Home » ਸਾਹਿਤ » ਸਾਹਿਤ ਸਿਰਜਣਾ ਮੰਚ , ਬਠਿੰਡਾ ਵੱਲੋਂ ‘ਧਰਤ ਪਿਆਸੀ’ ਪੁਸਤਕ ‘ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ

ਸਾਹਿਤ ਸਿਰਜਣਾ ਮੰਚ , ਬਠਿੰਡਾ ਵੱਲੋਂ ‘ਧਰਤ ਪਿਆਸੀ’ ਪੁਸਤਕ ‘ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ

News Portal Development Companies In India

ਬਠਿੰਡਾ, 29 ਸਤੰਬਰ(ਗੁਰਸੇਵਕ ਸਿੰਘ ਚੁੱਘੇ ਖੁਰਦ ) ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਵੱਲੋਂ ਉੱਘੇ ਰੁਬਾਈਕਾਰ ਅਤੇ ਜਥੇਬੰਦਕ ਆਗੂ ਸੁਖਦਰਸ਼ਨ ਗਰਗ ਦੇ ਸਚਿੱਤਰ ਰੁਬਾਈ ਸੰਗ੍ਰਹਿ ‘ਧਰਤ ਪਿਆਸੀ’ ‘ਤੇ ਇਥੋਂ ਦੇ ਟੀਚਰਜ਼ ਹੋਮ ਵਿਖੇ ਵਿਚਾਰ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ।
ਇਸ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਉੱਘੇ ਕਵੀ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀ ਜਸਵੰਤ ਜਫ਼ਰ ਨੇ ਕੀਤੀ ਅਤੇ ਪ੍ਰਿੰ. ਅਵਤਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਪੁਸਤਕ ਦੇ ਲੇਖਕ ਸੁਖਦਰਸ਼ਨ ਗਰਗ, ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਉੱਘੇ ਅਲੋਚਕ ਗੁਰਦੇਵ ਖੋਖਰ, ਪ੍ਰਿੰ. ਸ਼ੁਭ ਪ੍ਰੇਮ ਬਰਾੜ, ਪ੍ਰੋ. ਤਰਸੇਮ ਨਰੂਲਾ, ਪ੍ਰੋ. ਜਸਕਰਨ ਜਸ, ਪ੍ਰਸਿੱਧ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ ਹਾਜ਼ਰ ਸਨ।ਇਸ ਵਿਚਾਰ ਗੋਸ਼ਟੀ ਦੇ ਆਰੰਭ ਵਿੱਚ ਨਵਾਂ ਜ਼ਮਾਨਾ ਅਖ਼ਬਾਰ ਦੇ ਲੰਮਾ ਅਰਸਾ ਸਮਾਚਾਰ ਸੰਪਾਦਕ ਰਹੇ ਚੰਦ ਫ਼ਤਿਹਪੁਰੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਉਪਰੰਤ ਬਾਲ ਕਲਾਕਾਰ ਅਮਾਇਰਾ ਦਿਲਰਾਜ ਕੌਰ ਨੇ ਧਰਤ ਪਿਆਸੀ ਪੁਸਤਕ ਵਿੱਚੋਂ ਦੋ ਰੁਬਾਈਆਂ ਪੇਸ਼ ਕਰਕੇ ਵਿਸ਼ੇਸ਼ ਵਾਹ-ਵਾਹ ਖੱਟੀ। ਇਸ ਤੋੰ ਬਾਅਦ ਪ੍ਰੋ. ਤਰਸੇਮ ਨਰੂਲਾ ਅਤੇ ਪ੍ਰੋ. ਜਸਕਰਨ ਜਸ ਨੇ ‘ਧਰਤ ਪਿਆਸੀ’ ਪੁਸਤਕ ਸਬੰਧੀ ਪਰਚੇ ਪੜੵਦਿਆਂ ਜਿੱਥੇ ਪੁਸਤਕ ਦੇ ਸਰੋਕਾਰਾਂ ਦੀ ਪ੍ਰਸ਼ੰਸਾ ਕੀਤੀ ਉਥੇ ਰੁਬਾਈਆਂ ਦੇ ਕਲਾਤਮਕ ਪੱਖ ਵਿੱਚ ਰਹਿ ਗਈਆਂ ਕਮੀਆਂ ਨੂੰ ਸੁਧਾਰਨ ਦਾ ਜ਼ਿਕਰ ਵੀ ਕੀਤਾ। ਪੁਸਤਕ ਅਤੇ ਪਰਚਿਆਂ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਹਾਣੀਕਾਰ ਅਤਰਜੀਤ, ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ, ਪ੍ਰੋ. ਜਸਪਾਲ ਜੱਸੀ, ਅਮਰਜੀਤ ਪੇਂਟਰ ਅਤੇ ਹਰਭਜਨ ਸਿੰਘ ਸੇਲਬਰਾਹ ਨੇ ਜਿੱਥੇ ਦੋਹਾਂ ਪਰਚਿਆਂ ਨੂੰ ਸੰਤੁਲਤ ਅਤੇ ਸਾਰਥਿਕ ਦੱਸਿਆ, ਉੱਥੇ ਅਮਰਜੀਤ ਪੇਟਰ ਅਤੇ ਬਾਲ ਕਲਾਕਾਰ ਅਮਾਇਰਾ ਦਿਲਰਾਜ ਕੌਰ ਵੱਲੋਂ ਬਣਾਏ ਗਏ ਸੁੰਦਰ ਅਤੇ ਭਾਵਪੂਰਤ ਸਕੈੱਚਾਂ ਦੀ ਵੀ ਪ੍ਰਸ਼ੰਸਾ ਕੀਤੀ। ਸਮੁੱਚੀ ਬਹਿਸ ਨੂੰ ਸਮੇਟਦਿਆਂ ਉੱਘੇ ਅਲੋਚਕ ਗੁਰਦੇਵ ਖੋਖਰ ਨੇ ਪਰਚਿਆਂ ਦੀ ਪ੍ਰਸ਼ੰਸਾ ਕਰਦਿਆਂ ਪੁਸਤਕ ਲੇਖਕ ਨੂੰ ਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਸਮੇਂ ਜ਼ਿਆਦਾ ਸਰਲ ਤੇ ਸਪਾਟ ਬਿਆਨੀ ਤੋਂ ਬਚਣ ਲਈ ਕਿਹਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਸਵੰਤ ਜਫ਼ਰ ਨੇ ਕਿਹਾ ਕਿ ਕਿਸੇ ਵੀ ਸਾਹਿਿਤਕ ਕਿਰਤ ਦੀ ਸਮੀਖਿਆ ਕਰਦਿਆਂ ਉਸ ਦੇ ਨਕਾਰਾਤਮਿਕ ਪੱਖ ਨਾਲੋਂ ਸਕਾਰਾਤਮਿਕ ਪੱਖ ਨੂੰ ਜਿਆਦਾ ਉਭਾਰਨਾ ਚਾਹੀਦਾ ਹੈ। ਉਹਨਾਂ ਸੁਖਦਰਸ਼ਨ ਗਰਗ ਨੂੰ ਪ੍ਰਗਤੀਵਾਦੀ ਸ਼ਾਇਰ ਆਖਦਿਆਂ ਮੰਚ ਨੂੰ ਇੱਕ ਭਾਵਪੂਰਤ ਅਤੇ ਸਫ਼ਲ ਸਮਾਗਮ ਕਰਾਉਣ ਲਈ ਵਧਾਈ ਦਿੱਤੀ।
ਇਸ ਵਿਚਾਰ ਗੋਸ਼ਟੀ ਦੇ ਦੂਸਰੇ ਸੈਸ਼ਨ ਵਿੱਚ ਤਿੰਨ ਦਰਜਨ ਦੇ ਕਰੀਬ ਕਵੀਆਂ, ਜਿਨਾਂ ਵਿੱਚ ਡਾ. ਜਸਪਾਲਜੀਤ, ਮੀਤ ਬਠਿੰਡਾ, ਅਮਰਜੀਤ ਜੀਤ, ਅਮਨਦੀਪ ਕੌਰ ਮਾਨ, ਵੀਰਪਾਲ ਕੌਰ ਮਾਨ, ਗੁਰਪ੍ਰੀਤ ਕੌਰ ਪ੍ਰੀਤ, ਕੁਲਦੀਪ ਸਿੰਘ ਦੀਪ, ਸੁਖਮੰਦਰ ਭਾਗੀਵਾਂਦਰ , ਅੰਮ੍ਰਿਤ ਬੰਗੇ, ਰਣਵੀਰ ਰਾਣਾ, ਹਰਮੇਰ ਪ੍ਰੀਤ, ਸਿਕੰਦਰ ਮਾਨਵ, ਰਣਜੀਤ ਗੌਰਵ, ਦਮਜੀਤ ਦਰਸ਼ਨ, ਗੁਰਸੇਵਕ ਬੀੜ, ਬਲਵਿੰਦਰ ਭੁੱਲਰ, ਕੁਲਦੀਪ ਬੰਗੀ, ਦਿਲਜੀਤ ਬੰਗੀ, ਜਸਵਿੰਦਰ ਖੁੱਡੀਆਂ, ਰੂਪ ਚੰਦ ਸ਼ਰਮਾ, ਸੁਖ਼ਨੂਰ ਖ਼ਿਆਲੀ, ਭੋਲਾ ਸਿੰਘ ਸ਼ਮੀਰੀਆ, ਆਦਿ ਨੇ ਸਮਕਾਲੀ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਪੇਸ਼ ਕਰਦੀਆਂ ਤਿੱਖੀਆਂ ਅਤੇ ਭਾਵਪੂਰਤ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਪੇਸ਼ ਕਰਕੇ ਵਿਸ਼ੇਸ਼ ਵਾਹ-ਵਾਹ ਖੱਟੀ।
ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਕਵੀ ਦਰਬਾਰ ਵਿੱਚ ਪੜ੍ਹੀਆਂ ਗਈਆਂ ਕਵਿਤਾਵਾਂ ‘ਤੇ ਸਮੁੱਚੇ ਰੂਪ ਵਿੱਚ ਟਿੱਪਣੀ ਕਰਦਿਆਂ ਕਵੀਆਂ ਨੂੰ ਅਜੋਕੇ ਚਿੰਤਾਜਨਕ ਅਤੇ ਤਰਾਸਦਿਕ ਹਾਲਾਤਾਂ ਨੂੰ ਦੇਖਦਿਆਂ ਕਵੀਆਂ ਨੂੰ ਆਪਣੀ ਕਲਮ ਨੂੰ ਹੋਰ ਪ੍ਰਚੰਡ ਕਰਨ ਦੀ ਅਪੀਲ ਕੀਤੀ।
ਗੋਸ਼ਟੀ ਸਮਾਗਮ ਦੇ ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਨਾਵਲਕਾਰ ਪ੍ਰਿੰ. ਜਗਦੇਵ ਸਿੰਘ ਜਠੌਲ ਅਤੇ ਦੂਸਰੇ ਸੈਸ਼ਨ, ਕਵੀ ਦਰਬਾਰ ਦਾ ਸੰਚਾਲਨ ਜਗਨ ਨਾਥ ਅਤੇ ਸ਼ਾਇਰ ਮੀਤ ਬਠਿੰਡਾ ਨੇ ਖੂਬਸੂਰਤੀ ਨਾਲ ਕਰਦਿਆਂ ਸਮੇਂ ਸਿਰ ਭਾਵਪੂਰਤ ਟਿੱਪਣੀਆਂ ਵੀ ਕੀਤੀਆਂ।
ਗੋਸ਼ਟੀ ਦੇ ਅਖ਼ੀਰ ਵਿੱਚ ਉੱਘੇ ਸਿਹਤ ਲੇਖਕ ਡਾ. ਅਜੀਤਪਾਲ ਸਿੰਘ ਨੇ ਹਾਜ਼ਰ ਵਿਦਵਾਨ ਲੇਖਕਾਂ, ਪਾਠਕਾਂ ਅਤੇ ਸਰੋਤਿਆਂ ਦਾ ਨਿੱਘੇ ਸ਼ਬਦਾਂ ਵਿੱਚ ਧੰਨਵਾਦ ਕੀਤਾ। ਇਸ ਵਿਚਾਰ ਗੋਸ਼ਟੀ ਵਿੱਚ ਸੌ ਤੋਂ ਵੱਧ ਲੇਖਕ ਅਤੇ ਸਰੋਤੇ ਹਾਜ਼ਰ ਸਨ। ਜਿਨਾਂ ਵਿੱਚ ਨੈਸ਼ਨਲ ਅਵਾਰਡੀ ਪ੍ਰੋ, ਰਘਵੀਰ ਚੰਦ ਸ਼ਰਮਾ, ਵਾਰਤਕ ਲੇਖਕ ਜਸਕਰਨ ਸਿੰਘ ਸਿਵੀਆਂ, ਸ਼ਾਇਰ ਕੰਵਲਜੀਤ ਕੁਟੀ, ਨਵਦੀਪ ਰਾਏ, ਬਸੰਤ ਸਿੰਘ ਮਲੂਕਾ , ਅਧਿਆਪਕ ਆਗੂ ਦਰਸ਼ਨ ਮੌੜ ,ਸਿਕੰਦਰ ਸਿੰਘ ਧਾਲੀਵਾਲ, ਚਰਚਿਤ ਕਹਾਣੀਕਾਰ ਆਗਾਜ਼ਵੀਰ, ਲੇਖਕ ਰਮੇਸ਼ ਸੇਠੀ, ਪ੍ਰਿੰ. ਰਣਜੀਤ ਸਿੰਘ ਮਹਿਰਾਜ, ਗਿਆਨ ਸਿੰਘ ਮਛਾਣਾ ਆਦਿ ਨਾਮ ਵਰਨਣ ਯੋਗ ਹਨ।

Leave a Comment

Will the middle class get relief from the first general budget of Modi 3.0?