Home » State » ‘ਮਿਸ਼ਨ ਕਲੀਨ ਪੰਜਾਬ’ ਤਹਿਤ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਵੀ ਚਲਾਇਆ ਝਾੜੂ

‘ਮਿਸ਼ਨ ਕਲੀਨ ਪੰਜਾਬ’ ਤਹਿਤ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਵੀ ਚਲਾਇਆ ਝਾੜੂ

News Portal Development Companies In India

-ਆਲ਼ਾ-ਦੁਆਲ਼ਾ ਸਾਫ਼ ਰੱਖਣ ਲੋਕ-ਨਿਸ਼ਾਨ-ਏ -ਖ਼ਾਲਸਾ ਚੌਂਕ ਦਾ ਦਾਇਰਾ ਛੋਟਾ ਕਰਕੇ ਦਿੱਤੀ ਜਾਵੇਗੀ ਸੁੰਦਰ ਦਿੱਖ


ਤਲਵੰਡੀ ਸਾਬੋ 02 ਸਤੰਬਰ (ਅੰਮ੍ਰਿਤ ਮਲਕਾਣਾ) ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ‘ਮਿਸ਼ਨ ਕਲੀਨ ਪੰਜਾਬ’ ਤਹਿਤ ਆਰੰਭੀ ਸਫਾਈ ਮੁਹਿੰਮ ਦੀ ਲੜੀ ‘ਚ ਅੱਜ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਵੀ ਸ਼ਹਿਰ ਦੇ ਪ੍ਰਮੁੱਖ ਨਿਸ਼ਾਨ-ਏ-ਖ਼ਾਲਸਾ ਚੌਂਕ ’ਚ ਝਾੜੂ ਨਾਲ ਸਫ਼ਾਈ ਕਰਦਿਆਂ ਇਤਿਹਾਸਿਕ ਨਗਰ ਤਲਵੰਡੀ ਸਾਬੋ ‘ਚ ਸਫਾਈ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਵਾਈ।
ਵਿਧਾਇਕਾ ਬਲਜਿੰਦਰ ਕੌਰ ਨੇ ਖੁਦ ਹੱਥੀਂ ਝਾੜੂ ਫੜਕੇ ਨਿਸ਼ਾਨ-ਏ-ਖਾਲਸਾ ਚੌਂਕ ਦੇ ਆਲਲ਼ੇ -ਦੁਆਲੇ ਦੀ ਸਫਾਈ ਕੀਤੀ ਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਸਮੁੱਚੇ ਸ਼ਹਿਰ ਦੀ ਮੁਕੰਮਲ ਸਫ਼ਾਈ ਕਰਵਾਉਣ ਦੇ ਨਿਰਦੇਸ਼ ਦਿੱਤੇ।ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਵਾਤਾਵਰਨ ਪੱਖੀ ਸੋਚ ਤਹਿਤ ਸਥਾਨਕ ਸਰਕਾਰਾਂ ਵਿਭਾਗ ਅਤੇ ਹੋਰਨਾਂ ਮਹਿਕਮਿਆਂ ਵੱਲੋਂ ਆਪੋ ਆਪਣੇ ਨਗਰਾਂ/ਸ਼ਹਿਰਾਂ ਦੀ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ‘ਮਿਸ਼ਨ ਕਲੀਨ ਪੰਜਾਬ’ ਸ਼ੁਰੂ ਕੀਤਾ ਗਿਆ ਹੈ।ਇਤਿਹਾਸਿਕ ਨਗਰ ਤਲਵੰਡੀ ਸਾਬੋ ‘ਚ ਵੀ ਸਾਫ਼-ਸਫ਼ਾਈ ਲਈ ਵਿਸ਼ੇਸ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹ ਮੁਹਿੰਮ ਕਾਮਯਾਬ ਤਾਂ ਹੀ ਹੋ ਸਕੇਗੀ ਜੇਕਰ ਲੋਕ ਬਣਦਾ ਸਹਿਯੋਗ ਦੇਣ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ ਆਪਣੇ ਘਰਾਂ ਦੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਯਤਨ ਕਰਨ ਤੇ ਸਫਾਈ ਕਾਰਜਾਂ ‘ਚ ਨਗਰ ਕੌਂਸਲ ਨੂੰ ਸਹਿਯੋਗ ਦੇਣ।ਇੱਕ ਸਵਾਲ ਦੇ ਜਵਾਬ ’ਚ ਉਨਾਂ ਕਿਹਾ ਕਿ ਸ਼ਹਿਰ ਦੇ ਦਰਸ਼ਨੀ ਮੰਨੇ ਜਾਂਦੇ ਨਿਸ਼ਾਨ-ਏ-ਖ਼ਾਲਸਾ ਚੌਂਕ ਦਾ ਲੋਕਾਂ ਦੀ ਮੰਗ ਅਨੁਸਾਰ ਦਾਇਰਾ ਛੋਟਾ ਕਰਕੇ ਉਸਨੂੰ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਵੇਗੀ ਤੇ ਇਹ ਕਾਰਜ ਹਫਤੇ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਸਰਾਂ,ਸੀ. ‘ਆਪ’ ਆਗੂ ਹਰਜੀਤ ਸਿੰਘ ਸਰਾਂ,ਪੰਜਾਬ ਮਹਿਲਾ ਕਮਿਸ਼ਨ ਮੈਂਬਰ ਜਸਵਿੰਦਰ ਕੌਰ ਸਰਪੰਚ ਜਗਾ ਰਾਮ ਤੀਰਥ,ਨਗਰ ਕੌਂਸਲ ਜੇ.ਈ ਦਵਿੰਦਰ ਸ਼ਰਮਾਂ,ਉੱਪ ਪ੍ਰਧਾਨ ਬ੍ਰਹਮਾਨੰਦ,ਤਰਸੇਮ ਸਿੰਗਲਾ ਚੇਅਰਮੈਨ ਅਗਰਵਾਲ ਵੈੱਲਫੇਅਰ ਬੋਰਡ,ਕੇਵਲ ਸਿੰਘ ਨਿੱਜੀ ਸਹਾਇਕ,ਸੀ.ਆਗੂ ਗੁਰਤੇਜ ਸਿੰਘ ਜੋਗੇਵਾਲਾ,ਸੋਨੀ ਐੱਮ.ਸੀ.,ਬਲਵਿੰਦਰ ਸਿੰਘ ਗਿੱਲ,ਅਮਰਦੀਪ ਸਿੰਘ ਡਿੱਖ ਆਦਿ ਮੌਜੂਦ ਸਨ।

 

Leave a Comment

Will the middle class get relief from the first general budget of Modi 3.0?