Home » ਰਾਜਨੀਤੀ » ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵੱਲੋਂ ਪਿੰਡ ਘੁੱਦਾ ਵਿਖੇ ‘ਮੁੱਖ ਮੰਤਰੀ ਲੋਕ-ਮਿਲਣੀ’ ਦੀ ਸਫ਼ਲਤਾ ‘ਤੇ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ

ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵੱਲੋਂ ਪਿੰਡ ਘੁੱਦਾ ਵਿਖੇ ‘ਮੁੱਖ ਮੰਤਰੀ ਲੋਕ-ਮਿਲਣੀ’ ਦੀ ਸਫ਼ਲਤਾ ‘ਤੇ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ

News Portal Development Companies In India

-ਆਉਂਦੀਆਂ ਚੋਣਾਂ ਵਿੱਚ ਬੇਦਾਗ਼ ਤੇ ਪੜ੍ਹੇ-ਲਿਖੇ ਆਗੂ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਤੋਂ ਦਿੱਤੀ ਜਾਵੇ ਟਿਕਟ-ਵਰਕਰ

ਸੰਗਤ ਮੰਡੀ 07 ਦਸੰਬਰ (ਚਰਨਜੀਤ ਮਛਾਣਾ )ਆਮ ਆਦਮੀ ਪਾਰਟੀ (ਆਪ) ਵੱਲੋਂ ਪਿੰਡ ਘੁੱਦਾ ਵਿਖੇ ਕਰਵਾਈ ਗਈ ‘ਮੁੱਖ ਮੰਤਰੀ ਲੋਕ ਮਿਲਣੀ’ ਅਮਿੱਟ ਛਾਪ ਛੱਡਦੀ ਹੋਈ ਸਫ਼ਲਤਾਪੂਰਵਕ ਸੰਪੰਨ ਹੋ ਗਈ। ਪਿੰਡ ਦੀ ਸੱਥ ਵਿੱਚ ਹੋਏ ਇਸ ਵਿਸ਼ਾਲ ਪ੍ਰੋਗਰਾਮ ਦੌਰਾਨ ਹਲਕਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ‘ਤੇ ਪਹਿਰਾ ਦਿੰਦਿਆਂ ਹਲਕੇ ਦੇ ਸਮੂਹ ਵਲੰਟੀਅਰਾਂ, ਇਲਾਕਾ ਨਿਵਾਸੀਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਮਾਵਾਂ-ਭੈਣਾਂ ਦਾ ਇਸ ਮਿਲਣੀ ਨੂੰ ਕਾਮਯਾਬ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਹਲਕਾ ਇੰਚਾਰਜ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਮੁਸਤੈਦੀ ਨਾਲ ਅਮਨ-ਕਾਨੂੰਨ ਅਤੇ ਪ੍ਰਬੰਧਾਂ ਨੂੰ ਸੰਭਾਲਣ ਲਈ ਸਥਾਨਕ ਪ੍ਰਸ਼ਾਸਨ ਅਤੇ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਆਭਾਰ ਪ੍ਰਗਟਾਇਆ।ਲੋਕ ਮਿਲਣੀ ਦੌਰਾਨ ਵਰਕਰਾਂ ਦਾ ਭਰਵਾਂ ਇਕੱਠ ਅਤੇ ਉਤਸ਼ਾਹ ਦੇਖਣਯੋਗ ਸੀ। ਪ੍ਰੋਗਰਾਮ ਦੌਰਾਨ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਗੋਪਾਲ ਸਿੰਘ ਕੋਟਫੱਤਾ ਪ੍ਰਤੀ ਭਾਰੀ ਖਿੱਚ ਦੇਖੀ ਗਈ। ਇਕੱਠੇ ਹੋਏ ਵਰਕਰਾਂ ਨੇ ਇੱਕਸੁਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਆਵਾਜ਼ ਬੁਲੰਦ ਕੀਤੀ ਕਿ ਆਉਂਦੀਆਂ ਚੋਣਾਂ ਵਿੱਚ ਬਠਿੰਡਾ ਦਿਹਾਤੀ ਸੀਟ ਤੋਂ ਗੋਪਾਲ ਸਿੰਘ ਕੋਟਫੱਤਾ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ।ਹਾਜ਼ਰ ਵਰਕਰਾਂ ਦਾ ਕਹਿਣਾ ਸੀ ਕਿ ਕੋਟਫੱਤਾ ਇੱਕ ਬਹੁਤ ਹੀ ਪੜ੍ਹੇ-ਲਿਖੇ, ਇਮਾਨਦਾਰ ਅਤੇ ਬੇਦਾਗ਼ ਸ਼ਖਸੀਅਤ ਵਾਲੇ ਆਗੂ ਹਨ, ਜੋ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਹਨ। ਵਲੰਟੀਅਰਾਂ ਨੇ ਦਾਅਵਾ ਕੀਤਾ ਕਿ ਜੇਕਰ ਪਾਰਟੀ ਉਨ੍ਹਾਂ ‘ਤੇ ਭਰੋਸਾ ਜਤਾਉਂਦਿਆਂ ਟਿਕਟ ਦਿੰਦੀ ਹੈ, ਤਾਂ ਬਠਿੰਡਾ ਦਿਹਾਤੀ ਦੇ ਸੂਝਵਾਨ ਲੋਕ ਉਨ੍ਹਾਂ ਨੂੰ ਰਿਕਾਰਡਤੋੜ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਇਹ ਵਿਸ਼ਾਲ ਇਕੱਠ ਸਾਫ਼ ਇਸ਼ਾਰਾ ਕਰਦਾ ਹੈ ਕਿ ਹਲਕੇ ਅੰਦਰ ਪਾਰਟੀ ਦੀ ਸਥਿਤੀ ਬੇਹੱਦ ਮਜ਼ਬੂਤ ਹੈ।

Leave a Comment

Will the middle class get relief from the first general budget of Modi 3.0?