Home » ਰਾਜਨੀਤੀ » ਪ੍ਰਧਾਨ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਅਗਵਾਈ ਵਿੱਚ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ -ਸ਼ਾਮਿਲ ਹੋਣ ਵਾਲਿਆਂ ਦਾ ਪ੍ਰਧਾਨ ਨਵਜੋਤ ਸਿੰਘ ਗੁਣੀ ਵੱਲੋਂ ਨਿੱਘਾ ਸਵਾਗਤ

ਪ੍ਰਧਾਨ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਅਗਵਾਈ ਵਿੱਚ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ -ਸ਼ਾਮਿਲ ਹੋਣ ਵਾਲਿਆਂ ਦਾ ਪ੍ਰਧਾਨ ਨਵਜੋਤ ਸਿੰਘ ਗੁਣੀ ਵੱਲੋਂ ਨਿੱਘਾ ਸਵਾਗਤ

News Portal Development Companies In India

ਰਾਮਾ ਮੰਡੀ ,4 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ) ਤਲਵੰਡੀ ਸਾਬੋ ਦੇ ਨਜ਼ਦੀਕ ਸੰਗਤ ਰੋਡ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਉਸ ਸਮੇਂ ਵੱਡਾ ਹੁੰਗਾਰਾ ਮਿਿਲਆ ਜਦੋਂ ਕਈ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਨੀਤੀ ਅਤੇ ਭਾਜਪਾ ਪੰਜਾਬ ਦੀ ਲੀਡਰਸ਼ਿਪ ’ਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਭਾਜਪਾ ਪਰਿਵਾਰ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਇਸ ਮੌਕੇ ’ਤੇ ਨਵਜੋਤ ਸਿੰਘ ਗੁਣੀ ਗਾਟਵਾਲੀ ਵੱਲੋਂ ਸਾਰੇ ਨਵੇਂ ਸਾਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਭਾਜਪਾ ’ਚ ਸ਼ਾਮਿਲ ਹੋਣ ਵਾਲਿਆਂ ਵਿੱਚ ਕਿਰਨਾ ਕੌਰ ਪਤਨੀ ਗੁਰਮੇਲ ਸਿੰਘ, ਮਨਜੀਤ ਕੌਰ ਪਤਨੀ ਇੰਦਰ ਸਿੰਘ, ਜੋਨੀ ਸਿੰਘ, ਰੇਸ਼ਮ ਕੌਰ ਪਤਨੀ ਜਗਤਾਰ ਸਿੰਘ, ਮਮਤਾ ਕੌਰ ਪਤਨੀ ਚਰਨ ਸਿੰਘ, ਪਵਨਜੀਤ ਕੌਰ ਪਤਨੀ ਬਾਦਲ ਸਿੰਘ, ਜਵਾਹਰ ਸਿੰਘ, ਗਾਦੀ ਕੌਰ ਪਤਨੀ ਕਿਰਨ ਸਿੰਘ, ਬੋਹਰਾ ਸਿੰਘ ਪਤਨੀ ਗੋਗੀ ਸਿੰਘ, ਜੋਤੀ ਕੌਰ ਪਤਨੀ ਜੀਤਾ ਸਿੰਘ ਆਦਿ। ਇਸ ਦੌਰਾਨ ਸ਼ਾਮਿਲ ਹੋਏ ਪਰਿਵਾਰਾਂ ਨੇ ਖਾਸ ਮੰਗ ਰੱਖੀ ਕਿ “ਨਸ਼ਾ ਦਾ ਹੱਲ ਕਰੋ, ਸਾਡਾ ਇੱਕ-ਇੱਕ ਬੱਚਾ ਸੀ ਉਹੀ ਖ਼ਤਮ ਹੋ ਗਿਆ, ਸਾਨੂੰ ਮੋਦੀ ਜੀ ਦੀ ਨੀਤੀ ਕਰਕੇ ਘਰ ਮਿਿਲਆ ਹੋਰ ਵੀ ਉਮੀਦ ਹੈ, ਸਿਰਫ਼ ਭਾਜਪਾ ਹੀ ਨਸ਼ਾ ਦਾ ਹੱਲ ਕਰ ਸਕਦੀ ਹੈ।” ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਤੇ ਨਵਜੋਤ ਸਿੰਘ ਗੁਣੀ ਗਾਟਵਾਲੀ’ਤੇ ਪੂਰਾ ਭਰੋਸਾ ਹੈ ਕਿ ਉਹ ਤਲਵੰਡੀ ਸਾਬੋ ਨੂੰ ਨਸ਼ਾ ਮੁਕਤ ਬਣਾਉਣਗੇ।ਇਸ ਮੌਕੇ ’ਤੇ ਖਾਸ ਤੌਰ ’ਤੇ ਹਲਕੇ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੁਣੀ, ਤਲਵੰਡੀ ਸਾਬੋ ਮੰਡਲ ਦੇ ਮੰਡਲ ਪ੍ਰਧਾਨ ਦੇਵੀ ਦਿਆਲ , ਮੰਡਲ ਪ੍ਰਭਾਰੀ ਹਰਭਜਨ ਸਿੰਘ , ਜਨਰਲ ਸਕੱਤਰ ਰਾਜਿੰਦਰ ਸਿੰਘ, ਅਤੇ ਸਮੁੱਚੀ ਟੀਮ ਨਵਜੋਤ ਸਿੰਘ ਗੁਣੀ ਗਾਟਵਾਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Comment

Will the middle class get relief from the first general budget of Modi 3.0?