Home » ਮਨੋਰੰਜਨ » ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ,(ਰਜਿ.) ਬਠਿੰਡਾ ਵੱਲੋਂ 59ਵੀਂ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਦਾ ਸ਼ਾਨਦਾਰ ਸਮਾਪਨ

ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ,(ਰਜਿ.) ਬਠਿੰਡਾ ਵੱਲੋਂ 59ਵੀਂ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਦਾ ਸ਼ਾਨਦਾਰ ਸਮਾਪਨ

News Portal Development Companies In India

ਬਠਿੰਡਾ,13 (ਸੰਦੀਪ ਸ਼ੇਰਗਿੱਲ )ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ(ਰਜਿ.) ਦੇ ਸਰਪ੍ਰਸਤ ਕੇਵਲ ਕ੍ਰਿਸ਼ਨ ਜੀ ਦੀ ਰਹਿਨੁਮਾਈ ਅਤੇ ਪ੍ਰਧਾਨ ਮਿਥੁਨ ਮੰਡਲ, ਮੀਤ ਪ੍ਰਧਾਨ ਵਿਜੇ ਭੂਦੇਵ ਤੇ ਗੁਰਜੀਤ ਪਲਾਹਾ ਅਤੇ ਜਨਰਲ ਸਕੱਤਰ ਭਾਵਨਾ ਗਰਗ ਹੁਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਸੁਸਾਇਟੀ ਵੱਲੋਂ ਸੈਂਟ ਜ਼ੇਵੀਅਰ ਸਕੂਲ ਬਠਿੰਡਾ ਵਿਖੇ ਇਸ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ੇਵੀਅਰ ਸਕੂਲ ਦੇ ਕੋਆਰਡੀਨੇਟਰ ਮੈਡਮ ਅਰਚਨਾ ਰਾਜਪੂਤ ਦੁਆਰਾ ਬਤੌਰ ਮੁੱਖ ਮਹਿਮਾਨ ਅਤੇ ਸਕੂਲ ਦੇ ਮੈਨੇਜਰ ਫਾਦਰ ਯਸੋਬੀਓ ਦਾਦੇ ਗੋਮਸ ਹੁਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਕੇ ਸ਼ਿਰਕਤ ਕੀਤੀ। ਜਿਨਾਂ ਦਾ ਪ੍ਰਬੰਧਕਾਂ ਵੱਲੋਂ ਫੁੱਲਾਂ ਤੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਮਿਥੁਨ ਮੰਡਲ, ਭਾਵਨਾ ਗਰਗ, ਸੁਰੇਸ਼ ਮੰਗਲਾ, ਕੇਵਲ ਕ੍ਰਿਸ਼ਨ, ਸੋਹਣ ਸਿੰਘ, ਗੁਰਪ੍ਰੀਤ ਆਰਟਿਸਟ, ਗੁਰਜੀਤ ਪਲਾਹਾ, ਡਾ.ਅਮਰੀਕ ਸਿੰਘ,ਆਦਿ ਸ਼ਾਮਿਲ ਸਨ।
ਇੱਥੇ ਸੁਸਾਇਟੀ ਨਾਲ ਜੁੜੇ ਪੰਜਾਬ, ਹਰਿਆਣਾ ਅਤੇ ਨਾਲ ਲਗਦੇ ਹੋਰ ਖੇਤਰਾਂ ਤੋਂ ਵਿਸ਼ੇਸ਼ ਤੌਰ ‘ਤੇ ਲਗਭਗ 40 ਚਿੱਤਰਕਾਰਾਂ ਅਤੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਇਸਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਭਾਈ ਮਹਿਮਾਨਾਂ ਵੱਲੋਂ ਸਾਰੇ ਹੀ ਚਿੱਤਰਕਾਰਾਂ ਦੁਆਰਾ ਬਣਾਈਆਂ ਪੇਂਟਿੰਗਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਨੇ ਸਾਰੇ ਹੀ ਚਿੱਤਰਕਾਰਾਂ ਅਤੇ ਇਸ ਸੰਸਥਾ ਦੀ ਸ਼ਲਾਘਾ ਕੀਤੀ। ਜੋ ਲੰਬੇ ਸਮੇਂ ਤੋਂ ਸਮਾਜ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਪੇਂਟਿੰਗ ਪ੍ਰਦਰਸ਼ਨੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ਇਸ ਸਮੇਂ ਪ੍ਰੈਸ ਸਕੱਤਰ ਸੰਦੀਪ ਸ਼ੇਰਗਿੱਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਸਾਲ ਵਿੱਚ ਚਾਰ ਤੋਂ ਪੰਜ ਵੱਖ-ਵੱਖ ਤਰਾਂ ਦੇ ਚਿੱਤਰਕਲਾ ਸਬੰਧੀ ਸਮਾਗਮ ਕਰਵਾਏ ਜਾਂਦੇ ਹਨ। ਜਿਸ ਵਿੱਚ ਵਿਦਿਆਰਥੀਆਂ ਲਈ ਚਿੱਤਰਕਲਾ ਪ੍ਰਦਰਸ਼ਨੀ, ਕਲਾ ਵਰਕਸ਼ਾਪ, ਚਿੱਤਰਕਲਾ ਮੁਕਾਬਲਿਆਂ ਦੇ ਨਾਲ-ਨਾਲ ਇੱਕ ਸਲਾਨਾ ਚਿੱਤਰਕਲਾ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਮਾਲਵਾ ਖੇਤਰ ਤੋਂ ਇਲਾਵਾ ਦੂਜੇ ਰਾਜਾਂ ਦੇ ਚਿੱਤਰਕਾਰ ਵੀ ਹਿੱਸਾ ਲੈਂਦੇ ਹਨ। ਇਸ ਵਾਰ ਚਿੱਤਰਕਾਰ ਹਰਦਰਸ਼ਨ ਸੋਹਲ, ਚਿੰਤਨ ਸ਼ਰਮਾ, ਅਮਰੀਕ ਮਾਨਸਾ, ਰਿਤੇਸ਼ ਕੁਮਾਰ, ਸੰਦੀਪ ਸ਼ੇਰਗਿਲ, ਪਰਮਿੰਦਰ ਪੈਰੀ, ਬਸੰਤ ਸਿੰਘ, ਅਸ਼ੋਕ ਗੁਪਤਾ, ਹਰਸ਼ ਇੰਦਰ ਲੂੰਬਾ, ਲਖਵਿੰਦਰ ਲੱਕੀ, ਅਮਿਤ, ਕ੍ਰਿਸ਼ਮੀਤ, ਵਿਕਰਮ ਸਿੰਘ, ਨਵਪ੍ਰੀਤ ਸਿੰਘ, ਜੀਵਨ ਜੋਤੀ, ਅਮਨਿੰਦਰ ਕੌਰ, ਸਹਨੂਰ ਕੌਰ, ਅੰਮ੍ਰਿਤਾ ਨੰਦਨ, ਰੂਬੀ ਰਾਣੀ, ਰੇਖਾ ਕੁਮਾਰੀ, ਰਮਨਦੀਪ ਕੌਰ, ਜਸ਼ਨਦੀਪ ਕੌਰ, ਇੰਦਰਜੀਤ ਸਿੰਘ ਨਿੱਕੂ, ਟੇਕ ਚੰਦ, ਜੋਬਨ, ਦਲਪ੍ਰੀਤ, ਧਰੁਵ, ਸਰਗਮ, ਭੂਮਿਕਾ, ਰਾਧਿਕਾ, ਸੁਰਖ਼ਾਬ, ਅਤੇ ਹੋਰ ਕਲਾਕਾਰਾਂ ਨੇ ਭਾਗ ਲਿਆ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਚਿੱਤਰਕਾਰ ਅਮਰੀਕ ਮਾਨਸਾ ਅਤੇ ਆਰਟਿਸਟ ਰਿਤੇਸ਼ ਕੁਮਾਰ ਦੁਆਰਾ ਆਪਣੀ ਕਲਾ ਰਾਹੀਂ ਪਹੁੰਚੇ ਚਿੱਤਰਕਾਰਾਂ ਨੂੰ ਕਲਾ ਦੀਆਂ ਬਰੀਕੀਆਂ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਵਾਟਰ ਕਲਰ ਵਿੱਚ ਸੁੰਦਰ ਚਿੱਤਰ ਤਿਆਰ ਕੀਤੇ ਗਏ, ਓਥੇ ਹੀ ਅੱਜ ਇਸ ਪ੍ਰੋਗਰਾਮ ਦੇ ਅਖੀਰਲੇ ਦਿਨ ਚਿੱਤਰਕਾਰ ਭਜਨ ਲਾਲ ਦੁਆਰਾ ਖੂਬਸੂਰਤ ਕੈਰੀਕੇਚਰ ਤਿਆਰ ਕਰਕੇ ਸੁਸਾਇਟੀ ਦੇ ਮੈਂਬਰਾਂ ਨੂੰ ਡੈਮੋ ਦਿੱਤਾ ਗਿਆ। ਅਖੀਰ ਵਿੱਚ ਮੁੱਖ ਮਹਿਮਾਨ ਵੱਲੋਂ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਸਰਟੀਫਿਕੇਟ ਅਤੇ ਯਾਦ ਚਿੰਨ ਭੇਂਟ ਕੀਤੇ ਗਏ। ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਦੇ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਸੁੰਦਰ ਮੋਮੈਂਟੋ ਅਤੇ ਆਰਟਿਸਟ ਗੁਰਪ੍ਰੀਤ, ਭਜਨ ਲਾਲ ਅਤੇ ਗੁਰਜੀਤ ਪਲਾਹਾ ਵੱਲੋਂ ਬਣਾਈਆਂ ਪੈਂਟਿੰਗ ਭੇਂਟ ਕੀਤੀਆਂ ਗਈਆਂ। ਕੁੱਲ ਮਿਲਾ ਕੇ ਦੋ ਦਿਨਾਂ ਦੀ ਚਿੱਤਰਕਲਾ ਵਰਕਸ਼ਾਪ ਯਾਦਗਾਰ ਹੋਰ ਨਿਬੜੀ।

Leave a Comment

Will the middle class get relief from the first general budget of Modi 3.0?