Home » Uncategorized » ਪ੍ਰੀਖਿਆਵਾਂ ਪਿੱਛੋਂ ਵਿਹਲ ਦੀ ਸੁਚੱਜੀ ਵਰਤੋਂ

ਪ੍ਰੀਖਿਆਵਾਂ ਪਿੱਛੋਂ ਵਿਹਲ ਦੀ ਸੁਚੱਜੀ ਵਰਤੋਂ

News Portal Development Companies In India

ਪ੍ਰੀਖਿਆਵਾਂ ਪਿੱਛੋਂ ਵਿਹਲ ਦੀ ਸੁਚੱਜੀ ਵਰਤੋਂ

                   ਪ੍ਰੀਖਿਆਵਾਂ ਪਰਖ ਕਰਦੀਆਂ ਹਨ ਸਾਰੇ ਸਾਲ ਦੀ ਮਿਹਨਤ ਦੀ। ਇਸ ਲਈ ਪ੍ਰੀਖਿਆਵਾਂ ਦਾ ਸਮਾਂ ਹਰ ਇੱਕ ਵਿਦਿਆਰਥੀ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਜਿਸ ਵਿਦਿਆਰਥੀ ਨੇ ਸਾਰਾ ਸਾਲ ਪੜ੍ਹਾਈ ਵਿੱਚ ਮਿਹਨਤ ਕੀਤੀ ਹੁੰਦੀ ਹੈ, ਜਿੱਥੇ ਉਹ ਇਹਨਾਂ ਦਿਨਾਂ ਵਿਚ ਆਪਣੀ ਮਿਹਨਤ ਨੂੰ ਦੁਹਰਾਈ ਦੁਆਰਾ ਪਾੱਲਿਸ਼ ਕਰ ਰਿਹਾ ਹੁੰਦਾ ਹੈ,ਥੇ ਹੀ ਸਾਰਾ ਸਾਲ ਅਜਾਈਂਗਵਾਉਣ ਵਾਲਾ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਵਿਚ ਅੱਗਾ ਦੌੜ ਪਿੱਛਾ ਚੌੜਕਰਦਾ ਨਜ਼ਰ ਆਉਂਦਾ ਹੈ। ਪਿਆਰੇ ਵਿਦਿਆਰਥੀਓ! ਪ੍ਰੀਖਿਆਵਾਂ ਖ਼ਤਮ ਹੋਣ ਤੇ ਤੁਸੀਂ ਆਪਣੇ ਆਪ ਨੂੰ ਹੌਲ਼ਾਮਹਿਸੂਸ ਕਰਦੇ ਹੋਵੋਗੇ। ਉਮੀਦ ਹੈ ਤੁਹਾਡੀਆਂ ਸਭ ਦੀਆਂ ਪ੍ਰੀਖਿਆਵਾਂ ਬਹੁਤ ਵਧੀਆ ਰਹੀਆਂ ਹੋਣਗੀਆਂ ਸਾਰਾ ਸਾਲ ਸੰਸਥਾ ਦੇ ਅਨੁਸ਼ਾਸਨ ਅਤੇ ਹੋਮਵਰਕ ਤੋਂ ਬਾਅਦ ਨਤੀਜੇ ਆਉਣ ਤੱਕ ਦਾ ਸਮਾਂ ਕਾਫੀ ਵਿਹਲ ਭਰਿਆ ਸਮਾਂ ਹੁੰਦਾ ਹੈ। ਜਿਸਨੂੰ ਵਿਦਿਆਰਥੀ ਬੜੀ ਮਸਤੀ ਅਤੇ ਅਨੰਦ ਨਾਲ ਬਿਤਾਉਂਦੇ ਹਨ ਆਓ ਬੱਚਿਓ, ਅੱਜ ਆਪਾਂ ਗੱਲ ਕਰੀਏ ਕਿ ਇਸ ਸਮੇਂ ਨੂੰ ਆਪਾਂ ਮਸਤੀ ਭਰਿਆ ਵੀ ਅਤੇ ਆਪਣੇ ਲਈ ਲਾਭਕਾਰੀ ਵੀ ਕਿਵੇਂ ਬਣਾਈਏ

           ਪਿਆਰੇ ਬੱਚਿਓ ! ਤੁਸੀਂ ਪ੍ਰੀਖਿਆਵਾਂ ਤੋਂ ਬਾਅਦ ਦੇ ਇਸ ਸਮੇਂ ਨੂੰ ਕਿਵੇਂ ਬਿਤਾਉਂਦੇ ਹੋ? ਮੈਨੂੰ ਪਤਾ ਹੈ ਤੁਹਾਨੂੰ ਖੇਡਣਾ ਬਹੁਤ ਚੰਗਾ ਲੱਗਦਾ ਹੈ ਨਾਲ਼ੇ ਇਹੀ ਤਾਂ ਅਸਲ ਸਮਾਂ ਹੈ ਖੇਡਣ ਦਾ।ਨਾ ਸਕੂਲ ਜਾਣੈ, ਨਾ ਹੋਮਵਰਕ ਕਰਨੈ। ਖੇਡੋ, ਰੱਜ ਕੇ ਖੇਡੋ। ਪਰ ਅਜਿਹੀਆਂ ਖੇਡਾਂ ਖੇਡੋ ਜਿਹੜੀਆਂ ਤੁਹਾਡੇ ਸਰੀਰ ਨੂੰ ਤੰਦਰੁਸਤ, ਮਜ਼ਬੂਤ ਬਣਾਉਣ। ਆਪਣੇ ਦੋਸਤਾ ਨਾਲ ਗਰਾਊਂਡ ਵਾਲੀਆਂ ਖੇਡਾਂ ਖੇਡੋ। ਹੁਣ ਮੌਸਮ ਵੀ ਵਧੀਆ ਹੈ ਨਾ ਗਰਮੀ ਹੈ ਨਾ ਸਰਦੀ। ਕਈ ਬੱਚੇ ਉੱਚ ਪੱਧਰ ਦੀ ਖੇਡ ਸਿੱਖਣ ਲਈ ਅਕੈਡਮੀਆਂ ਵਿੱਚ ਦਾਖਲਾ ਲੈ ਲੈਂਦੇ ਹਨ ਬੱਚਿਓ ਸਾਡੇ ਵੱਡੇ-ਵਡੇਰੇ ਵੀ ਕਹਿ ਗਏ ਹਨ ਕਿਨਚਣੁ ਕੁਦਣੁ ਮਨ ਕਾ ਚਾਉ’ ਗੀਤ-ਸੰਗੀਤ, ਕੰਪਿਊਟਰ, ਡਰਾਇੰਗ-ਪੇਂਟਿੰਗ, ਦਾ ਅਭਿਆਸ ਇਹਨਾਂ ਦਿਨਾਂ ਵਿਚ ਕੀਤਾ ਜਾ ਸਕਦਾ ਹੈ।

           ਵਿਦਿਆਰਥੀਓ! ਤੁਹਾਡੇ ਮਾਤਾਪਿਤਾ ਨੇ ਤੁਹਾਡੇ ਪੇਪਰਾਂ ਦੀ ਤਿਆਰੀ ਲਈ ਤੁਹਾਡ ਬਹੁਤਮਦਦ ਕੀਤੀ ਹੋਵੇਗੀ। ਹੁਣ ਤੁਹਾਡਾ ਫ਼ਰਜ ਬਣਦਾ ਹੈ ਕਿ ਤੁਸੀਂ ਘਰ ਦੇ ਕੰਮਾਂ ਵਿੱਚ ਉਹਨਾਂ ਦੀ ਮਦਦ ਕਰੋਂ ਦਿਲਚਸਪ ਗੱਲ ਇਹ ਹੈ ਕਿ ਇਹ ਮਦਦ ਕਰਦੇ ਹੋਏ ਤੁਸੀਂ ਘਰ ਦੇ ਨਿੱਕੇ-ਮੋਟੇ ਕੰਮ ਵੀ ਸਿੱਖ ਜਾਓਗੇ। ਜਿਵੇਂ ਕਿ ਚਾਹ ਬਣਾਉਣਾ, ਖਾਣਾ ਬਣਾਉਣਾ ਇਹ ਸਿੱਖੀਆਂ ਹੋਈਆਂ ਗੱਲਾਂ ਤੁਹਾਨੂੰ ਭਵਿੱਖ ਵਿਚ ਯਕੀਨਨ ਬਹੁਤ ਜਿਆਦਾ ਕੰਮ ਆਉਣਗੀਆਂ। ਦਾਦਾ-ਦਾਦੀ ਜਾਂ ਪਰਿਵਾਰ ਦੇ ਹੋਰ ਜੀਅਤੁਹਾਡਾ ਬਹੁਤ ਜ਼ਿਆਦਾ ਖ਼ਿਆਲ ਰੱਖਦੇ ਹਨ। ਦਾਦਾਦਾਦੀ ਨਾਲ ਗੱਲਾਂ ਕਰੋ ਉਨ੍ਹਾਂ ਨਾਲ ਸੈਰ ਕਰਜਾਓ, ਖੇਤ ਜਾਓ। ਉਹਨਾਂ ਤੋਂ ਕਹਾਣੀਆਂ ਸੁਣੋ। ਤੁਸੀਂ ਦੇਖਿਓ ਉਹ ਕਿੰਨੇ ਜ਼ਿਆਦਾ ਖੁਸ਼ ਹੋਣਗੇ।

         ਬੱਚਿਓ ਕਿਉਂ ਨਾ ਤੁਸੀਂ ਇਨ੍ਹਾਂ ਦਿਨਾਂ ਵਿਚ ਆਪਣੀਆਂ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰੋਂ, ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਹਨ। ਉਦਾਹਰਣ ਲਈ ਕਿਸੇ ਵਿਦਿਆਰਥੀ ਦੀ ਲਿਖਾਈ ਸਾਫ਼ਨਹੀਂ ਤਾਂ ਉਹ ਸੁੰਦਰ ਲਿਖਾਈ ਦਾ ਅਭਿਆਸ ਕਰੇ। ਜਿਸ ਵਿਦਿਆਰਥੀ ਦੇ ਪਹਾੜੇ ਯਾਦ ਨਹੀਂ, ਉਹ ਪਹਾੜਿਆਂ ਦਾ ਅਭਿਆਸ ਕਰੇ

          ਮੈਨੂੰ ਪਤਾ ਹੈ ਤੁਹਾਨੂੰ ਕਹਾਣੀਆਂ, ਕਵਿਤਾਵਾਂ ਪੜ੍ਹਨੀਆਂ ਬਹੁਤ ਵਧੀਆ ਲੱਗਦੀਆਂ ਹਨਵਿਹਲ ਦੇ ਇਹਨਾਂ ਦਿਨਾਂ ਵਿੱਚ ਤੁਸੀਂ ਆਪਣੀਆਂ ਰਚਨਾਵਾਂ ਲਿਖਣ ਦੀ ਕੋਸ਼ਿਸ਼ ਕਰੋ ਸਕੂਲ ਖੁੱਲ੍ਹ ਜਦੋਂ ਤੁਸੀਂ ਆਪਣੀਆਂ ਇਹ ਰਚਨਾਵਾਂ ਜਾ ਕੇ ਆਪਣੇ ਅਧਿਆਪਕਾਂ ਨੂੰ ਦਿਖਾਓਗੇ ਤਾਂ ਉਹ ਬਹੁਤ ਖ਼ੁਸ਼ ਹੋਣਗੇ।

         ਸੱਚ ਇਕ ਗੱਲ ਤਾਂ ਮੈਂ ਕਹਿਣ ਤੋਂ ਭੁੱਲ ਹੀ ਗਿਆ ਕਿ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਤੋਂ ਬਚ ਕੇ ਰਹਿਣਾ

ਤੁਹਾਡਾ ਆਪਣਾ

ਹਾਰਜੀਤ

95018-72900

haarjeet33@gmail.com

Leave a Comment

Will the middle class get relief from the first general budget of Modi 3.0?