Home » ਤਾਜ਼ਾ ਖ਼ਬਰਾਂ » ਸੰਗਤ ਮੰਡੀ ਦੇ ਮੇਨ ਬਾਜ਼ਾਰ ਦੀ ਸੜ੍ਹਕ ਵਿਚਕਾਰ ਪਿਆ ਖੱਡਾ, ਹਾਦਸਿਆਂ ਦਾ ਬਣਿਆ ਖਤਰਾ

ਸੰਗਤ ਮੰਡੀ ਦੇ ਮੇਨ ਬਾਜ਼ਾਰ ਦੀ ਸੜ੍ਹਕ ਵਿਚਕਾਰ ਪਿਆ ਖੱਡਾ, ਹਾਦਸਿਆਂ ਦਾ ਬਣਿਆ ਖਤਰਾ

News Portal Development Companies In India


ਸੰਗਤ ਮੰਡੀ, 18 ਅਗਸਤ (ਯ ਪ )

ਸੰਗਤ ਮੰਡੀ ਦੇ ਮੇਨ ਬਾਜ਼ਾਰ ਵਾਲੀ ਸੜਕ ਦੇ ਵਿਚਕਾਰ ਪਿਆ ਡੂੰਘਾ ਖੱਡਾ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਖੱਡੇ ਦੀ ਕੋਈ ਪੱਕੀ ਨਿਸ਼ਾਨਦੇਹੀ ਨਾ ਹੋਣ ਕਾਰਨ ਖਾਸ ਕਰਕੇ ਰਾਤ ਸਮੇਂ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਵਧੇਰੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਖੱਡੇ ਬਾਰੇ ਰਾਹਗੀਰਾਂ ਨੂੰ ਸੁਚੇਤ ਕਰਨ ਲਈ ਕਿਸੇ ਵਿਅਕਤੀ ਵੱਲੋਂ ਇਸ ਵਿੱਚ ਟਾਹਣੀਆਂ ਖੜ੍ਹੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਦਿਨ ਸਮੇਂ ਤਾਂ ਖੱਡਾ ਨਜ਼ਰ ਆ ਜਾਂਦਾ ਹੈ, ਪਰ ਰਾਤ ਸਮੇਂ ਇੱਥੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਖੱਡੇ ਨੂੰ ਤੁਰੰਤ ਪੱਕੇ ਤੌਰ ’ਤੇ ਬੰਦ ਕਰਵਾਇਆ ਜਾਵੇ।ਇਸ ਸਬੰਧੀ ਜਦੋਂ ਸੰਗਤ ਮੰਡੀ ਦੇ ਪ੍ਰਧਾਨ ਰਾਹੁਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੱਲ੍ਹ ਹੀ ਖੱਡੇ ਨੂੰ ਵਧੀਆ ਢੰਗ ਨਾਲ ਬੰਦ ਕਰਵਾ ਦਿੱਤਾ ਜਾਵੇਗਾ, ਤਾਂ ਜੋ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਅਤੇ ਹਾਦਸਿਆਂ ਦਾ ਖਤਰਾ ਟਲ ਸਕੇ।

Leave a Comment

Will the middle class get relief from the first general budget of Modi 3.0?