Home » ਖੇਡ » 11ਵੀਂ ਪੰਜਾਬ ਸਟੇਟ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸ਼ਾਨੋ-ਸ਼ੌਕਤ ਨਾਲ ਆਗਾਜ਼- ਡਾ: ਰਜਿੰਦਰ ਸਿੰਘ ਸੋਹਲ

11ਵੀਂ ਪੰਜਾਬ ਸਟੇਟ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸ਼ਾਨੋ-ਸ਼ੌਕਤ ਨਾਲ ਆਗਾਜ਼- ਡਾ: ਰਜਿੰਦਰ ਸਿੰਘ ਸੋਹਲ

News Portal Development Companies In India


ਤਲਵੰਡੀ ਸਾਬੋ, 1 ਸਤੰਬਰ (ਅੰਮ੍ਰਿਤ ਮਲਕਾਣਾ )
ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ11ਵੀਂ ਚਾਰ ਰੋਜ਼ਾ ‘ਪੰਜਾਬ ਸਟੇਟ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ’ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਭਰ ਦੇ ਸਾਰੇ ਜਿਲਿਆਂ ਦੇ 1000 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਪ੍ਰਧਾਨਗੀ ਆਲ ਇੰਡੀਆ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਕੀਤੀ। ਓਹਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਆਲ ਇੰਡੀਆ ਪੱਧਰ ਤੇ ਗੱਤਕਾ ਖੇਡ ਮਾਨਤਾ ਪ੍ਰਾਪਤ ਹੈ। ਸਰਕਾਰ ਵੱਲੋਂ ਸਰਕਾਰੀ ਨੌਕਰੀ ਵਿਚ ਵੀ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਓਹਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਖੇਡ ਦੀ ਭਾਵਨਾ ਅਤੇ ਮਰਯਾਦਾ ਦਾ ਪਾਲਣ ਕਰਨਾ ਚਾਹੀਦਾ ਹੈ। ਓਨਾ ਏਸ ਖੇਡ ਵਿਚ ਹਿੱਸਾ ਲੈ ਰਹੇ ਸਾਰੇ ਹੀ ਬੱਚਿਆਂ ਨੂੰ ਜੀ ਆਇਆਂ ਕਿਹਾ ਕਿ ਉਹ ਆਪਣੇ ਜੀਵਨ ਵਿਚ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ।

ਏਸ ਮੌਕੇ ਹਲਕੇ ਤਲਵੰਡੀ ਸਾਬੋ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਵੀ ਪ੍ਰੀਤ ਸਿੰਘ ਸਿੱਧੂ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ 50,000 ਰੁਪਏ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵੱਧ ਚੜ੍ਹ ਕੇ ਇਸ ਖੇਡ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ। ਸ. ਬਲਜਿੰਦਰ ਸਿੰਘ, ਜਰਨਲ ਸਕੱਤਰ, ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਨੇ ਪੰਜਾਬ ਗੱਤਕਾ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਓਹਨਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਜੀ ਧਨੌਲਾ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਇਸ ਪ੍ਰੋਗਰਾਮ ਲਈ ਪੰਜਾਬ ਗਤਕਾ ਐਸੋਸੀਏਸ਼ਨ ਦੀ ਵੱਧ ਚੜ ਕੇ ਮਦਦ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਜੱਜਲ, ਰਘੁਵੀਰ ਸਿੰਘ ਡੇਹਲੋਂ ,ਹਰਮਨ ਜੋਤ ਸਿੰਘ, ਰਾਜਵੀਰ ਸਿੰਘ, ਤਰਵਿੰਦਰ ਸਿੰਘ, ਕਾਕਾ ਸਿੰਘ ਬੁੰਗਾ ਮਸਤੂਆਣਾ ਸਾਹਿਬ , ਸ.ਨਰਿੰਦਰ ਜੀਤ ਸਿੰਘ, ਭਵਾਨੀਗੜ ,ਸ. ਭੋਲਾ ਸਿੰਘ ਇੰਚਾਰਜ, ਧਰਮ ਪ੍ਰਚਾਰ ਕਮੇਟੀ, ਮਾਲਵਾ ਜੋਨ, ਸ. ਜਗਤਾਰ ਸਿੰਘ ਹੈੱਡ ਗ੍ਰੰਥੀ,ਗਿਆਨੀ ਗੁਰਜੰਟ ਸਿੰਘ ਜੀ ਗ੍ਰੰਥੀ, ਬਾਬਾ ਗੁਰਵਿੰਦਰ ਸਿੰਘ ਜੀ (ਜਥੇਦਾਰ ਪੰਜ ਪਿਆਰੇ),ਬਾਬਾ ਚਰਨਜੀਤ ਸਿੰਘ ਜੱਥੇਦਾਰ ਕਾਰ ਸੇਵਾ, ਦਿੱਲੀ ,ਸ. ਸੁੱਖਾ ਸਿੰਘ ਜਜਲ ਵੀ ਹਾਜ਼ਰ ਸਨ। ਇਸ ਮੌਕੇ ਡੀ ਐਸ ਪੀ ਸ.ਜਸਪਾਲ ਸਿੰਘ,ਬਠਿੰਡਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ।

Leave a Comment

Will the middle class get relief from the first general budget of Modi 3.0?