Home » Lok Masle » 10 ਅਕਤੂਬਰ ਦੀ ਸੰਗਰੂਰ ਰੈਲੀ ਵਿੱਚ ਜ਼ਿਲ੍ਹਾ ਬਠਿੰਡਾ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਕਰਨਗੇ ਭਰਵੀਂ ਸ਼ਮੂਲੀਅਤ

10 ਅਕਤੂਬਰ ਦੀ ਸੰਗਰੂਰ ਰੈਲੀ ਵਿੱਚ ਜ਼ਿਲ੍ਹਾ ਬਠਿੰਡਾ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਕਰਨਗੇ ਭਰਵੀਂ ਸ਼ਮੂਲੀਅਤ

News Portal Development Companies In India

ਬਠਿੰਡਾ, 1 ਅਕਤੂਬਰ ( ਗੁਰਸੇਵਕ ਸਿੰਘ ਚੁੱਘੇ ਖੁਰਦ ) ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ‘ਤੇ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਸਾਥੀ ਗਗਨਦੀਪ ਸਿੰਘ ਭੁੱਲਰ ਸੂਬਾ ਕਨਵੀਨਰ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਤੋਂ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਸਾਰੇ ਸਾਥੀਆਂ ਵੱਲੋਂ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਗਈ ਕਿ 10 ਅਕਤੂਬਰ ਨੂੰ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਨੂੰ ਸਫਲ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਜਾਵੇਗਾ। ਇਹ ਰੈਲੀ ਸੱਤ ਅਗਸਤ ਦੀ ਰੈਲੀ ਤੋਂ ਵੀ ਵੱਡਾ ਰੈਲੀ ਦਾ ਰੂਪ ਧਾਰਨ ਕਰੇਗੀ। ਇੱਥੇ ਇਹ ਵੀ ਚੇਤੇ ਰੱਖਣ ਯੋਗ ਹੈ ਕਿ 18 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੀ ਤਾਲਮੇਲ ਕਮੇਟੀ ਨਾਲ ਕੀਤੀ ਮੀਟਿੰਗ ਤੋਂ ਬਾਅਦ ਸਰਕਾਰ ਵੱਲੋਂ ਜੋ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਉਸ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ 8% ਜੋ ਡੀ ਏ ਦੀ ਕਿਸ਼ਤ ਦਿੱਤੀ ਗਈ ਹੈ ਉਸ ਨਾਲ ਪੰਜਾਬ ਦੀ ਸਰਕਾਰ ਵੱਲੋਂ ਕੇਂਦਰ ਦੇ ਡੀ ਏ ਨਾਲ ਡੀ-ਲੰਿਕ ਕਰਨ ਦੀ ਸਾਜਿਸ਼ ਨੂੰ ਵੀ ਬੇਨਕਾਬ ਕੀਤਾ। ਪੈਨਸ਼ਨਰਾਂ ਦਾ 2.59 ਦਾ ਗੁਣਾਂਕ ਨੂੰ ਉਡੀਕਦੇ ਹਜ਼ਾਰਾਂ ਪੈਨਸ਼ਨਰ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਨੇ ਪਰ ਪੰਜਾਬ ਸਰਕਾਰ ਇਸਦਾ ਹੱਲ ਨਹੀਂ ਕਰ ਰਹੀ।ਪੰਜਾਬ ਸਰਕਾਰ ਵੱਲੋਂ ਲਗਾਤਾਰ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਕੀਤੇ ਨੋਟੀਫਿਕੇਸ਼ਨ ਨੂੰ ਵੀ ਦਰ ਕਿਨਾਰ ਕਰਨ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। 17-7-2020 ਦਾ ਪੱਤਰ ਰੱਦ ਨਾ ਕਰਨ ਕਰਕੇ ਨਵ ਨਿਯੁਕਤ ਮੁਲਾਜ਼ਮ ਸਰਕਾਰ ਦੀ ਨੀਤੀ ਪੋਲਸੀ ਤੋਂ ਪੀੜਤ ਹਨ। ਲਗਭਗ ਹਰ ਵਿਭਾਗ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਆਊਟਸੋਰਸ ਡੇਲੀ ਵੇਜ ਇਨ ਲਿਸਟਮੈਂਟ ਕੱਚੇ ਕਾਮੇ ਕੰਮ ਕਰ ਰਹੇ ਹਨ ਪਰ ਸਰਕਾਰ ਵੱਲੋਂ ਸਿਰਫ ਤੇ ਸਿਰਫ ਭਾਸ਼ਣ ਕੀਤੇ ਜਾ ਰਹੇ ਹਨ ਇਹਨਾਂ ਨੂੰ ਪੱਕੇ ਕਰਨ ਲਈ ਕੋਈ ਠੋਸ ਨੀਤੀ ਤੈਅ ਨਹੀਂ ਕੀਤੀ ਗਈ। ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤੇ ਤੇ ਕੱਟੇ ਹੋਏ ਹਨ। 200 ਰੁਪਏ ਹਰ ਮਹੀਨੇ ਜਜੀਆ ਟੈਕਸ ਦੇ ਰੂਪ ਵਿੱਚ ਮੁਲਾਜ਼ਮਾਂ ਦੀ ਤਨਖ਼ਾਹ ਵਿੱਚੋਂ ਕੱਟਿਆ ਜਾਂਦਾ ਹੈ। ਜਿਸ ਕਾਰਨ ਮੁਲਾਜ਼ਮ ਆਪਣੇ ਆਪ ਨੂੰ ਲੁੱਟਿਆ ਤੇ ਠੱਗਿਆ ਮਹਿਸੂਸ ਕਰਦੇ ਹਨ। 10 ਅਕਤੂਬਰ ਦੀ ਰੈਲੀ ਲਈ ਜ਼ਿਲ੍ਹਾ ਬਠਿੰਡਾ ਵਿੱਚੋਂ ਹਰ ਕੈਟਾਗਰੀ ਅਤੇ ਹਰ ਵਿਭਾਗ ਵਿੱਚੋਂ ਬੱਸਾਂ ਭਰ- ਭਰ ਕੇ ਮੁਲਾਜ਼ਮ ਤੇ ਪੈਨਸ਼ਨਰ ਜਾਣਗੇ। ਅੱਜ ਦੀ ਇਸ ਮੀਟਿੰਗ ਵਿੱਚ ਦੋ ਨਿਖੇਧੀ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਇੱਕ ਸਕੂਲ ਵਿੱਚ ਸਟਾਫ਼ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਦੂਜਾ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪੈਨਸ਼ਨ ਵਿਰੋਧੀ 2025 ਬਿੱਲ ਜੋ ਪਾਸ ਕੀਤਾ ਗਿਆ ਹੈ ਇਹਨਾਂ ਦੀ ਅੱਜ ਦੀ ਮੀਟਿੰਗ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਲੁਧਿਆਣਾ ਸਕੂਲ ਦੇ ਸਟਾਫ਼ ਦਾ ਕੱਢਿਆ ਨੋਟ ਤੁਰੰਤ ਵਾਪਸ ਲਿਆ ਜਾਵੇ ਅਤੇ ਕੇਂਦਰ ਸਰਕਾਰ ਵੱਲੋਂ ਪੈਨਸ਼ਨਰ ਵਿਰੋਧੀ ਇਹ ਬਿੱਲ ਵੀ ਵਾਪਸ ਲਿਆ ਜਾਵੇ।ਇਸ ਮੀਟਿੰਗ ਵਿੱਚ ਦਰਸ਼ਨ ਮੌੜ, ਹਰਨੇਕ ਸਿੰਘ ਗਹਿਰੀ, ਗੁਰਤੇਜ ਸਿੰਘ ਗਿੱਲ, ਸਿਕੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਧੰਜਲ, ਜਗਪਾਲ ਬੰਗੀ, ਬਲਜਿੰਦਰ ਸਿੰਘ ਡੀ ਟੀ ਐਫ, ਹਰਜਿੰਦਰ ਸਿੰਘ ਟੀ ਐਸ ਯੂ, ਜਸਵਿੰਦਰ ਸਿੰਘ ਡੀ ਟੀ ਐਫ, ਜਗਸੀਰ ਸਹੋਤਾ, ਬਲਦੇਵ ਸਿੰਘ,ਸੰਜੀਵ ਕੁਮਾਰ ਬਦਿਆਲਾ,ਪ੍ਰਿੰਸੀਪਲ ਰਣਜੀਤ ਸਿੰਘ, ਰਾਜਬੀਰ ਸਿੰਘ ਮਾਨ,ਅਰੁਣ ਕੁਮਾਰ, ਸੁਰਜੀਤ ਸਿੰਘ,ਉਪਿੰਦਰ ਸਿੰਘ, ਅਮ੍ਰਿਤਪਾਲ ਸਿੰਘ ਮਾਨ, ਗੁਰਮੇਲ ਸਿੰਘ,ਮਹਿੰਦਰਪਾਲ ਸਿੰਘ, ਬਲਦੇਵ ਸਿੰਘ ਜੀ ਟੀ ਯੂ,ਜਗਮੀਤ ਸਿੰਘ, ਬੇਅੰਤ ਸਿੰਘ,ਵਰਿੰਦਰ ਕੁਮਾਰ, ਮੁਨੀਸ਼ ਕੁਮਾਰ,ਰੂਪ ਸਿੰਘ, ਗੁਰਵਿੰਦਰ ਸਿੰਘ ਸੀ ਐਂਡ ਵੀ, ਅਮਰਜੀਤ ਸਿੰਘ ਬੱਧਣ ਆਦਿ ਆਗੂ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?