੰ ਸਰਕਾਰਾਂ ਦੀ ਇਹ ਲੋਕ ਵਿਰੋਧੀ ਮਨਸਾ ਨੂੰ ਸਮਝਦੇ ਹੋਏ ਆਪਸੀ ਭਾਈਚਾਰੇ ਦੀ ਸਾਂਝ ਹੋਰ ਗੂੜ੍ਹੀ ਕਰਨੀ ਚਾਹੀਦੀ ਹੈ। ਉਹਨਾਂ ਪਾਣੀਆਂ ਦੇ ਮੁੱਦੇ ‘ਤੇ ਕਿਹਾ ਕਿ ਹਰੇਕ ਰਾਜ ਨੂੰ ਆਪਣਾ ਬਣਦਾ ਪੂਰਾ ਪਾਣੀ ਮਿਲਣਾ ਚਾਹੀਦਾ ਹੈ ਅਤੇ ਜੇ ਕੋਈ ਇਸ ਮਾਮਲੇ ‘ਤੇ ਰੱਟਾ ਹੈ ਤਾਂ ਸਬੰਧਤ ਰਾਜਾਂ ਵੱਲੋਂ ਆਪਸੀ ਭਾਈਚਾਰਕ ਏਕਤਾ ਨੂੰ ਕਾਇਮ ਰੱਖਦੇ ਹੋਏ ਦੇਸ਼ ਦੇ ਪਾਣੀਆਂ ਸਬੰਧੀ ਰਿਪੇਰੀਅਨ ਅਤੇ ਬੇਸਿਨ ਦੇ ਕਾਨੂੰਨਾਂ ਮੁਤਾਬਕ ਨਿਰਪੱਖ ਪਾਣੀਆਂ ਦੇ ਮਾਹਿਰਾਂ ਰਾਹੀਂ ਹੱਲ ਕਰਨੇ ਚਾਹੀਦੀ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਰਾਜਸਥਾਨ ਤੋਂ ਆਏ ਕਿਸਾਨਾਂ ਦਾ ਸਵਾਗਤ ਕੀਤਾ ਜੋ ਕਿਸਾਨੀ ਮੰਗਾਂ ਨੂੰ ਹੱਲ ਕਰਾਉਣ ਲਈ ਪੰਜਾਬ ਚ ਚੱਲ ਰਹੇ ਅੰਦੋਲਨ ਨੂੰ ਦੂਜੇ ਰਾਜਾਂ ਨਾਲ ਗੂੜ੍ਹੀ ਸਾਂਝ ਕਰਕੇ ਹੋਰ ਵਿਸ਼ਾਲ ਤੇ ਏਕਾ ਕਰਨ ਲਈ ਅੱਗੇ ਆ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ 13 ਮੰਗਾਂ ਤੇ ਚੱਲ ਰਹੇ ਅੰਦੋਲਨ ਸਬੰਧੀ ਅਤੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਲੜ ਰਹੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੱਲ 12 ਸਤੰਬਰ ਨੂੰ ਪੰਜਾਬ ਸਰਕਾਰ ਦੇ ਚਾਰ ਮੰਤਰੀਆਂ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰਾਂ ਦਾ ਮੁਕੰਮਲ ਘਿਰਾਓ ਕਰਕੇ ਕਿਸਾਨਾਂ ਤੇ ਮੁਲਾਜ਼ਮਾਂ ਤੇ ਮੰਗ ਪੱਤਰ ਦੇ ਕੇ ਮੰਗਾਂ ਨੂੰ ਸਰਕਾਰ ਅੱਗੇ ਫ਼ਿਰ ਦੁਰਾਇਆ ਜਾਵੇਗਾ।ਅੱਜ ਦੀ ਸਟੇਜ ਤੋਂ ਬੂਟਾ ਸਿੰਘ ਬੱਲੋ, ਰਣਧੀਰ ਸਿੰਘ ਮਲੂਕਾ, ਜਸਵਿੰਦਰ ਸਿੰਘ ਸਰਦਾਰਗੜ, ਜਸਕਰਨ ਸਿੰਘ ਕੋਟਗੁਰੂ ਨੇ ਸੰਬੋਧਨ ਕੀਤਾ।

Leave a Comment

Will the middle class get relief from the first general budget of Modi 3.0?