Home » ਧਰਮ » ਮਹੰਤ ਬਾਬਾ ਧਰਮ ਸਿੰਘ ਜੀ ਦੀ ਅੰਤਿਮ ਅਰਦਾਸ ਅਤੇ ਦਸਤਾਰਬੰਦੀ ਸਮਾਰੋਹ ਸੰਪੰਨ

ਮਹੰਤ ਬਾਬਾ ਧਰਮ ਸਿੰਘ ਜੀ ਦੀ ਅੰਤਿਮ ਅਰਦਾਸ ਅਤੇ ਦਸਤਾਰਬੰਦੀ ਸਮਾਰੋਹ ਸੰਪੰਨ

News Portal Development Companies In India

-ਬਾਬਾ ਵਰਿੰਦਰ ਸਿੰਘ ਜੀ ਨੂੰ ਬੁੰਗਾ ਨਾਨਕਸਰ ਸਾਹਿਬ ਦਾ ਅਗਲਾ ਮਹੰਤ ਥਾਪਿਆ-

ਤਲਵੰਡੀ ਸਾਬੋ:(ਅੰਮ੍ਰਿਤ ਮਲਕਾਣਾ)ਬੁੰਗਾ ਨਾਨਕਸਰ ਸਾਹਿਬ ਰਵਿਦਾਸੀਆ ਸਿੰਘਾਂ, ਤਲਵੰਡੀ ਸਾਬੋ ਦੇ ਮਹੰਤ ਅਤੇ ਲੰਬੇ ਸਮੇਂ ਤੱਕ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਬਾਬਾ ਧਰਮ ਸਿੰਘ ਜੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ਅਤੇ ਦਸਤਾਰਬੰਦੀ ਸਮਾਰੋਹ ਅੱਜ ਬੁੰਗਾ ਨਾਨਕਸਰ ਸਾਹਿਬ ਰਵਿਦਾਸੀਆ ਸਿੰਘਾਂ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ, ਧਾਰਮਿਕ ਸ਼ਖ਼ਸੀਅਤਾਂ, ਸਮਾਜਿਕ ਆਗੂਆਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਹਾਜ਼ਰੀ ਭਰ ਕੇ ਬਾਬਾ ਧਰਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਬਾਬਾ ਧਰਮ ਸਿੰਘ ਜੀ ਨੇ ਬੁੰਗਾ ਨਾਨਕਸਰ ਸਾਹਿਬ ਵਿਖੇ ਕਰੀਬ 34 ਸਾਲ ਨਿਸ਼ਕਾਮ ਸੇਵਾ ਕੀਤੀ। ਉਨ੍ਹਾਂ ਵੱਲੋਂ ਧਾਰਮਿਕ ਸੇਵਾ ਦੇ ਨਾਲ-ਨਾਲ ਸੰਗਤ ਅਤੇ ਸਮਾਜ ਨੂੰ ਗੁਰਬਾਣੀ ਨਾਲ ਜੋੜਨ ਲਈ ਕੀਤੇ ਗਏ ਯਤਨਾਂ ਨੂੰ ਸੰਗਤ ਵੱਲੋਂ ਯਾਦ ਕੀਤਾ ਗਿਆ।

ਅੰਤਿਮ ਅਰਦਾਸ ਉਪਰੰਤ ਬੁੰਗਾ ਨਾਨਕਸਰ ਸਾਹਿਬ ਦੇ ਅਗਲੇ ਮਹੰਤ ਦੀ ਦਸਤਾਰਬੰਦੀ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਬਾ ਵਰਿੰਦਰ ਸਿੰਘ ਜੀ ਨੂੰ ਦਸਤਾਰ ਸਜਾ ਕੇ ਬੁੰਗਾ ਨਾਨਕਸਰ ਸਾਹਿਬ ਦਾ ਅਗਲਾ ਮਹੰਤ ਥਾਪਿਆ ਗਿਆ। ਦਸਤਾਰਬੰਦੀ ਦੀ ਰਸਮ ਬੁੰਗਾ ਨਾਨਕਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਰਵਾਇਤੀ ਢੰਗ ਨਾਲ ਨਿਭਾਈ ਗਈ।

ਦਸਤਾਰਬੰਦੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਬਾਬਾ ਟੇਕ ਸਿੰਘ ਜੀ ਧਨੌਲਾ, ਪੰਥ ਬੁੱਢਾ ਦਲ 96 ਕਰੋੜੀ ਦੇ ਮਹੰਤ ਬਾਬਾ ਦਲੇਰ ਸਿੰਘ ਜੀ, ਨਗਰ ਕੌਂਸਲ ਤਲਵੰਡੀ ਸਾਬੋ ਦੀ ਪ੍ਰਧਾਨ ਕੁਲਵੀਰ ਕੌਰ ਅਤੇ ਸਮੂਹ ਐਮ.ਸੀ. ਸਾਹਿਬਾਨ, ਬਾਬਾ ਕਾਕਾ ਸਿੰਘ ਜੀ ਮੁੱਖ ਪ੍ਰਬੰਧਕ ਬੁੰਗਾ ਮਸਤੂਆਣਾ ਸਾਹਿਬ ,ਬੁੰਗਾ ਨਾਨਕਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ (ਪ੍ਰਧਾਨ ਕਰਮ ਸਿੰਘ, ਮੀਤ ਪ੍ਰਧਾਨ ਨੱਥਾ ਸਿੰਘ, ਖ਼ਜ਼ਾਨਚੀ ਬੂਟਾ ਸਿੰਘ, ਸਕੱਤਰ ਹਰਬੰਸ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਭੋਲਾ ਸਿੰਘ, ਸਰਦਾਰ ਕੁਲਦੀਪ ਸਿੰਘ ਸਰਦੂਲਗੜ ਅਤੇ ਅੰਮ੍ਰਿਤਪਾਲ ਸਿੰਘ ਰਿੰਕੂ) ,ਜਥੇਦਾਰ ਬਾਬਾ ਸੁਖਪਾਲ ਸਿੰਘ ਜੀ ਸ਼੍ਰੋਮਣੀ ਅਕਾਲੀ ਮਾਲਵਾ ਧਰਨਾ ਦਲ, ਵੱਲੋਂ ਪੰਜ ਪੱਗਾਂ ਬੰਨ੍ਹ ਕੇ ਰਸਮੀ ਤੌਰ ’ਤੇ ਬਾਬਾ ਵਰਿੰਦਰ ਸਿੰਘ ਜੀ ਦੀ ਦਸਤਾਰਬੰਦੀ ਕੀਤੀ ਗਈ।

ਇਸ ਤੋਂ ਇਲਾਵਾ ਸੰਤ ਬਾਬਾ ਗੁਰਮੀਤ ਸਿੰਘ ਜੀ ਤਰਲੋਕੇ ਵਾਲੇ, ਸੰਤ ਬਲਜੀਤ ਸਿੰਘ ਜੀ ਦਾਦੂਵਾਲ, ਸਿੰਘ ਸਾਹਿਬ ਬਾਬਾ ਸ਼ੇਰ ਸਿੰਘ ਜੀ ਬੁੱਢਾ ਦਲ ਅੰਬਾਲਾ ਵਾਲੇ, ਸ੍ਰੀਮਾਨ ਸੰਤ ਮੱਘਰ ਸਿੰਘ ਜੀ ਭੈਣੀ ਫੱਤਾ ਵਾਲਿਆਂ ਦੀ ਸੰਗਤ ਵੱਲੋਂ, ਬਾਬਾ ਗੁਰਦੀਪ ਸਿੰਘ ਜੀ, ਬਾਬਾ ਚਮਕੌਰ ਸਿੰਘ ਜੀ ਤਰਖਾਣ ਵਾਲੇ, ਬਾਬਾ ਕੁਲਦੀਪ ਸਿੰਘ ਜੀ ਲਹਿਰੀ ਵਾਲੇ, ਬਾਬਾ ਸਰਬਜੀਤ ਸਿੰਘ ਜੀ ਭਾਈ ਡੱਲ ਸਿੰਘ ਸਟੱਡ ਫਾਰਮ, ਗਿਆਨੀ ਅਮਰ ਸਿੰਘ ਜੀ, ਬਾਬਾ ਸ਼ਿਵਰਾਜ ਸਿੰਘ ਜੀ, ਬਾਬਾ ਜੋਰਾ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ ਹੈੱਡ ਗ੍ਰੰਥੀ ਸਿੰਗੋ, ਸਾਬਕਾ ਸਰਪੰਚ ਮਲਕੀਤ ਸਿੰਘ ਜੀ ਨਵਾਂ ਪਿੰਡ ਫਤਿਹਗੜ੍ਹ ਨੌ ਅਬਾਦ, ਸਰਪੰਚ ਜੱਗਾ ਸਿੰਘ ਜੀ ਬਹਾਦਰਗੜ੍ਹ ਜੰਡੀਆ, ਭਾਈ ਰਘਵੀਰ ਸਿੰਘ ਨਿੱਕੂ, ਸਾਬਕਾ ਸੈਨਿਕ ਬੂਟਾ ਸਿੰਘ ਜੀ, ਸਾਬਕਾ ਖ਼ਜ਼ਾਨਚੀ ਬਲਦੇਵ ਸਿੰਘ ਜੀ, ਬਾਬਾ ਬੂਟਾ ਸਿੰਘ ਜੀ ਮਾਖੇਵਾਲੇ, ਹੈੱਡ ਗ੍ਰੰਥੀ ਜਗਤਾਰ ਸਿੰਘ ਜੀ ਬਾਘਾ, ਬਾਬਾ ਦੀਪ ਸਿੰਘ ਜੀ ਹੈੱਡ ਗ੍ਰੰਥੀ ਬੋਹਾ, ਜਗਦੀਪ ਸਿੰਘ ਗੋਗੀ, ਬਾਬੂ ਸਿੰਘ ਫਤਿਹਪੁਰ, ਰਾਣੀ ਕੌਰ ਫਰਮਾਹੀ (ਬਸਪਾ ਆਗੂ), ਬਾਬਾ ਅਮਰਜੀਤ ਸਿੰਘ ਜੀ ਮਾਸਟਰ ਕਥਾਵਾਚਕ ਅਤੇ ਬਾਬਾ ਵਰਿੰਦਰ ਸਿੰਘ ਜੀ ਦੇ ਅਧਿਆਪਕ, ਬਾਬਾ ਸਵਰਨ ਸਿੰਘ ਲੱਖੀ ਜੰਗਲ ਵਾਲੇ,ਸੰਤ ਬਾਬਾ ਭਰਪੂਰ ਸਿੰਘ ਜੀ ਸੇਖਾ ਝਲੂਰ ਵਾਲੇ , ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜਥੇਦਾਰ ਬਾਬਾ ਬੱਲਬ ਸਿੰਘ ਜੀ, ਬਾਬਾ ਫਰੀਦ ਗਰੀਬ ਸਹਾਰਾ ਕਲੱਬ, ਜਥੇਦਾਰ ਬਾਬਾ ਸਰਬਜੀਤ ਸਿੰਘ ਜੀ ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ ਜੀ, ਜਿਲ੍ਹਾ ਬਠਿੰਡਾ ਗਤਕਾ ਐਸੋਸੀਏਸ਼ਨ, ਸਮੇਤ ਅਨੇਕਾਂ ਧਾਰਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਸਮਾਜਿਕ ਅਤੇ ਧਾਰਮਿਕ ਆਗੂਆਂ, ਕਲੱਬਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਧਾਨਾਂ ਤੇ ਅਹੁਦੇਦਾਰਾਂ ਵੱਲੋਂ ਵੀ ਹਾਜ਼ਰੀ ਭਰਦਿਆਂ ਬਾਬਾ ਵਰਿੰਦਰ ਸਿੰਘ ਜੀ ਨੂੰ ਦਸਤਾਰਾਂ ਭੇਟ ਕਰਕੇ ਨਵੇਂ ਮਹੰਤ ਵਜੋਂ ਸਨਮਾਨਿਤ ਕੀਤਾ ਗਿਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਸਮਾਗਮ ਦੇ ਅੰਤ ਵਿੱਚ ਭਾਈ ਸਤਨਾਮ ਸਿੰਘ ਜੀ ਅਤੇ ਸਰਦਾਰ ਕੁਲਦੀਪ ਸਿੰਘ ਸਰਦੂਲਗੜ੍ਹ ਵੱਲੋਂ ਸਮਾਗਮ ਵਿੱਚ ਪਹੁੰਚੀ ਸਮੂਹ ਸੰਗਤ, ਧਾਰਮਿਕ ਸ਼ਖ਼ਸੀਅਤਾਂ, ਸਮਾਜਿਕ ਆਗੂਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਇਸ ਮੌਕੇ ਸੰਗਤ ਵੱਲੋਂ ਬਾਬਾ ਧਰਮ ਸਿੰਘ ਜੀ ਦੀਆਂ ਲੰਬੇ ਸਮੇਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਬੁੰਗਾ ਨਾਨਕਸਰ ਸਾਹਿਬ ਦੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨੂੰ ਅੱਗੇ ਵੀ ਨਿਰੰਤਰ ਜਾਰੀ ਰੱਖਣ ਦੀ ਕਾਮਨਾ ਕੀਤੀ ਗਈ।

Leave a Comment

Will the middle class get relief from the first general budget of Modi 3.0?