
ਤਲਵੰਡੀ ਸਾਬੋ 02 ਸਤੰਬਰ (ਅੰਮ੍ਰਿਤ ਮਲਕਾਣਾ ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ‘ਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਲੜੀ ’ਚ ਬੀਤੇ ਦਿਨ ਯੂਥ ਅਕਾਲੀ ਦਲ ਦੇ ਕੌਮੀ ਵਰਕਿੰਗ ਪ੍ਰਧਾਨ ਤੇ ਯੂਥ ਅਕਾਲੀ ਦਲ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਨਿਯੁਤਕ ਕੀਤੇ ਗਏ ਆਕਾਸ਼ਦੀਪ ਸਿੰਘ ਮਿੱਡੂਖੇੜਾ ਅੱਜ ਵੱਡੀ ਗਿਣਤੀ ਯੂਥ ਅਕਾਲੀ ਦਲ ਆਗੂਆਂ ਸਮੇਤ ਸ਼ੁਕਰਾਨੇ ਵਜੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪੁੱਜੇ।

ਯੂਥ ਅਕਾਲੀ ਦਲ ਆਗੂਆਂ ਦੇ ਵੱਡੀ ਗਿਣਤੀ ਕਾਫ਼ਲੇ ਸਮੇਤ ਤਖ਼ਤ ਸਾਹਿਬ ਪੁੱਜੇ ਆਕਾਸ਼ਦੀਪ ਸਿੰਘ ਮਿੱਡੂਖੇੜਾ ਨੂੰ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਜੀ ਆਇਆਂ ਆਖਿਆ।ਸਮੁੱਚੀ ਟੀਮ ਨੇ ਤਖ਼ਤ ਸਾਹਿਬ ਮੱਥਾ ਟੇਕਣ ਅਤੇ ਕੁਝ ਸਮਾਂ ਕੀਰਤਨ ਸ੍ਰਵਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਕਾਸ਼ਦੀਪ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਆਪਣੀ ਨਿਯੁਕਤੀ ਦੇ ਸ਼ੁਕਰਾਨੇ ਵਜੋਂ ਉਹ ਤਖ਼ਤ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪੁੱਜੇ ਹਨ ਅਤੇ ਉਨਾਂ ਨੇ ਸ਼ੁਕਰਾਨੇ ਤੇ ਪਾਰਟੀ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕਰਵਾਈ।ਉਨਾਂ ਆਪਣੀ ਨਿਯੁਕਤੀ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ,ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸਮੁੱਚੀ ਆਲਾਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਮੰਨੇ ਜਾਂਦੇ ਯੂਥ ਅਕਾਲੀ ਦਲ ਦੀ ਹੋਰ ਮਜ਼ਬੂਤੀ ਲਈ ਜਿੱਥੇ ਵੱਡੀ ਗਿਣਤੀ ਨੌਜਵਾਨ ਜੋੜੇ ਜਾਣਗੇ ਉੇੱਥੇ ਲੋਕ ਸਭਾ ਹਲਕਾ ਬਠਿੰਡਾ ਚ ਬੂਥ ਪੱਧਰ ਤੱਕ ਨੌਜਵਾਨਾਂ ਇਕਾਈਆਂ ਦਾ ਗਠਨ ਵਿਚਾਰ ਅਧੀਨ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ,ਰਣਯੋਧ ਸਿੰਘ ਲੰਬੀ ਮੈਂਬਰ ਕੋਰ ਕਮੇਟੀ,ਜਗਮੀਤ ਸਿੰਘ ਨੀਟੂ ਤੱਪਾਖੇੜਾ ਕੌਮੀ ਮੀਤ ਪ੍ਰਧਾਨ,ਸੀ.ਆਗੂ ਸੰਦੀਪ ਸਿੰਘ ਬਾਠ,ਦਵਿੰਦਰ ਸਿੰਘ ਕੋਟਬਖਤੂ,ਗੁਰਦੀਪ ਸਿੰਘ ਕੋਟਸ਼ਮੀਰ,ਗਰਦੌਰ ਸਿੰਘ,ਕਮਲਦੀਪ ਸਿੰਘ ਬਠਿੰਡਾ,ਮੰਨੂ ਬਰਾੜ,ਜਗਮੀਤ ਸਿੰਘ ਖੁੱਡੀਆਂ,ਹਰਨਾਮ ਸਿੰਘ ਭੀਟੀਵਾਲਾ,ਨਿਰਮਲ ਸਿੰਘ ਤੱਪਾਖੇੜਾ,ਨਰੇਸ਼ ਸਿੰਘ ਖੇਮਾਖੇੜਾ,ਨਵਦੀਪ ਸਿੰਘ ਭਾਈ ਬਖਤੌਰ,ਜਸਵਿੰਦਰ ਸਿੰਘ ਚਕੇਰੀਆਂ,ਰੂਬਲ ਮਾਨਸਾ,ਹਰਤਾਬਲ ਸਿੰਘ ਸੁੱਖੀ,ਗੁਰਮੀਤ ਬੁੱਟਰ ਬੰਗੀ,ਜਗਮੀਤ ਸਿੰਘ ਸਰਪੰਚ,ਗੁਰਪ੍ਰੀਤ ਸਿੰਘ ਚਹਿਲ,ਬਾਬੂ ਸਰਾਂ,ਰਾਜਵਿੰਦਰ ਸਿੰਘ ਨਹਿਰੂ,ਅਮਰਜੀਤ ਸਿੰਘ,ਗਗਨਦੀਪ ਬੋਹਾ,ਰਸ਼ਵਿੰਦਰ ਬਾਬਾ,ਡਾਇਮੰਡ ਬਠਿੰਡਾ,ਤਰਸੇਮ ਮਾਨਵਾਲਾ,ਦੀਪਕੰਵਰ ਸਿੰਘ ਮੌੜ,ਗੁਰਪ੍ਰੀਤ ਸਿੰਘ ਵੜਿੰਗਖੇੜਾ,ਨਵਜੋਤ ਨੀਟਾ,ਲਖਵੀਰ ਸਿੰਘ ਚੌਧਰੀ,ਸੰਦੀਪ ਸਿੰਘ ਨਿੱਕਾ,ਕੁਲਵਿੰਦਰ ਸਿੰਘ,ਮਨਦੀਪ ਸਿੰਘ ਮੌੜ,ਜਸਵਿੰਦਰ ਸਿੰਘ ਲਾਡੀ,ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਆਗੂ ਮੌਜੂਦ ਸਨ।









