Home » Uncategorized » ਬੋਰਡ ਕਲਾਸਾਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਵਿਖੇ ਕੀਤਾ ਗਿਆ ਸਨਮਾਨ

ਬੋਰਡ ਕਲਾਸਾਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਵਿਖੇ ਕੀਤਾ ਗਿਆ ਸਨਮਾਨ

News Portal Development Companies In India

ਸਮੁੱਚੇ ਤੌਰ ਤੇ 90% ਤੋਂ ਵੱਧ ਅੰਕ ਲੈਣ ਵਾਲੇ ਅਤੇ ਵਿਸ਼ੇ ਵਿੱਚੋਂ 100/100 ਅੰਕ ਲੈਣ ਵਾਲੇ ਬੱਚਿਆਂ ਦਾ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨ


ਤਲਵੰਡੀ ਸਾਬੋ ,15 ਮਈ (ਅੰਮ੍ਰਿਤ ਮਲਕਾਣਾ)
ਅੱਜ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਵਿਖੇ ਬੋਰਡ ਦੀਆਂ ਜਮਾਤਾਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਐਸਐਮਸੀ ਚੇਅਰਮੈਨ ਸਰਦਾਰ ਪਾਲ ਸਿੰਘ ਜੀ ਉਪ ਚੇਅਰਮੈਨ ਸਰਦਾਰ ਅਸ਼ਪਾਲ ਸਿੰਘ ਜੀ ਅਤੇ ਮੁੱਖ ਅਧਿਆਪਕ ਸਰਦਾਰ ਗੁਰਮੇਲ ਸਿੰਘ ਜੀ ਅਤੇ ਸਮੁੱਚੇ ਸਟਾਫ ਵੱਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਮੁੱਖ ਅਧਿਆਪਕ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰਵੀਂ ਜਮਾਤ ਦੇ 17 ਦੇ 17 ਬੱਚੇ ਪਾਸ ਹੋਏ ਅੱਠਵੀਂ ਜਮਾਤ ਦੇ 38 ਦੇ 38 ਬੱਚੇ ਪਾਸ ਹੋਏ ਉਥੇ ਦਸਵੀਂ ਜਮਾਤ ਦੇ ਵੀ38 ਦੇ 38ਬੱਚੇ ਪਾਸ ਹੋਏ ,ਇਸ ਤਰ੍ਹਾਂ ਸਕੂਲ ਦਾ ਤਿੰਨਾਂ ਹੀ ਜਮਾਤਾਂ ਦਾ ਰਿਜਲਟ 100% ਰਿਹਾ।ਬਾਰਵੀਂ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਹਰਮਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ ਲਈ ਜਿਸ ਨੇ 93.6 ਅੰਕ ਪ੍ਰਾਪਤ ਕੀਤੇ ਦੂਸਰੀ ਪੁਜੀਸ਼ਨ ਚਰਨਜੀਤ ਕੌਰ ਪੁੱਤਰੀ ਮਨਜੀਤ ਰਾਮ ਅਤੇ ਤੀਸਰੀ ਪੋਜੀਸ਼ਨ ਈਸ਼ਾ ਆਣੇ ਰਾਣੀ ਪੁੱਤਰੀ ਜਗਤਾਰ ਸਿੰਘ ਨੇ ਲਈ ।ਦਸਵੀਂ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਸਿਮਰਜੀਤ ਕੌਰ ਪੁੱਤਰੀ ਰਾਮ ਚੰਦ ਸਿੰਘ ਦੂਸਰੀ ਪੁਜੀਸ਼ਨ ਰਣਜੋਤ ਸਿੰਘ ਪੁੱਤਰ ਸਰਦਾਰ ਮੋਹਨ ਸਿੰਘ ਹਿੰਦੀ ਮਾਸਟਰ ਅਤੇ ਤੀਸਰੀ ਪੋਜੀਸ਼ਨ ਪਰਨੀਤ ਕੌਰ ਪੁੱਤਰੀ ਲਾਭ ਸਿੰਘ ਨੇ ਪ੍ਰਾਪਤ ਕੀਤੀ।ਇਸੇ ਤਰ੍ਹਾਂ ਅੱਠਵੀਂ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਨੂਰਪ੍ਰੀਤ ਕੌਰ ਪੁੱਤਰੀ ਸੇਵਕ ਸਿੰਘ ਦੂਸਰੀ ਪੁਜੀਸ਼ਨ ਰਮਨਦੀਪ ਕੌਰ ਪੁੱਤਰੀ ਸ਼੍ਰੀ ਨੈਬ ਰਾਮ ਅਤੇ ਤੀਸਰੀ ਪੋਜੀਸ਼ਨ ਜਸਪ੍ਰੀਤ ਕੌਰ ਪੁੱਤਰੀ ਅਸਪਾਲ ਸਿੰਘ ਐਸ ਐਮ ਸੀ ਕਮੇਟੀ ਮੈਂਬਰ ਨੇ ਪ੍ਰਾਪਤ ਕੀਤੀ ।ਅੱਜ ਇਹਨਾਂ ਸਾਰੇ ਬੱਚਿਆਂ ਨੂੰ ਟਰਾਫੀਆਂ ਅਤੇ 90% ਤੋਂ ਵੱਧ ਅੰਕ ਲੈਣ ਵਾਲਾ ਬੱਚਿਆਂ ਨੂੰ 500 ਰੁਪਏ ਦੀ ਨਗਦ ਰਾਸ਼ੀ ਨਾਲ ਅਤੇ ਸੁਖਮਨਪ੍ਰੀਤ ਪਕੌਰ ਨੂੰ ਅੱਠਵੀਂ ਜਮਾਤ ਵਿੱਚੋਂ ਪੰਜਾਬੀ ਵਿਸ਼ੇ ਵਿੱਚੋਂ 100/100 ਅੰਕ ਲੈਣ ਤੇ ਉਸਨੂੰ ਵੀ 500 ਰੁਪਏ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਬੋਲਦਿਆਂ ਮੁੱਖ ਅਧਿਆਪਕ ਸਰਦਾਰ ਗੁਰਮੇਲ ਸਿੰਘ ਮਾਪਿਆਂ ਨੂੰ ਸੰਦੇਸ਼ ਦਿੱਤਾ ਕਿ ਬੱਚਿਆਂ ਦੇ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਲਈ ਬੱਚੇ ,ਅਧਿਆਪਕ ਤੇ ਮਾਪੇ ਤਿੰਨਾਂ ਧਿਰ੍ਹਾਂ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ ।ਇਸ ਲਈ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਖਿਆਲ ਰੱਖਿਆ ਜਾਵੇ, ਪੜ੍ਹਾਈ ਸਬੰਧੀ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਸਮੇਂ ਸਮੇਂ ਤੇ ਉਹਨਾਂ ਤੋਂ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਰਹੇ।ਇਸ ਮੌਕੇ ਤਿੰਨੇ ਕਲਾਸਾਂ ਦਾ 100% ਰਿਜਲਟ ਲਿਆਉਣ ਲਈ ਸਮੁੱਚੇ ਸਟਾਫ ਨੂੰ ਚੇਅਰਮੈਨ ਅਤੇ ਐਸਐਮਸੀ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕ ਜੀਨੇ ਸਮੁੱਚੇ ਸਟਾਫ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਕਿ ਇਹ ਵਧੀਆ ਰਿਜ਼ਲਟ ਲਈ ਨੇ ਇੱਕ ਟੀਮ ਦੇ ਤੌਰ ਤੇ ਵਿਚਰਨ ਲਈ ਸਮੁੱਚੇ ਸਟਾਫ ਦਾ ਵਿਸ਼ੇਸ਼ ਯੋਗਦਾਨ ਹੈ। ਅੰਮ੍ਰਿਤ ਮਲਕਾਣਾ ਵਲੋਂ ਸਮੁੱਚੇ ਪ੍ਰੋਗਰਾਮ ਦੀ ਕਵਰੇਜ ਲਈ ਵਿਸ਼ੇਸ਼ ਤੌਰ ਤੇ ਮੁੱਖ ਅਤੇ ਸਟਾਫ਼ ਵੱਲੋਂ ਧੰਨਵਾਦ ਕੀਤਾ ਗਿਆ

Leave a Comment

Will the middle class get relief from the first general budget of Modi 3.0?