Home » ਤਾਜ਼ਾ ਖ਼ਬਰਾਂ » ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਲਵਾ ਵੈਲਫੇਅਰ ਕਲੱਬ ਨੇ ਕਰਵਾਇਆ ‘ਮੇਲਾ ਖੂਨਦਾਨੀਆਂ ਦਾ’

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਲਵਾ ਵੈਲਫੇਅਰ ਕਲੱਬ ਨੇ ਕਰਵਾਇਆ ‘ਮੇਲਾ ਖੂਨਦਾਨੀਆਂ ਦਾ’

News Portal Development Companies In India

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਲਵਾ ਵੈਲਫੇਅਰ ਕਲੱਬ ਨੇ ਕਰਵਾਇਆ ‘ਮੇਲਾ ਖੂਨਦਾਨੀਆਂ ਦਾ’

ਤਲਵੰਡੀ ਸਾਬੋ,23 ਮਾਰਚ (ਅੰਮ੍ਰਿਤ ਮਲਕਾਣਾ )

ਸਥਾਨਕ ਸਮਾਜਸੇਵੀ ਸੰਸਥਾ ਵੈਲਫੇਅਰ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਅਤੇ ਸਭਿਆਚਾਰਕ ਮੇਲੇ ਦਾ ਆਯੋਜਨ ਖਾਲਸਾ ਸਕੂਲ ਵਿਖੇ ਕੀਤਾ ਗਿਆ।ਕਲੱਬ ਦੇ ਪ੍ਰੈੱਸ ਸਕੱਤਰ ਵਿਕਾਸ ਸਿੰਗਲਾ ਨੇ ਦੱਸਿਆ ਕਿ ਖੂਨਦਾਨ ਕੈਂਪ ਦਾ ਉਦਘਾਟਨ ਐੱਸ ਐੱਮ ਓ ਤਲਵੰਡੀ ਸਾਬੋ ਸ੍ਰੀ ਰਵੀਕਾਂਤ ਜੀ ਵੱਲੋਂ ਕੀਤਾ ਗਿਆ। ਉੱਥੇ ਹੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬਾਬਾ ਕਾਕਾ ਸਿੰਘ ਜੀ ਮੁਖੀ ਲੰਗਰ ਬੂੰਗਾ ਮਸਤੂਆਣਾ ਵੱਲੋਂ ਕੀਤੀ ਗਈ। ਕਲੱਬ ਪ੍ਰਧਾਨ ਗਗਨਦੀਪ ਸਿੰਘ ਹੈਪੀ ਨੇ ਦੱਸਿਆਂ ਕਿ ਇਹ ਪ੍ਰੋਗਰਾਮ ਕਲੱਬ ਵੱਲੋਂ ਨਗਰ ਕੌਂਸਲ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਬੀਬਾ ਬਲਜਿੰਦਰ ਕੌਰ ਚੀਫ ਵਿੱਪ ਐੱਮ ਐੱਲ ਏ ਪਹੁੰਚੇ ਜਿਹਨਾਂ ਨੇ ਕਲੱਬ ਦੇ ਇਸ ਪ੍ਰੋਗਰਾਮ ਸ਼ਲਾਘਾ ਕਰਦਿਆਂ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ ।ਇਸ ਕੈਂਪ ਵਿੱਚ ਏਮਜ਼ ਹਸਪਤਾਲ ਬਠਿੰਡਾ ਦੀ ਟੀਮ ਨੇ 65 ਬਲੱਡ ਯੂਨਿਟ ਇਕੱਤਰ ਕੀਤਾ ਉਥੇ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਜਿਸ ਵਿੱਚ ਔਰਗੈਨਿਕ ਵਸਤਾਂ , ਕਿਤਾਬਾਂ ਤਰਕਸ਼ੀਲ ਲਿਟਰੇਚਰ ਅਤੇ ਹੈਲਥ ਅਵੈਰਨੇਸ ਕੈਂਪ ਵੀ ਲਾਏ ਗਏ। ਕਲੱਬ ਚੇਅਰਮੈਨ ਸ਼ੇਖਰ ਤਲਵੰਡੀ ਅਤੇ ਸਰਪ੍ਰਸਤ ਅੰਮ੍ਰਿਤਪਾਲ ਬਰਾੜ ਨੇ ਦੱਸਿਆ ਕਿ ਇਸ ਮੇਲੇ ਵਿੱਚ ਲੋਕ ਗਾਇਕ ਹਰਦੇਵ ਮਾਹੀ ਨੰਗਲ ਦੀ ਮਦਦ ਦੇ ਨਾਲ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਲੋਕ ਗਾਇਕ ਗੁਰਵਿੰਦਰ ਬਰਾੜ ,ਗੁਰਦਾਸ ਸੰਧੂ ,ਨਵਦੀਪ ਸੰਧੂ ,ਜਸ ਸੰਧੂ, ਲਵਜੀਤ, ਬਲਵੀਰ ਚੋਟੀਆਂ,ਜਸਮੀਨ ਚੋਟੀਆਂ ,ਪਰਮਿੰਦਰ ਸਿੱਧੂ ,ਮਨਰਾਜ ਜੱਸੀ ਖਾਂਨ,ਖੜਕ ਸਿੰਘ ,ਕਰਮਨ ਤੇ ਅੰਬਰ ਗਿੱਲ ਆਦਿ ਦੁਆਰਾ ਆਪਣੀ ਕਲਾ ਦੇ ਜੌਹਰ ਦਿਖਾਏ ਗਏ ਅਤੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਉਭਰਦੇ ਲੋਕ ਗਾਇਕ ਟਾਈਗਰ ਵੱਲੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਗਾਇਕੀ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ । ਕਲੱਬ ਸਕੱਤਰ ਜਗਨਦੀਪ ਅਤੇ ਖਜਾਨਚੀ ਮਨਦੀਪ ਧਾਲੀਵਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮਨਪ੍ਰੀਤ ਜਲਾਲ ਅਤੇ ਪ੍ਰੀਤ ਢੱਡੇ ਗਰੁੱਪ ਵੱਲੋਂ ਭਗਤ ਸਿੰਘ ਜੀ ਸ਼ਹੀਦੀ ਨੂੰ ਸਮਰਪਿਤ ਕਵੀਸ਼ਰੀ ਅਤੇ ਵਿਰਾਸਤੀ ਗਾਇਕੀ ਦੇ ਰੰਗ ਦਿਖਾਏ ਗਏ। ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਮਪੂਰਵਮੈਂਟ ਟਰੱਸਟ ਬਠਿੰਡਾ ਅਤੇ ਨੀਲ ਗਰਗ ਚੇਅਰਮੈਨ ਮੀਡੀਅਮ ਉਦਯੋਗ ਵਿਕਾਸ ਬੋਰਡ ਨੇ ਵੀ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਸੱਭਿਆਚਾਰਕ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵੱਲੋਂ ਹਰਜੀਤ ਸਰਾਂ ਐਮ ਸੀ ਡਾ ਸੁਖਦੇਵ ਸਿੰਘ, ਬਲਵਿੰਦਰ ਗਿੱਲ, ਦਵਿੰਦਰ ਸਿੰਘ ਸੂਬਾ,ਖੁਸ਼ਦੀਪ ਸਿੰਘ ਬੱਬੀ ਚੱਠਾ,ਮਨਪ੍ਰੀਤ ਸੋਨੀ, ਤਰਸੇਮ ਸਿੰਗਲਾ, ਅਤੇ ਮੋਹਤਵਾਰ ਆਗੂ ਹਰਬੰਸ ਸਿੰਘ ਸਾਬਕਾ ਪ੍ਰਧਾਨ, ਗੁਰਤਿੰਦਰ ਰਿੰਪੀ ਮਾਨ ਸਾਬਕਾ ਪ੍ਰਧਾਨ , ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ,ਖੁਸ਼ਦੀਪ ਸਿੰਘ ਬੱਬੀ ਚੱਠਾ ਅਤੇ ਸਹਾਰਾ ਕਲੱਬ ਵੱਲੋਂ ਜਸਵਿੰਦਰ ਪਾਲ ਸ਼ਰਮਾ, ਬਰਿੰਦਰਪਾਲ ਮਹੇਸ਼ਵਰੀ, ਡਾ ਪਰਮਜੀਤ ਕੌਰੇ ਆਣਾ, ਸੁਰਿੰਦਰ ਦਮਦਮੀ ਅਤੇ ਕਲੱਬ ਅਹੁਦੇਦਾਰ ਪ੍ਰਿੰਸੀਪਲ ਬਿਕਰਮਜੀਤ ਸਿੰਘ,ਚਮਨ ਲਾਲ, ਹਰਬੰਸ ਸਿੰਘ ਮਾਨ, ਰਾਜਦੀਪ ਸਿੰਘ, ਅਮਨਦੀਪ ਸਿੰਘ,ਰਜਤ ਕੁਮਾਰ, ਸ਼ੁੱਭਦੀਪ ਰੂਬੀ, ਸੁਖਪਾਲ ਸਿੰਘ,ਰਾਜਿੰਦਰ ਚੱਠਾ,ਵਿਜੇ ਪਾਲ ਸਿੰਘ , ਬਲਜੀਤ ਰਚਨਾਂ ਸਟੂਡੀਓ, ਪ੍ਰੀਤ ਅਕਾਲ ਫਲੈਕਸ,ਸੁਖਵਿੰਦਰ ਸਿੰਘ,ਬਲਵਿੰਦਰ ਬੱਡੂ,ਨੱਥਾ ਸਿੰਘ ਆਦਿ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?