Home » ਤਾਜ਼ਾ ਖ਼ਬਰਾਂ » ਬਠਿੰਡਾ ਦੇ ਨਵੇਂ ਐੱਸ.ਐੱਸ.ਪੀ. ਹੋਣਗੇ ਸੁਹੇਲ ਕਾਸਿਮ ਮੀਰ ; ਜਰਨਲਿਸਟ ਪ੍ਰੈੱਸ ਕਲੱਬ ਵੱਲੋਂ ਮੁਬਾਰਕਬਾਦ

ਬਠਿੰਡਾ ਦੇ ਨਵੇਂ ਐੱਸ.ਐੱਸ.ਪੀ. ਹੋਣਗੇ ਸੁਹੇਲ ਕਾਸਿਮ ਮੀਰ ; ਜਰਨਲਿਸਟ ਪ੍ਰੈੱਸ ਕਲੱਬ ਵੱਲੋਂ ਮੁਬਾਰਕਬਾਦ

News Portal Development Companies In India

ਬਠਿੰਡਾ, 01 ਸਤੰਬਰ (ਚਰਨਜੀਤ ਮਛਾਣਾ) ਜੰਮੂ-ਕਸ਼ਮੀਰ ਨਾਲ ਸਬੰਧਤ ਸੁਹੇਲ ਕਾਸਿਮ ਮੀਰ ਨੂੰ ਬਠਿੰਡਾ ਦਾ ਨਵਾਂ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਨਿਯੁਕਤ ਕੀਤੇ ਜਾਣ ’ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਵੱਖ-ਵੱਖ ਵਰਗਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।ਜਰਨਲਿਸਟ ਪ੍ਰੈੱਸ ਕਲੱਬ ਰਜਿ: ਪੰਜਾਬ, ਯੂਨਿਟ ਬਠਿੰਡਾ ਵੱਲੋਂ ਸੁਹੇਲ ਕਾਸਿਮ ਮੀਰ ਨੂੰ ਬਠਿੰਡਾ ਦਾ ਐੱਸ.ਐੱਸ.ਪੀ. ਬਣਨ ’ਤੇ ਦਿਲੋਂ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਸ ਪ੍ਰਗਟ ਕੀਤੀ ਕਿ ਨਵੇਂ ਐੱਸ.ਐੱਸ.ਪੀ. ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ।ਪੱਤਰਕਾਰਾਂ ਨੇ ਕਿਹਾ ਕਿ ਬਠਿੰਡਾ ਇੱਕ ਮਹੱਤਵਪੂਰਨ ਸ਼ਹਿਰ ਹੋਣ ਦੇ ਨਾਲ-ਨਾਲ ਵਪਾਰਕ ਅਤੇ ਉਦਯੋਗਿਕ ਪੱਖੋਂ ਵੀ ਅਹਿਮ ਜ਼ਿਲ੍ਹਾ ਹੈ। ਇੱਥੇ ਅਮਨ-ਕਾਨੂੰਨ ਦੀ ਮਜ਼ਬੂਤ ਵਿਵਸਥਾ, ਲੋਕਾਂ ਦੀ ਸੁਰੱਖਿਆ, ਟ੍ਰੈਫਿਕ ਪ੍ਰਬੰਧ, ਨਸ਼ਿਆਂ ਵਿਰੁੱਧ ਕਾਰਵਾਈ ਅਤੇ ਆਮ ਲੋਕਾਂ ਦੀਆਂ ਪੁਲਿਸ ਨਾਲ ਜੁੜੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਬੇਹੱਦ ਜ਼ਰੂਰੀ ਹੈ।ਜਰਨਲਿਸਟ ਪ੍ਰੈੱਸ ਕਲੱਬ ਦੇ ਨੁਮਾਇੰਦਿਆਂ ਨੇ ਕਿਹਾ ਕਿ ਮੀਡੀਆ ਅਤੇ ਪੁਲਿਸ ਵਿਚਕਾਰ ਬਿਹਤਰ ਤਾਲਮੇਲ ਲੋਕ ਹਿੱਤ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਆਸ ਜਤਾਈ ਕਿ ਨਵੇਂ ਐੱਸ.ਐੱਸ.ਪੀ. ਵੱਲੋਂ ਪੱਤਰਕਾਰਾਂ ਨਾਲ ਵੀ ਸੁਚੱਜਾ ਅਤੇ ਸਹਿਯੋਗੀ ਤਾਲਮੇਲ ਕਾਇਮ ਰੱਖਿਆ ਜਾਵੇਗਾ, ਤਾਂ ਜੋ ਲੋਕਾਂ ਨਾਲ ਸਬੰਧਤ ਮੁੱਦੇ ਪ੍ਰਸ਼ਾਸਨ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਣ।ਕਲੱਬ ਵੱਲੋਂ ਸੁਹੇਲ ਕਾਸਿਮ ਮੀਰ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟ ਕੀਤੀ ਗਈ ਕਿ ਉਹ ਬਠਿੰਡਾ ਵਾਸੀਆਂ ਦੀ ਸੁਰੱਖਿਆ ਅਤੇ ਸੇਵਾ ਲਈ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਯੂਨਿਟ ਬਠਿੰਡਾ ਦੇ ਚੇਅਰਮੈਨ ਚਰਨਜੀਤ ਮਛਾਣਾ ਅਤੇ ਪ੍ਰਧਾਨ ਬਹਾਦਰ ਸਿੰਘ ਸੋਨੀ ਅਤੇ ਸਾਰੀ ਟੀਮ ਵੱਲੋਂ  ਨਵੇਂ ਨਿਯੁਕਤ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਮੀਦ ਹੈ ਨਵੇਂ ਐੱਸ.ਐੱਸ.ਪੀ. ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਵਿਚਕਾਰ ਬਿਹਤਰ ਤਾਲਮੇਲ ਬਣਿਆ ਰਹੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਜਾਵੇਗਾ।

Leave a Comment

Will the middle class get relief from the first general budget of Modi 3.0?