Home » ਸਿਹਤ » ਵਿਸ਼ਵ ਸਟਰੋਕ ਦਿਵਸ : ਹਰ ਰੋਜ਼ ਘੱਟੋ ਘੱਟ 30 ਮਿੰਟ ਸੈਰ ਸਿਹਤ ਨੂੰ ਤੰਦਰੁਸਤ ਰੱਖਣ ਲਈ ਜਰੂਰੀ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

ਵਿਸ਼ਵ ਸਟਰੋਕ ਦਿਵਸ : ਹਰ ਰੋਜ਼ ਘੱਟੋ ਘੱਟ 30 ਮਿੰਟ ਸੈਰ ਸਿਹਤ ਨੂੰ ਤੰਦਰੁਸਤ ਰੱਖਣ ਲਈ ਜਰੂਰੀ-ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ

News Portal Development Companies In India

ਵਿਸ਼ਵ ਸਟਰੋਕ ਦਿਵਸ ਹਰ ਸਾਲ 29 ਅਕਤੂਬਰ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਸਟਰੋਕ ਦਿਵਸ ਦੀ ਸ਼ੁਰੂਆਤ 2006 ਵਿੱਚ ਵਰਲਡ ਸਟਰੋਕ ਆਰਗਨਾਈਜੇਸ਼ਨ ਵੱਲੋਂ ਕੀਤੀ ਗਈ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਦਿਮਾਗੀ ਦੌਰਿਆਂ ਤੋਂ ਬਚਣ ਅਤੇ ਇਸ ਦੇ ਤੁਰੰਤ ਇਲਾਜ ਸਬੰਧੀ ਜਾਗਰੂਕ ਕਰਨਾ ਹੁੰਦਾ ਹੈ। ਵਿਸ਼ਵ ਸਟਰੋਕ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਜਦੋਂ ਦਿਮਾਗ ਨੂੰ ਖੂਨ ਅਤੇ ਆਕਸੀਜਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਘੱਟ ਜਾਂਦੀ ਹੈ ਤਾਂ ਬਰੇਨ ਸਟਰੋਕ ਹੁੰਦਾ ਹੈ।ਸਟਰੋਕ ਦੋ ਤਰ੍ਹਾਂ ਦਾ ਹੁੰਦਾ ਹੈ ਪਹਿਲੀ ਕਿਸਮ ਵਿੱਚ ਦਿਮਾਗ ਦੀ ਨਾੜੀ ਵਿੱਚ ਖੂਨ ਇਕੱਠਾ ਹੋਣ ਤੇ ਸਪਲਾਈ ਘੱਟ ਹੋਣ ਕਰਕੇ ਦੌਰਾ ਪੈ ਜਾਂਦਾ ਹੈ ਅਤੇ ਦੂਸਰੀ ਕਿਸਮ ਵਿੱਚ ਖੂਨ ਇਕੱਠਾ ਹੋਣ ਕਰਕੇ ਨਾੜੀ ਦਾ ਫਟ ਜਾਣਾ ਹੁੰਦਾ ਹੈ। ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਸਟਰੋਕ ਵਿਸ਼ਵ ਵਿੱਚ ਦੂਸਰਾ ਸਭ ਤੋਂ ਵੱਡਾ ਮੌਤ ਦਾ ਕਾਰਨ ਹੈ ਅਤੇ ਤਕਰੀਬਨ 45 ਤੋਂ 50 ਲੱਖ ਲੋਕ ਇਸ ਬਿਮਾਰੀ ਨਾਲ ਅਪਾਹਜ ਹੋ ਜਾਂਦੇ ਹਨ। ਇਸ ਬਿਮਾਰੀ ਦਾ ਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ, ਸ਼ਰਾਬ, ਤੰਬਾਕੂ, ਚੀਨੀ ਦੀ ਜ਼ਿਆਦਾ ਵਰਤੋਂ,ਮੋਟਾਪਾ ਅਤੇ ਸਰੀਰਕ ਕਸਰਤ ਘੱਟ ਕਰਨਾ ਹੁੰਦਾ ਹੈ। ਇਸ ਲਈ ਸਾਨੂੰ ਫਾਸਟ ਫੂਡ,ਤਲਿਆ ਹੋਇਆ ਭੋਜਨ, ਤੰਬਾਕੂ ਅਤੇ ਚੀਨੀ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਅਤੇ ਮੋਟਾਪੇ ਅਤੇ ਵਜ਼ਨ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰ ਰੋਜ਼ 30 ਮਿੰਟ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਬਿਮਾਰੀ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਜੇਕਰ ਇਸ ਬਿਮਾਰੀ ਦਾ ਤੁਰੰਤ ਮਾਹਰ ਡਾਕਟਰ ਤੋਂ ਇਲਾਜ਼ ਨਾ ਕਰਵਾਇਆ ਜਾਵੇ ਤਾਂ ਅੱਖਾਂ,ਦਿਲ ਦੇ ਰੋਗ ਅਤੇ ਅਧਰੰਗ ਵਰਗੀ ਬਿਮਾਰੀ ਵੀ ਹੋ ਸਕਦੀ ਹੈ। ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ ਇਹ ਬਿਮਾਰੀ ਹੋਣ ਤੇ ਵਹਿਮਾਂ ਭਰਮਾਂ, ਜਾਦੂ ਟੂਣਿਆਂ ਜਾਂ ਨੀਮ-ਹਕੀਮਾਂ ਤੋਂ ਬਚਣਾ ਚਾਹੀਦਾ ਹੈ ਅਤੇ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ਼ ਕਰਵਾਉਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਦੇ ਕਿਸੇ ਅੰਗ ਦਾ ਸੁੰਨ ਹੋਣਾ, ਬੋਲਣ ਵਿੱਚ ਮੁਸ਼ਕਲ, ਚਿਹਰੇ ਜਾਂ ਕਿਸੇ ਅੰਗ ਵਿੱਚ ਟੇਢਾਪਣ ਅਤੇ ਨਜ਼ਰ ਧੁੰਦਲੀ ਹੋਣਾ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ਼ ਕਰਵਾਉਣਾ ਚਾਹੀਦਾ ਹੈ। ਸਟਰੋਕ ਹੋਣ ਤੇ ਪਹਿਲੇ ਚਾਰ ਤੋਂ ਪੰਜ ਘੰਟੇ ਦੇ ਅੰਦਰ ਇਲਾਜ਼ ਕਰਵਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਜਾਨ ਜਾਂ ਅਪੰਗਤਾ ਦਾ ਖ਼ਤਰਾ ਘੱਟ ਕੀਤਾ ਜਾ ਸਕੇ। ਹਰੀਆਂ ਪੱਤੇਦਾਰ ਸਬਜ਼ੀਆਂ ਸੰਤੁਲਿਤ ਭੋਜਨ ਦੀ ਵਰਤੋਂ ਅਤੇ ਰੁਟੀਨ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸਟਰੋਕ ਤੋਂ ਬਚਣ ਲਈ ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਬਹੁਤ ਜ਼ਰੂਰੀ ਹੈ।

Leave a Comment

Will the middle class get relief from the first general budget of Modi 3.0?