
ਸ਼੍ਰੀ ਮੁਕਤਸਰ ਸਾਹਿਬ, 3 ਸਤੰਬਰ(ਯੰਗ ਪੀਡੀਆ )
ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਸ਼੍ਰੀ ਮੁਕਤਸਰ ਸਾਹਿਬ ਵਿਖੇ ਐੱਨਐੱਸਐੱਸ ਵਲੰਟੀਅਰਾਂ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੰਦਿਆਂ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਐੱਨਐੱਸਐੱਸ ਵਲੰਟੀਅਰ ਰਵਨੀਤ ਕੌਰ ਸਪੁਤਰੀ ਸ.ਗੁਰਨਿਸ਼ਾਨ ਸਿੰਘ ਦਾ ਜਨਮਦਿਨ ਵੀ ਵਿਲੱਖਣ ਅਤੇ ਪ੍ਰੇਰਨਾਦਾਇਕ ਢੰਗ ਨਾਲ ਮਨਾਇਆ ਗਿਆ। ਰਵਨੀਤ ਕੌਰ ਦੇ ਜਨਮਦਿਨ ਮੌਕੇ ਕੇਕ ਕੱਟਣ ਜਾਂ ਹੋਰ ਰਵਾਇਤੀ ਤਰੀਕੇ ਦੀ ਬਜਾਏ ਐੱਨਐੱਸਐੱਸ ਵਲੰਟੀਅਰਾਂ ਨੇ ਪੌਦੇ ਲਗਾ ਕੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ।

ਇਹ ਪੌਦੇ ਦਸ਼ਮੇਸ਼ ਹਰਿਆਵਲ ਲਹਿਰ ਦੇ ਮੁਖ ਸੇਵਾਦਾਰ ਗੁਰਨਿਸ਼ਾਨ ਸਿੰਘ ਹੋਰਾਂ ਦੇ ਸਹਿਯੋਗ ਨਾਲ ਸਕੂਲ ਕੈਂਪਸ ਵਿੱਚ ਲਗਾਏ ਗਏ।
ਇਸ ਮੌਕੇ ਮੁਖ ਸੇਵਾਦਾਰ ਗੁਰਨਿਸ਼ਾਨ ਸਿੰਘ ਨੇ ਕਿਹਾ ਕਿ ਜਨਮਦਿਨ ਵਰਗੇ ਖ਼ਾਸ ਦਿਨਾਂ ਨੂੰ ਰੁੱਖ ਲਗਾ ਕੇ ਮਨਾਉਣਾ ਨਾ ਸਿਰਫ਼ ਵਾਤਾਵਰਨ ਲਈ ਇੱਕ ਚੰਗੀ ਪਹਿਲ ਹੈ, ਸਗੋਂ ਇਸ ਨਾਲ ਨੌਜਵਾਨ ਪੀੜ੍ਹੀ ਅਤੇ ਸਮਾਜ ਨੂੰ ਵੀ ਇੱਕ ਉਸਾਰੂ ਸੁਨੇਹਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲਗਾਇਆ ਗਿਆ ਇੱਕ ਪੌਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਛਾਂ, ਸ਼ੁੱਧ ਹਵਾ ਅਤੇ ਜੀਵਨ ਦਾ ਆਧਾਰ ਬਣ ਸਕਦਾ ਹੈ।
ਐੱਨਐੱਸਐੱਸ ਵਲੰਟੀਅਰਾਂ ਨੇ ਸਮਾਜ ਨੂੰ ਅਪੀਲ ਕਰਦਿਆਂ “ਹਰ ਇੱਕ ਮਨੁੱਖ ਲਾਵੇ ਇੱਕ ਰੁੱਖ” ਦਾ ਸੁਨੇਹਾ ਦਿੱਤਾ ਅਖੀਰ ਵਿੱਚ ਪ੍ਰਿੰਸੀਪਲ ਸਾਹਿਬ ਸ਼੍ਰੀ ਮੁਨੀਸ਼ ਚੋਪੜਾ ਨੇ ਰਵਨੀਤ ਕੌਰ ਨੂੰ ਉਸਦੇ ਜਨਮਦਿਨ ਮੌਕੇ ਕੀਤੀ ਗਈ ਅਨੌਖੀ ਪਹਿਲ ਕਦਮੀ ਲਈ ਵਧਾਈ ਦਿੱਤੀ।








