Home » ਸਿੱਖਿਆ » ਸਟਾਰ ਪਲੱਸ ਕਾਨਵੈਂਟ ਸਕੂਲ, ਰਾਮਾਂ ਦੀਆਂ ਤਿੰਨ ਅਧਿਆਪਕਾਵਾਂ ਦਾ ਰੋਟਰੀ ਕਲੱਬ ਵੱਲੋਂ ਸਨਮਾਨ, ਸਕੂਲ ‘ਚ ਖੁਸ਼ੀ ਦੀ ਲਹਿਰ

ਸਟਾਰ ਪਲੱਸ ਕਾਨਵੈਂਟ ਸਕੂਲ, ਰਾਮਾਂ ਦੀਆਂ ਤਿੰਨ ਅਧਿਆਪਕਾਵਾਂ ਦਾ ਰੋਟਰੀ ਕਲੱਬ ਵੱਲੋਂ ਸਨਮਾਨ, ਸਕੂਲ ‘ਚ ਖੁਸ਼ੀ ਦੀ ਲਹਿਰ

News Portal Development Companies In India

ਰਾਮਾਂ ਮੰਡੀ, 8 ਸਤੰਬਰ (ਅੱਗਰਵਾਲ )
ਸਥਾਨਕ ਸ਼ਹਿਰ ਦੇ ਨਾਮਵਰ ਸਿੱਖਿਆ ਅਦਾਰੇ ਸਟਾਰ ਪਲੱਸ ਕਾਨਵੈਂਟ ਸਕੂਲ, ਰਾਮਾਂ ਲਈ ਇਹ ਬੇਹੱਦ ਮਾਣ ਅਤੇ ਗੌਰਵ ਦਾ ਪਲ ਹੈ ਕਿ ਸਕੂਲ ਦੀਆਂ ਤਿੰਨ ਹੋਣਹਾਰ ਅਤੇ ਤਜ਼ਰਬੇਕਾਰ ਅਧਿਆਪਕਾਵਾਂ – ਸ੍ਰੀਮਤੀ ਰਿੰਕੂ ਬਾਲਾ, ਸ੍ਰੀਮਤੀ ਰਚਨਾ ਗਰਗ ਅਤੇ ਸ੍ਰੀਮਤੀ ਵੀਨੂੰ ਬਾਘਲਾ ਨੂੰ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਬੇਮਿਸਾਲ, ਸ਼ਾਨਦਾਰ ਸੇਵਾਵਾਂ, ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਨੂੰ ਮੁੱਖ ਰੱਖਦੇ ਹੋਏ ਰੋਟਰੀ ਕਲੱਬ ਵੱਲੋਂ ‘ਬੈਸਟ ਟੀਚਰ ਅਵਾਰਡ 2025’ ਨਾਲ ਸਨਮਾਨਿਤ ਕੀਤਾ ਗਿਆ ਹੈ।ਰੋਟਰੀ ਕਲੱਬ ਵੱਲੋਂ ਅਧਿਆਪਕ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਇਹ ਸਨਮਾਨ ਦਿੱਤਾ ਗਿਆ। ਸਮਾਰੋਹ ਦੌਰਾਨ ਤਿੰਨਾਂ ਅਧਿਆਪਕਾਵਾਂ ਨੂੰ ਸਨਮਾਨ ਚਿੰਨ੍ਹ, ਪ੍ਰਸ਼ੰਸਾ ਪੱਤਰ ਅਤੇ ਸਿਰੋਪਾਓ ਭੇਂਟ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਟਾਰ ਪਲੱਸ ਸਕੂਲ ਦੀਆਂ ਇਹ ਅਧਿਆਪਕਾਵਾਂ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਗੋਂ ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ-ਕੀਮਤਾਂ ਵੀ ਦੇ ਰਹੀਆਂ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਭੂਮਿਕਾ ਸੱਚਮੁੱਚ ਸ਼ਲਾਘਾਯੋਗ ਹੈ।ਇਸ ਮਾਣਮੱਤੀ ਪ੍ਰਾਪਤੀ ‘ਤੇ ਸਕੂਲ ਦੇ ਚੇਅਰਮੈਨ ਸ੍ਰੀ ਵਿਜੇ ਕੁਮਾਰ ਲਹਿਰੀ ਜੀ ਨੇ ਤਿੰਨਾਂ ਅਧਿਆਪਕਾਵਾਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਾਡੇ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਅਧਿਆਪਕਾਂ ਨੂੰ ਹੋਰ ਵੀ ਉਤਸ਼ਾਹ ਅਤੇ ਪੂਰੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਟਾਰ ਪਲੱਸ ਕਾਨਵੈਂਟ ਸਕੂਲ ਹਮੇਸ਼ਾ ਹੀ ਆਪਣੇ ਮਿਹਨਤੀ ਅਧਿਆਪਕਾਂ ਦੀ ਮਿਹਨਤ ਅਤੇ ਉਪਲਬਧੀਆਂ ਨੂੰ ਪੂਰਾ ਮਾਣ ਸਤਿਕਾਰ ਦਿੰਦਾ ਹੈ ਅਤੇ ਭਵਿੱਖ ਵਿੱਚ ਵੀ ਦਿੰਦਾ ਰਹੇਗਾ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਰੋਟਰੀ ਕਲੱਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਅਧਿਆਪਕਾਂ ਨੂੰ ਦਿੱਤਾ ਗਿਆ ਇਹ ਸਨਮਾਨ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਦੇਣ ਦੇ ਨਾਲ-ਨਾਲ ਸਮੁੱਚੇ ਅਧਿਆਪਕ ਵਰਗ ਲਈ ਪ੍ਰੇਰਣਾ ਦਾ ਸਰੋਤ ਬਣੇਗਾ।ਇਸ ਵਿਸ਼ੇਸ਼ ਅਤੇ ਖੁਸ਼ੀ ਦੇ ਮੌਕੇ ‘ਤੇ ਸਕੂਲ ਚੇਅਰਮੈਨ ਸ੍ਰੀ ਵਿਜੇ ਕੁਮਾਰ ਲਹਿਰੀ, ਪ੍ਰਧਾਨ ਸ੍ਰੀ ਤੇਲੂ ਰਾਮ ਲਹਿਰੀ, ਫਾਇਨਾਂਸ ਸਕੱਤਰ ਸ੍ਰੀ ਭੂਸ਼ਣ ਕੁਮਾਰ ਲਹਿਰੀ, ਵਾਈਸ ਚੇਅਰਮੈਨ ਸ੍ਰੀ ਰਜਤ ਗਰਗ, ਵਾਈਸ ਪ੍ਰਧਾਨ ਸ੍ਰੀ ਰਘੂ ਨੰਦਨ ਗਰਗ, ਵਾਈਸ ਫਾਇਨਾਂਸ ਸਕੱਤਰ ਸ੍ਰੀ ਸ਼ੁਭਮ ਗਰਗ, ਸਕੂਲ ਡਾਇਰੈਕਟਰ ਅਕਾਦਮਿਕ ਸ੍ਰੀਮਤੀ ਕਾਰਤਿਕਾ ਗਰਗ, ਵਾਈਸ ਪ੍ਰਧਾਨ ਸ੍ਰੀਮਤੀ ਰੁਚਿਕਾ ਗਰਗ, ਪ੍ਰਿੰਸੀਪਲ ਸ੍ਰੀਮਤੀ ਕੋਮਲ ਅਗਰਵਾਲ ਸਮੇਤ ਸਮੂਹ ਸਟਾਫ਼ ਵੱਲੋਂ ਸਨਮਾਨਿਤ ਅਧਿਆਪਕਾਵਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।

Leave a Comment

Will the middle class get relief from the first general budget of Modi 3.0?