
ਸੰਗਤ ਮੰਡੀ, 5 ਸਤੰਬਰ (ਚਰਨਜੀਤ ਮਛਾਣਾ)ਬਠਿੰਡਾ ਦਿਹਾਤੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੀ ਅਗਵਾਈ ਹਰਮੰਦਰ ਸਿੰਘ ਗੁਲਾਬਗੜ੍ਹ ਨੇ ਕੀਤੀ, ਪ੍ਰੈਸ ਕਾਨਫਰੰਸ ਵਿੱਚ ਪਰਸੋਂ ਪਿੰਡ ਸੇਰੋਂ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਕ ਫੇਰੀ ਦੌਰਾਨ ਇਕ ਨੌਜਵਾਨ ਮੋਹਨਜੀਤ ਸਿੰਘ ਨੇ ਵਿਰੋਧ ਦਰਜ਼ ਕਰਵਾਇਆ ਪਰ ਸੰਗਰੂਰ ਦੀ ਪੁਲਿਸ ਨੇ ਉਸ ਨੌਜਵਾਨ ਨੂੰ ਗੈਰ ਕਾਨੂੰਨੀ ਢੰਗ ਨਾਲ ਗੈਰ ਮਨੁੱਖੀ ਵਤੀਰੇ ਨਾਲ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਉਸਨੂੰ ਥਾਣੇ ਲਿਜਾ ਕੇ ਉਸ ਨੂੰ ਗ਼ੈਰ ਮਨੁਖੀ ਤਸੀਹੇ ਦਿੱਤੇ, ਇਥੇ ਇਹ ਵਰਨਣਯੋਗ ਹੈ ਕਿ ਅੰਮ੍ਰਿਤਧਾਰੀ ਸਿੱਖ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਅਕਾਲੀ ਦਲ ਵਾਰਿਸ ਪੰਜਾਬ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਅਤੇ ਪੁਲਿਸ ਨੂੰ ਹਦਾਇਤ ਕਰਨ ਵਾਲੇ ਰਾਜਨੀਤਕ ਲੋਕਾਂ ‘ਤੇ ਨਵੇਂ ਬਣੇ ਬੇਅਦਬੀ ਕਾਨੂੰਨ ਦੇ ਤਹਿਤ ਕਾਰਵਾਈ ਦੀ ਮੰਗ ਕਰਦਾ ਹੈ।ਮੁਲਾਜ਼ਮ ਦੇ ਡੀ ਏ ਦੇ ਸਬੰਧ ਵਿੱਚ ਸਰਕਾਰ ਦੇ ਉਸ ਕਾਰਵਾਈ ਦੀ ਨਿੰਦਿਆ ਕੀਤੀ ਗਈ ਜਿਸ ਵਿਚ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਵਿੱਚ ਭਰਤੀ ਹੋਏ ਮੁਲਾਜ਼ਮਾ ਨੂੰ 60% ਡੀਏ ਦਿੱਤਾ ਜਾਵੇਗਾ। ਅਕਾਲੀ ਦਲ ਵਾਰਿਸ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਅੰਗਰੇਜ਼ਾਂ ਵਾਲੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਵਜੋਂ ਦੇਖ ਰਿਹਾ ਅਤੇ ਸਰਕਾਰ ਦੇ ਇਸ ਫ਼ੈਸਲੇ ‘ਤੇ ਮੁਲਾਜ਼ਮ ਭਰਾਵਾਂ ਦੇ ਨਾਲ ਖੜ੍ਹਾ ਹੈ।ਵਹਿਗੁਰੂ ਮਿਹਰ ਕਰੇ ਤੇ 2027 ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣੇ ਤਾਂ ਮੁਲਾਜ਼ਮਾਂ ਦੇ ਸਾਰੇ ਮਸਲੇ ਮਿਲ ਬੈਠ ਕੇ ਹੱਲ ਕੀਤੇ ਜਾਣਗੇ।ਨੌਜਵਾਨ ਭਾਈ ਮੋਹਨਜੀਤ ਤੇ ਹੋਏ ਜ਼ੁਲਮ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਦੋਸ਼ੀਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਬੰਨ੍ਹ ਲਾਉਣ ਲਈ ਗੁਰੂ ਆਸਰੇ ਦੀ ਓਟ ਲੈਕੇ ਜੜ੍ਹੋਂ ਖ਼ਤਮ ਕੀਤਾ ਜਾਵੇਗਾ।ਨੌਜਵਾਨਾਂ ਦਾ ਨਸ਼ੇ ਵੱਲ ਵਧ ਰਿਹਾ ਰੁਝਾਨ ਦਾ ਕਾਰਨ ਬੇਰੁਜ਼ਗਾਰੀ ਹੈ ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ।ਸਰਕਾਰ ਲੋਕਾਂ ਦੇ ਟੈਕਸਾਂ ਦੇ ਪੈਸੇ ਨੂੰ ਆਪਣੀ ਐਸ਼ੋ-ਅਰਾਮ, ਫ਼ਾਲਤੂ ਇਸ਼ਤਿਹਾਰਬਾਜ਼ੀ ਅਤੇ ਦੂਸਰੇ ਸੂਬਿਆਂ ਵਿਚ ਆਪਣੀ ਪਾਰਟੀ ਦੀ ਮਸ਼ਹੂਰੀ ਤੇ ਖਰਚ ਰਹੀ ਹੈ, ਸਾਡੀ ਸਰਕਾਰ ਆਉਣ ਤੇ ਇਸ ਫ਼ਾਲਤੂ ਖਰਚੇ ਨੂੰ ਬੰਦ ਕਰਕੇ ਇਹ ਪੈਸਾ ਬੱਚਿਆਂ ਨੂੰ ਰੁਜ਼ਗਾਰ ਦੇਣ ਵੱਲ ਲਗਾਇਆ ਜਾਵੇਗਾ।ਪੰਜਾਬ ਸਰਕਾਰ ਵਲੋਂ ਪੱਤਰਕਾਰਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪੇਜ ਬੰਦ ਕਰਵਾ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਤਾਂ ਜੋ ਪੱਤਰਕਾਰ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਨਾ ਦਿਖਾ ਸਕਣ।ਅੱਜ ਦੀ ਪ੍ਰੈਸ ਵਾਰਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਚਮਕੌਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੀ ਗਈ ਜਿਸ ਵਿੱਚ ਹਲਕਾ ਸੇਵਾਦਾਰ ਹਰਮੰਦਰ ਸਿੰਘ ਗੁਲਾਬਗੜ੍ਹ, ਮੀਤ ਪ੍ਰਧਾਨ ਸਤਵਿੰਦਰ ਸਿੰਘ, ਬਲਾਕ ਸੰਗਤ ਪ੍ਰਧਾਨ ਮੇਜਰ ਸਿੰਘ ਜੱਸੀ ਬਾਗਵਾਲੀ, ਬਲਾਕ ਪ੍ਰਧਾਨ ਬਠਿੰਡਾ 1 ਰਾਜਵੰਤ ਸਿੰਘ, ਬਲਾਕ ਪ੍ਰਧਾਨ ਬਠਿੰਡਾ 2 ਗੁਰਜਿੰਦਰ ਸਿੱਧੂ, ਅਵਤਾਰ ਸਿੰਘ ਜੈ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਬਰ ਬਠਿੰਡਾ, ਸੁਖਜਿੰਦਰ ਸਿੰਘ ਜੱਸੀ ਬਾਗਵਾਲੀ ਪ੍ਰਧਾਨ ਸਰਕਲ ਥਾਣਾ ਸੰਗਤ, ਗੁਰਭਿੰਦਰ ਸਿੰਘ ਬਾਂਡੀ ਸਰਕਲ ਪ੍ਰਧਾਨ, ਅਵਤਾਰ ਸਿੰਘ ਗਰੇਵਾਲ, ਨਿਰਮਲ ਸਿੰਘ ਸੰਗਤ,ਅਮਨਦੀਪ ਸੰਗਤ ਤੋਂ ਇਲਾਵਾ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।








