
ਅੰਮ੍ਰਿਤਸਰ;01 ਅਕਤੂਬਰ(ਯੰਗ ਪੀਡੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਹਿੰਦੀ ਵਿਭਾਗ ਵੱਲੋਂ ‘ਹਿੰਦੀ ਪਖਵਾੜਾ-2026’ ਤਹਿਤ ਪੰਜਾਬ ਦੀ ਹਿੰਦੀ ਸਾਹਿਤਕ ਪਰੰਪਰਾ ਨੂੰ ਸਮ੍ਰਿੱਧ ਕਰਨ ਵਾਲੇ 25 ਪ੍ਰਸਿੱਧ ਸਾਹਿਤਕਾਰਾਂ ਨੂੰ ‘ਪੰਜਾਬ ਹਿੰਦੀ ਸਾਹਿਤ ਰਤਨ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਹਿਤ ਅਤੇ ਖੋਜ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਤਿੰਨ ਸਾਹਿਤਕਾਰਾਂ ਨੂੰ ਵਿਸ਼ੇਸ਼ ਸ਼੍ਰੇਣੀ ਦੇ ਸਨਮਾਨ ਵੀ ਪ੍ਰਦਾਨ ਕੀਤੇ ਗਏ। ਸਮਾਰੋਹ ਵਿੱਚ ਪੰਜਾਬ ਦੀ ਹਿੰਦੀ ਸਾਹਿਤਕ ਪਰੰਪਰਾ ਅਤੇ ਸਾਹਿਤਕਾਰਾਂ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਗਿਆ।
ਜੀਅੱੈਨਡੀਯੂ ਦੇ ਹਿੰਦੀ ਵਿਭਾਗ ਦੇ ਮੁਖੀ ਅਤੇ ਸਮਾਰੋਹ ਦੇ ਸੰਯੋਜਕ ਪ੍ਰੋ. ਸੁਨੀਲ ਕੁਮਾਰ ਨੇ ਕਿਹਾ ਕਿ ਇਸ ਸਮਾਰੋਹ ਦਾ ਉਦੇਸ਼ ਪੰਜਾਬ ਦੀ ਹਿੰਦੀ ਸਾਹਿਤਕ ਪਰੰਪਰਾ ਨੂੰ ਸਮ੍ਰਿੱਧ ਕਰਨ ਵਾਲੇ ਰਚਨਾਕਾਰਾਂ ਦੇ ਯੋਗਦਾਨ ਦਾ ਅਭਿਨੰਦਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਹਿਤਕਾਰਾਂ ਨੇ ਆਪਣੀ ਰਚਨਾਤਮਕਤਾ, ਸਾਹਿਤ-ਸਾਧਨਾ ਅਤੇ ਸਮਾਜਿਕ ਸਰੋਕਾਰਾਂ ਰਾਹੀਂ ਹਿੰਦੀ ਭਾਸ਼ਾ ਅਤੇ ਸਾਹਿਤ ਨੂੰ ਸਮ੍ਰਿੱਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਪ੍ਰੇਰਣਾ ਅਤੇ ਅਗਵਾਈ ਹੇਠ ਵਿਭਾਗ ਵੱਲੋਂ ਲਗਾਤਾਰ ਸਾਹਿਤਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
‘ਪੰਜਾਬ ਹਿੰਦੀ ਸਾਹਿਤ ਰਤਨ’ ਨਾਲ ਸਨਮਾਨਿਤ ਸਾਹਿਤਕਾਰਾਂ ਵਿੱਚ ਪਦਮਸ਼੍ਰੀ ਪ੍ਰੋ. ਹਰਮਹੇਂਦਰ ਸਿੰਘ ਬੇਦੀ, ਪ੍ਰੋ. ਵਿਨੋਦ ਤਨੇਜਾ, ਗੋਪਾਲ ਕ੍ਰਿਸ਼ਨ ਸ਼ਰਮਾ ‘ਫਿਰੋਜ਼ਪੁਰੀ’, ਡਾ. ਅਜੈ ਸ਼ਰਮਾ, ਪ੍ਰੇਮ ਵਿਜ, ਅਸ਼ੋਕ ਭੰਡਾਰੀ ‘ਨਾਦਿਰ’, ਸੈਲੀ ਬਲਜੀਤ, ਪ੍ਰੋ. ਮਧੁ ਸੰਧੂ, ਡਾ. ਵੀਣਾ ਵਿਜ, ਡਾ. ਪ੍ਰੋਮਿਲਾ ਅਰੋੜਾ, ਡਾ. ਸੁਰੇਸ਼ ਸੇਠ, ਸਿਮਰ ਸਦੋਸ਼, ਡਾ. ਲੇਖਰਾਜ ਸ਼ਰਮਾ, ਪ੍ਰੋ. ਮੋਹਨ ਸਪਰਾ, ਡਾ. ਰਾਜੇਂਦਰ ਟੋਕੀ, ਡਾ. ਨਿਰਮਲ ਕੌਸ਼ਿਕ, ਡਾ. ਤਰਸੇਮ ਗੁਜਰਾਲ, ਪ੍ਰੋ. ਸੀਮਾ ਜੈਨ, ਡਾ. ਸਰਲਾ ਭਾਰਦਵਾਜ, ਡਾ. ਧਰਮਪਾਲ ਸਾਹਿਲ, ਡਾ. ਵਿਨੋਦ ਕਾਲਰਾ, ਡਾ. ਰਾਕੇਸ਼ ਪ੍ਰੇਮ, ਮਨੋਜ ਧੀਮਾਨ, ਪ੍ਰੋ. ਵਿਨੋਦ ਕੁਮਾਰ ਅਤੇ ਡਾ. ਸੰਜੀਵ ਡਾਵਰ ਸ਼ਾਮਲ ਸਨ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਹਿੰਦੀ ਵਿਭਾਗ ਮੁਖੀ ਪ੍ਰੋ. ਰਵਿ ਕੁਮਾਰ ‘ਅਨੁ’ ਨੂੰ ਸਾਲ 2026 ਦਾ ‘ਪ੍ਰੋ. ਰਾਮਸਜਨ ਪਾਂਡੇ ਸਮ੍ਰਿਤੀ ਸਨਮਾਨ’, ਪੰਜਾਬੀ ਯੂਨੀਵਰਸਿਟੀ ਦੀ ਸਾਬਕਾ ਹਿੰਦੀ ਵਿਭਾਗ ਮੁਖੀ ਪ੍ਰੋ. ਸੁਖਵਿੰਦਰ ਕੌਰ ਬਾਠ ਨੂੰ ‘ਪੰਜਾਬ ਲੋਕਧਾਰਾ ਹਿੰਦੀ ਸਨਮਾਨ’ ਅਤੇ ਸੀਮਾ ਸੁਰੱਖਿਆ ਬਲ ਮੁੱਖ ਦਫ਼ਤਰ, ਜਲੰਧਰ ਦੇ ਰਾਜਭਾਸ਼ਾ ਅਧਿਕਾਰੀ ਡਾ. ਬਿਹਾਰੀ ਝਾ ਨੂੰ ‘ਰਾਜਭਾਸ਼ਾ ਹਿੰਦੀ ਕਾਰਜਾਨਵੈਨ ਉੱਤਮਤਾ ਸਨਮਾਨ’ ਪ੍ਰਦਾਨ ਕੀਤਾ ਗਿਆ।
ਪ੍ਰੋ. ਰਵਿ ਕੁਮਾਰ ‘ਅਨੁ’ ਨੇ ਪ੍ਰੋ. ਰਾਮਸਜਨ ਪਾਂਡੇ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਵਿਦਵਤਾ, ਅਧਿਐਨਸ਼ੀਲਤਾ ਅਤੇ ਆਲੋਚਨਾਤਮਕ ਦ੍ਰਿਸ਼ਟੀ ਨੂੰ ਯਾਦ ਕੀਤਾ। ਪਦਮਸ਼੍ਰੀ ਪ੍ਰੋ. ਹਰਮਹੇਂਦਰ ਸਿੰਘ ਬੇਦੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਰਾਮਸਜਨ ਪਾਂਡੇ ਦੇ ਸਾਹਿਤਕ ਅਤੇ ਆਲੋਚਨਾਤਮਕ ਯੋਗਦਾਨ ਨੂੰ ਰੇਖਾਂਕਿਤ ਕੀਤਾ। ਮੁੱਖ ਮਹਿਮਾਨ ਡਾ. ਅੰਜੂ ਸ਼ਰਮਾ ਨੇ ਪ੍ਰੋ. ਪਾਂਡੇ ਦੇ ਵਿਅਕਤਿਤਵ ਅਤੇ ਕ੍ਰਿਿਤਤਵ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਅਤੇ ਸਾਹਿਤਕ ਮੁੱਲਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੀ ਸੱਚੀ ਸ਼ਰਧਾਂਜਲੀ ਹੈ। ਵਿਸ਼ੇਸ਼ ਮਹਿਮਾਨ ਸ਼੍ਰੀ ਨਰੇਸ਼ ਮੋਦਗਿਲ ਨੇ ਸਾਹਿਤਕਾਰਾਂ ਦੇ ਸਨਮਾਨ ਨੂੰ ਸਾਹਿਤ ਅਤੇ ਸਮਾਜ ਵਿਚਕਾਰ ਜੀਵੰਤ ਰਿਸ਼ਤੇ ਦਾ ਪ੍ਰਤੀਕ ਦੱਸਿਆ।
ਸਮਾਰੋਹ ਦੌਰਾਨ ਅਸ਼ੋਕ ਭੰਡਾਰੀ ‘ਨਾਦਿਰ’ ਦੀ ਪੁਸਤਕ ‘1100 ਵੀਰਾਂਗਨਾਵਾਂ’, ਡਾ. ਨਿਰਮਲ ਕੌਸ਼ਿਕ ਦੀ ‘ਸੰਸਕ੍ਰਿਤ ਭਾਸ਼ਾ ਅਤੇ ਸਨਾਤਨ ਸੰਸਕ੍ਰਿਤੀ’, ਪ੍ਰੋ. ਵਿਨੋਦ ਕੁਮਾਰ ਅਤੇ ਡਾ. ਨੀਰਜ ਸ਼ਰਮਾ ਦੀ ‘ਭਗਵਦਗੀਤਾ ਦਰਸ਼ਨ’ ਅਤੇ ਅਭਿਜੀਤ ਸਿੰਘ ਤੋਮਰ ਦੀ ‘ਏਕਾਂਤ ਵਿੱਚ ਬਗਾਵਤ’ ਦਾ ਲੋਕਾਰਪਣ ਵੀ ਕੀਤਾ ਗਿਆ। ਕਈ ਸਾਹਿਤਕਾਰਾਂ ਨੇ ਆਪਣੀਆਂ ਪੁਸਤਕਾਂ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਕੁਮਾਰ ਨੂੰ ਭੇਟ ਕੀਤੀਆਂ।
ਪ੍ਰੋ. ਸੁਨੀਲ ਕੁਮਾਰ ਨੇ ਸਮਾਰੋਹ ਦੇ ਆਯੋਜਨ ਵਿੱਚ ਸਹਿਯੋਗ ਦੇਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਸਮੇਤ ਡਾ. ਖੇਮਰਾਜ ਤੁਲੀ, ਆਰਕੀਟੈਕਟ ਨਿਿਖਲ ਰਾਵਰਾ, ਸ਼੍ਰੀਮਤੀ ਰਿੱਧਿਮਾ ਸਾਹਿਲ ਅਰੋੜਾ ਅਤੇ ਰੋਟਰੇਕਟ ਕਲੱਬ, ਅੰਮ੍ਰਿਤਸਰ ਵੈਸਟ ਦਾ ਧੰਨਵਾਦ ਕੀਤਾ।
ਸਮਾਰੋਹ ਦਾ ਮੰਚ ਸੰਚਾਲਨ ਮੁਕੇਸ਼ ਕੁਮਾਰ, ਰਮਨ ਸ਼ਰਮਾ ਅਤੇ ਸ਼ਸ਼ੀ ਕੁਮਾਰੀ ਨੇ ਕੀਤਾ, ਜਦਕਿ ਧੰਨਵਾਦ ਪ੍ਰੋ. ਵਿਨੋਦ ਕੁਮਾਰ ਨੇ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ, ਵਿਿਦਆਰਥੀਆਂ ਅਤੇ ਵੱਡੀ ਗਿਣਤੀ ਵਿੱਚ ਸਾਹਿਤ-ਪ੍ਰੇਮੀਆਂ ਨੇ ਸ਼ਿਰਕਤ ਕੀਤੀ।









