Home » ਸਿੱਖਿਆ » ਸਾਨੂੰ ਆਪਣੇ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਜਾਣਕਾਰੀ ਹੋਣੀ ਚਾਹੀਦੀ ਹੈ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

ਸਾਨੂੰ ਆਪਣੇ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਜਾਣਕਾਰੀ ਹੋਣੀ ਚਾਹੀਦੀ ਹੈ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

News Portal Development Companies In India

ਸੰਗਤ ਮੰਡੀ 7 ਸਤੰਬਰ (ਚਰਨਜੀਤ ਮਛਾਣਾ )
ਅੰਤਰਰਾਸ਼ਟਰੀ ਸਾਖਰਤਾ ਦਿਵਸ
ਲੋਕਾ, ਵਿਅਕਤੀਆਂ ਅਤੇ ਸਮਾਜ ਨੂੰ ਸਾਖਰਤਾ ਦੇ ਅਰਥ ਅਤੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਹਰ ਸਾਲ 8 ਸਤੰਬਰ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ।ਇਸ ਦਿਵਸ ਸਬੰਧੀ ਜਾਗਰੂਕ ਕਰਦਿਆ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ ਸਾਨੂੰ ਆਪਣੇ ਹੱਕਾ ਅਤੇ ਫਰਜ਼ਾ ਪ੍ਰਤੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਜੇਕਰ ਅਸੀ ਆਪਣੇ ਹੱਕਾ ਪ੍ਰਤੀ ਜਾਗਰੂਕ ਨਹੀਂ ਤਾਂ ਅਸੀ ਸਾਖਰ ਨਹੀਂ ਹਾਂ।।ਹਰੇਕ ਪੰਜ ਵਿਆਕਿਤੀਆ ਵਿਚੋਂ ਇੱਕ ਅਨਪੜ੍ਹ ਹੈ। ਫ਼ਿੰਨਲੈਂਡ,ਨਾਰਵੇ, ਆਈ ਲੈਂਡ,ਗਰੀਨਲੈਂਡ ਅਤੇ ਉਤਰੀ ਕੋਰੀਆ ਵਰਗੇ ਦੇਸ਼ਾਂ ਦੀ ਸਾਖਰਤਾ ਦਰ 100 ਪ੍ਰਤੀਸ਼ਤ ਹੈ।ਸਭ ਤੋਂ ਘੱਟ ਸਾਖਰਤਾ ਦਰ ਅਫ਼ਗ਼ਾਨਿਸਤਾਨ ਦੀ 28 ਪ੍ਰਤੀਸ਼ਤ ਹੈ।ਭਾਰਤ ਵਿੱਚ ਸਾਖਰਤਾ ਦਰ 75 ਪ੍ਰਤੀਸ਼ਤ ਹੈ ਜਿਸ ਵਿੱਚ ਪੁਰਸ਼ਾਂ ਦੀ 82.4 ਪ੍ਰਤੀਸ਼ਤ ਮਹਿਲਾਵਾਂ ਦੀ 65.8 ਪ੍ਰਤੀਸ਼ਤ ਹੈ ।ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਖੁਦ ਅਨਪੜ੍ਹ ਲੋਕਾਂ ਨੂੰ ਸਾਖਰ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ ਭਾਰਤ ਵਿੱਚ 60 ਲੱਖ ਬੱਚੇ ਅੱਜੇ ਵੀ ਸਿੱਖਿਆ ਤੋ ਦੂਰ ਹਨ।ਭਾਰਤ ਵਿੱਚ ਕੇਰਲ ਦੀ ਸਾਖਰਤਾ ਦਰ ਸਭ ਤੀ ਵੱਧ 93.91 ਪ੍ਰਤੀਸ਼ਤ ਹੈ ਅਤੇ ਬਿਹਾਰ ਦੀ ਸਾਖਰਤਾ ਦਰ ਸਭ ਤੋਂ ਘੱਟ 63.82 ਪ੍ਰਤੀਸ਼ਤ ਹੈ।ਜਦੋਂ ਅਸੀ ਫੈਕਟਰੀਆਂ ਅਤੇ ਸੜਕਾਂ ਉਪਰ ਚਾਹ ਦੀਆ ਦੁਕਾਨਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਕੰਮ ਕਰਦੇ ਵੇਖਦੇ ਹੈ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡਾ ਦੇਸ਼ ਕਿੰਨਾ ਕਿ ਸਾਖਰ ਬਣਿਆ ਹੈ।ਸਾਡੇ ਦੇਸ਼ ਵਿੱਚ ਸਿੱਖਿਆ ਸਿਸਟਮ ਵੀ ਵਧੀਆ ਨਹੀਂ ਹੈ।

ਹਰ ਸਾਲ ਲੱਖਾਂ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਦੇ ਹਨ ਪਰੰਤੂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ।ਸਰਕਾਰ ਵੱਲੋਂ ਦੇਸ਼ ਵਿੱਚ ਅਨਪੜਤਾ ਖ਼ਤਮ ਕਰਨ ਲਈ ਸਰਬ ਸਿੱਖਿਆ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਜਿਸ ਅਧੀਨ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਮੁਫਤ ਅਤੇ ਜਰੂਰੀ ਸਿੱਖਿਆ ਪ੍ਰਦਾਨ ਕਰਨ ਲਈ ਸਿੱਖਿਆ ਦਾ ਅਧਿਕਾਰ ਲਾਗੂ ਕੀਤਾ ਗਿਆ ਹੈ।।ਡਾਕਟਰ ਸ਼ਰਮਾ ਨੇ ਕਿਹਾ ਕਿ ਕਿਤਾਬਾ ਨੂੰ ਰੱਟਾ ਲਗਾਉਣ ਦੀ ਬਜਾਇ ਸਾਨੂੰ ਆਪਣੇ ਦਿਮਾਗ ਵਿੱਚ ਬਿਠਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਗਿਆਨ ਸੰਪੂਰਨ ਤੌਰ ਤੇ ਹਾਸਲ ਕਰ ਸਕੀਏ। ਅਸੀ ਅੱਜਕਲ ਡਿਜਿਟਲ ਬਣ ਗਏ ਹਾਂ ਪਰੰਤੂ ਵਿਸ਼ਵ ਦੀ ਅਧ ਤੋਂ ਵੱਧ ਆਬਾਦੀ ਵਿੱਚ ਕੰਪਿਊਟਰ ਅਧਾਰਿਤ ਗਤੀਵਿਧੀਆਂ ਲਈ ਬੇਸਿਕ ਹੁਨਰ ਦੀ ਘਾਟ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਸਾਖਰਤਾ ਅਤੇ ਡਿਜਿਟਲ ਹੁਨਰਾਂ ਦੇ ਵਿਸਥਾਰ ਲਈ ਯਤਨ ਕਰਨੇ ਚਾਹੀਦੇ ਹਨ। ਭਾਵੇਂ ਅੰਤਰਰਾਸ਼ਟਰੀ ਸਾਖਰਤਾ ਦਿਵਸ 1966 ਤੋਂ ਮਨਾਇਆ ਜਾ ਰਿਹਾ ਹੈ ਫਿਰ ਵੀ ਅੱਜ 77.3 ਮਿਲੀਅਨ ਨੌਜਵਾਨ ਅਤੇ ਬਾਲਗ ਸਾਖਰ ਨਹੀਂ ਹਨ।ਡਾਕਟਰ ਸ਼ਰਮਾ ਨੇ ਕਿਹਾ ਕਿ ਸਾਖਰਤਾ ਗਰੀਬੀ ਨੂੰ ਮਿਟਾਉਣ, ਬਾਲ ਮੌਤ ਦਰ ਨੂੰ ਘਟਾਉਣ,ਆਬਾਦੀ ਦੇ ਵਾਧੇ ਨੂੰ ਕੰਟਰੋਲ ਕਰਨ ਅਤੇ ਸਮਾਨਤਾ ਪ੍ਰਾਪਤ ਕਰਨ ਲਈ ਇੱਕ ਜਰੂਰੀ ਸਾਧਨ ਹਨ।ਇਸ ਦਿਨ ਸਾਨੂੰ ਲੋੜਵੰਦ, ਬੱਚਿਆਂ ਅਤੇ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਵਿੱਚ ਕਿਤਾਬਾ ਦਾਨ ਕਰਨੀਆਂ ਚਾਹੀਦੀਆਂ ਹਨ ਅਤੇ ਆਪਣੇ ਦੋਸਤ ਨੂੰ ਕਿਤਾਬ ਗਿਫ਼ਟ ਕਰਨੀ ਚਾਹੀਦੀ ਹੈ।

Leave a Comment

Will the middle class get relief from the first general budget of Modi 3.0?