Home » ਧਰਮ » ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਡੇਰਾ ਬਾਬਾ ਸੰਧਿਆ ਦਾਸ ‘ਚ ਕਰਵਾਇਆ ਧਾਰਮਿਕ ਸਮਾਗਮ

ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਡੇਰਾ ਬਾਬਾ ਸੰਧਿਆ ਦਾਸ ‘ਚ ਕਰਵਾਇਆ ਧਾਰਮਿਕ ਸਮਾਗਮ

News Portal Development Companies In India

 

ਤਲਵੰਡੀ ਸਾਬੋ 20 ਸਤੰਬਰ (ਅੰਮ੍ਰਿਤ ਮਲਕਾਣਾ ) ਪਹਿਲੇ ਪਾਤਸ਼ਾਹ,ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਅਤੇ ਉਦਾਸੀਨ ਸੰਪਰਦਾ ਦੇ ਬਾਨੀ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਿਪਤ ਕਰਕੇ ਅੱਜ ਇਲਾਕੇ ਦੀ ਨਾਮੀ ਧਾਰਮਿਕ ਸੰਸਥਾ ਡੇਰਾ ਬਾਬਾ ਸੰਧਿਆ ਦਾਸ ਪਿੰਡ ਜਗਾ ਰਾਮ ਤੀਰਥ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਤੇ ਮੁਹਤਬਰਾਂ ਨੇ ਹਾਜ਼ਰੀਆਂ ਭਰੀਆਂ।
ਸਭ ਤੋਂ ਪਹਿਲਾਂ ਡੇਰਾ ਬਾਬਾ ਸੰਧਿਆ ਦਾਸ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਗ੍ਰੰਥੀ ਸਿੰਘ ਵੱਲੋਂ ਹੁਕਮਨਾਮਾ ਲੈਣ ਉਪਰੰਤ ਡੇਰਾ ਬਾਬਾ ਸੰਧਿਆ ਦਾਸ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਦਾਸ ਜੀ ਨੇ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਉਨਾਂ ਦੇ ਜੀਵਨ ਕਾਲ ਅਤੇ ਉਨਾਂ ਵੱਲੋਂ ਉਦਾਸੀਨ ਸੰਪਰਦਾ ਦੀ ਸਥਾਪਨਾ ਦੇ ਇਤਿਹਾਸ ਤੋਂ ਜਾਣੂੰ ਕਰਵਾਉਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦਿਆਂ ਧਰਮ ਨਾਲ ਜੁੜਨ।ਉਨ੍ਹਾਂ ਨੇ ਗੁਰਬਾਣੀ ਤੋਂ ਸੇਧ ਲੈਕੇ ਜੀਵਨ ਜਿਉਣ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਗ੍ਰੰਥੀ ਸਿੰਘਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਵੀ ਕੀਤੀ ਗਈ।
ਧਾਰਮਿਕ ਸਮਾਗਮਾਂ ਮੌਕੇ ਮੇਜਰ ਸਿੰਘ ਸਾਬਕਾ ਸਰਪੰਚ,ਗੁਰਪ੍ਰੀਤ ਸਿੰਘ ਚੋਟੀਆ,ਸੁਰਜੀਤ ਸ਼ਰਮਾਂ ਸ਼ਿੰਦੀ,ਜੱਗਾ ਸਿੰਘ ਪ੍ਰਧਾਨ ਚੜ੍ਹਦੀਕਲਾ ਵੈੱਲਫੇਅਰ ਕਲੱਬ,ਡਾ.ਰੇਸ਼ਮ ਸਿੰਘ,ਬਿੱਕਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ,ਮੰਦਰ ਪ੍ਰਧਾਨ,ਮਹਿੰਗਾ ਸਿੰਘ ਮੈਂਬਰ,ਗੋਰਾ ਸਿੱਧੂ,ਜਗਸੀਰ ਚੌਹਾਨ,ਚਰਨਾ ਗਿੱਲ,ਪਾਲ ਚਹਿਲ,ਗੁਰਮਨ ਮੌੜ,ਪਾਲ ਸ਼ਰਮਾਂ,ਅਮਰਜੀਤ ਸਿੰਘ,ਬਾਬਾ ਬਾਦਲ ਸਿੰਘ ਆਦਿ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?