Home » ਤਾਜ਼ਾ ਖ਼ਬਰਾਂ » ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਦੀ ਟਰੱਕ ਡਰਾਈਵਰਾਂ ਵੱਲੋਂ ਆਰਥਿਕ ਮਦਦ

ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਦੀ ਟਰੱਕ ਡਰਾਈਵਰਾਂ ਵੱਲੋਂ ਆਰਥਿਕ ਮਦਦ

News Portal Development Companies In India

ਰਿਫ਼ਾਇਨਰੀ ਦੇ ਟਰਾਂਸਪੋਰਟ ਅਤੇ ਡਰਾਈਵਰ ਸਟਾਫ਼ ਨੇ ਪਰਿਵਾਰ ਨੂੰ 32,500 ਰੁਪਏ ਮੱਦਦ ਵਜੋਂ ਦਿੱਤੇ

ਸੰਗਤ ਮੰਡੀ, 11 ਸਤੰਬਰ (ਅਮਨ ਸਰਦਾਰਗੜ੍ਹ )
ਕੁਝ ਦਿਨ ਪਹਿਲਾਂ ਮਾਨਸਾ ਵਾਸੀ ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਦੁੱਖ ਦੀ ਘੜੀ ਵਿੱਚ ਰਿਫਾਇਨਰੀ ਨਾਲ ਜੁੜੇ ਗੁਰੂ ਨਾਨਕ ਟਰਾਂਸਪੋਰਟ, ਪੰਜਾਬ ਐਕਸਪ੍ਰੈੱਸ, ਏ.ਆਰ. ਅਤੇ ਸਮੂਹ ਡਰਾਈਵਰ ਸਟਾਫ਼ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ₹32,500 ਦੀ ਆਰਥਿਕ ਮਦਦ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਲੀ ਮਛਾਣਾ ਰਾਮ ਬਾਬਾ ਅਤੇ ਧਰਮਪਾਲ ਬਾਬਾ ਨੇ ਦੱਸਿਆ ਕਿ ਟਰੱਕ ਡਰਾਈਵਰ ਵੀਰਾਂ ਵੱਲੋਂ ਆਪਣੀ ਜੇਬ ਵਿੱਚੋਂ ਪੈਸੇ ਇਕੱਠੇ ਕਰਕੇ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਟਰੱਕ ਡਰਾਈਵਰ ਭਾਈਚਾਰੇ ਵੱਲੋਂ ਕੀਤੀ ਗਈ ਇਹ ਮਦਦ ਪੀੜਤ ਪਰਿਵਾਰ ਲਈ ਵੱਡਾ ਸਹਾਰਾ ਹੈ।ਇਸ ਮਦਦ ਵਿੱਚ ਗੁਰਪ੍ਰੀਤ, ਸੋਨੀ, ਰਾਜਾ ਬਠਿੰਡਾ, ਲੰਬੜਦਾਰ ਨਰੂਆਣਾ, ਕਿੰਦਾ ਪ੍ਰੇਮੀ, ਜਗਸੀਰ ਪਾਨਾ, ਅਰਸ਼ ਟਾਇਰਾਂ ਵਾਲਾ ਅਤੇ ਮਲਕੀਤ ਸਿੰਘ ਸਮੇਤ ਹੋਰ ਸਾਥੀਆਂ ਦਾ ਸਹਿਯੋਗ ਰਿਹਾ।ਇਸ ਮੌਕੇ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਵੱਲੋਂ ਸਾਰੇ ਟਰੱਕ ਡਰਾਈਵਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪਰਿਵਾਰ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਵੀਰਾਂ ਵੱਲੋਂ ਦਿੱਤਾ ਗਿਆ ਸਹਿਯੋਗ ਉਨ੍ਹਾਂ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਸਾਰੇ ਸਹਿਯੋਗ ਕਰਨ ਵਾਲੇ ਵੀਰਾਂ ਨੂੰ ਹਮੇਸ਼ਾ ਖੁਸ਼ ਰੱਖਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ।

Leave a Comment

Will the middle class get relief from the first general budget of Modi 3.0?