Home » ਦੇਸ਼ » ਭੋਗ ‘ਤੇ ਵਿਸ਼ੇਸ਼ :-ਸ਼ਹੀਦ ਲਵਪ੍ਰੀਤ ਸਿੰਘ ਬੰਗੀ ਰੁਲਦੂ

ਭੋਗ ‘ਤੇ ਵਿਸ਼ੇਸ਼ :-ਸ਼ਹੀਦ ਲਵਪ੍ਰੀਤ ਸਿੰਘ ਬੰਗੀ ਰੁਲਦੂ

News Portal Development Companies In India

ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥

ਗੁਰਬਾਣੀ ਦੇ ਮਹਾਂਵਾਕ ਅਨੁਸਾਰ ਸਰਦਾਰ ਲਵਪ੍ਰੀਤ ਸਿੰਘ ਜੀ ਪਰਮਾਤਮਾ ਦੁਆਰਾ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਮਿਤੀ 06/09/2026 ਨੂੰ ਭਾਰਤੀ ਸੈਨਾ ਵਿੱਚ ਸੇਵਾ ਕਰਦਿਆਂ ਸ਼ਹੀਦ ਹੋ ਗਏ ਹਨ ।ਨਰਮ, ਮਿਲਾਪੜੇ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਰਦਾਰ ਲਵਪ੍ਰੀਤ ਸਿੰਘ ਜੀ ਦਾ ਜਨਮ 29/06/1998 ਨੂੰ ਸੁਭਾਗੇ ਪਿੰਡ ਬੰਗੀ ਰੁਲਦੂ (ਬਠਿੰਡਾ) ‘ਚ ਸਰਦਾਰ ਜਸਵਿੰਦਰ ਸਿੰਘ ਦੇ ਘਰ ਵਿਖੇ ਅਤੇ ਮਾਤਾ ਕੁਲਵਿੰਦਰ ਕੌਰ ਦੀ ਸੁਲੱਖਣੀ ਕੁੱਖੋਂ ਸਧਾਰਨ ਪਰਿਵਾਰ ਵਿੱਚ ਹੋਇਆ ।ਆਪ ਆਪਣੀ ਪਿਆਰੀ ਭੈਣ ਸੁਰਿੰਦਰ ਕੌਰ ਕੈਨੇਡਾ ਤੋਂ ਛੋਟੇ ਅਤੇ ਮਾਪਿਆਂ ਦੇ ਸਤਿਕਾਰਤ, ਲਾਡਲੇ ਤੇ ਲਾਇਕ ਪੁੱਤਰ ਸਨ ।ਆਪ ਨੇ ਪਿਤਾ ਜੀ ਦੀ ਉਂਗਲ ਫੜ ਕੇ ਨੰਨ੍ਹੇ ਕਦਮਾਂ ਨਾਲ ਤੁਰ ਕੇ ਖ਼ਾਲਸਾ ਪਬਲਿਕ ਸਕੂਲ ਬੰਗੀ ਰੁਲਦੂ ਤੋਂ ਮੁਢਲੀ ਵਿੱਦਿਆ ਹਾਸਿਲ ਕੀਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾਂ(ਬਠਿੰਡਾ )ਤੋਂ ਦਸਵੀਂ ਜਮਾਤ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ।ਆਪ ਨੇ ਪੜ੍ਹਾਈ ਦੇ ਨਾਲ਼ -ਨਾਲ਼ ਫੁੱਟਬਾਲ ਤੇ ਵਾਲੀਬਾਲ ਦੀ ਖੇਡ ਵਿੱਚ ਸਰਗਰਮੀ ਨਾਲ਼ ਹਿੱਸਾ ਲੈ ਕੇ ਆਪਣੇ -ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਿਆ ।ਮਨ ਵਿੱਚ ਦੇਸ਼ -ਭਗਤੀ ਦਾ ਜਜ਼ਬਾ ਹੋਣ ਕਾਰਨ ਆਪ ਕਰੜੀ ਮਿਹਨਤ ਕਰ ਕੇ ਮਿਤੀ 11/03/2019 ਨੂੰ ਭਾਰਤੀ ਸੈਨਾ ਦੀ 3 ਪੰਜਾਬ ਰੈਜੀਮੈਂਟ ਲਈ ਭਰਤੀ ਹੋਏ ਅਤੇ ਰਾਮਗੜ੍ਹ ਰਾਂਚੀ ਤੋਂ ਪੂਰੀ ਲਗਨ ਨਾਲ਼ ਸਿਖਲਾਈ ਪ੍ਰਾਪਤ ਕੀਤੀ ।ਇਸ ਉਪਰੰਤ 6 ਆਰ. ਆਰ. ਆਰ ਲਈ ਕੁੱਪਵਾੜਾ ਵਿਖੇ ਦੋ ਸਾਲ ਬੇਮਿਸਾਲ ਸੇਵਾ ਨਿਭਾਈ, ਇਸ ਪ੍ਰਕਾਰ ਦੇਸ਼ ਦੇ ਇਸ ਰਾਖੇ ਨੇ ਚੰਡੀਗੜ੍ਹ ਵਿਖੇ ਆਪਣੀ ਸੇਵਾ ਨਿਭਾਈ ।ਹੁਣ ਜੰਮੂ ਵਿਖੇ ਸੇਵਾ ਕਰ ਰਹੇ ਸ਼ਹੀਦ ਲਵਪ੍ਰੀਤ ਸਿੰਘ ਜੀ ਮਿਤੀ 06/09/2026 ਨੂੰ ਡਿਊਟੀ ਦੌਰਾਨ ਆਪਣੀ ਜਾਨ ਵਤਨ ਦੇ ਲੇਖੇ ਲਾ ਗਏ।ਪਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ ਸ਼ਹੀਦ ਲਵਪ੍ਰੀਤ ਸਿੰਘ ਨਮਿਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 15/09/2026(ਮੰਗਲਵਾਰ )ਨੂੰ ਗੁਰਦੁਆਰਾ ਚੜ੍ਹਦੀਕਲਾ ਸਾਹਿਬ ਬੰਗੀ ਰੁਲਦੂ (ਬਠਿੰਡਾ)ਵਿਖੇ ਦੁਪਹਿਰ 12 ਤੋਂ 1ਵਜੇ ਦੇ ਦਰਮਿਆਨ ਹੋਵੇਗੀ, ਜਿੱਥੇ ਭਾਰਤੀ ਸੈਨਾ ਦੇ ਅਫ਼ਸਰ ਸਾਹਿਬਾਨ,ਪਰਿਵਾਰਕ ਜੀਅ, ਰਿਸ਼ਤੇਦਾਰ, ਸੰਬੰਧੀ, ਇਲਾਕਾ ਨਿਵਾਸੀ, ਰਾਜਸੀ ਆਗੂ , ਸੱਭਿਆਚਾਰਕ ਤੇ ਕਲਾ ਵਰਗ,ਧਾਰਮਿਕ ਹਸਤੀਆਂ, ਮੁਲਾਜ਼ਮ ਵਰਗ ਆਦਿ ਖੇਤਰਾਂ ਦੇ ਸੁਹਿਰਦ ਸੱਜਣ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ ।
ਸ਼ਬਦ ਰਚਨਾ :-
ਲੈਕਚਰਾਰ ਤਰਸੇਮ ਸਿੰਘ ਬੁੱਟਰ

Leave a Comment

Will the middle class get relief from the first general budget of Modi 3.0?