Home » ਤਾਜ਼ਾ ਖ਼ਬਰਾਂ » ਪੇਂਡੂ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਹੋਈ

ਪੇਂਡੂ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਹੋਈ

News Portal Development Companies In India
ਬਠਿੰਡਾ, 12 ਜੁਲਾਈ (ਗੁਰਸੇਵਕ ਸਿੰਘ ਚੁੱਘੇ ਖੁਰਦ )
ਪੇਂਡੂ ਸਾਹਿਤ ਸਭਾ ਰਜਿ. ਬਾਲਿਆਂਵਾਲੀ ਦੀ ਮਹੀਨਾਵਾਰ ਮੀਟਿੰਗ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਅਤੇ ਬ੍ਰਿਗੇਡੀਅਰ ਬੰਤ ਮੈਮੋਰੀਅਲ ਸੁਵਿਧਾ ਕੇਂਦਰ ਤੇ ਕੰਪਿਊਟਰ ਸੈਂਟਰ ਵਿਖੇ ਪ੍ਰਧਾਨ ਸੁਖਦਰਸਨ ਗਰਗ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਲਾਇਬਰੇਰੀ ਦੇ ਵਿਕਾਸ ਕੰਮਾਂ ਦਾ ਜਾਇਜਾ ਲਿਆ , ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੀ ਮੈਂਬਰਸ਼ਿਪ ਭੇਜਣ ਲਈ ਫਾਰਮ ਭਰੇ ਗਏ ਅਤੇ ਪੰਜਾਬੀ ਵਿਸ਼ੇ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਪੰਜਵੀਂ, ਅੱਠਵੀ , ਦਸਵੀਂ ਅਤੇ ਬਾਰਵੀਂ ਜਮਾਤ ਦੇ ਇਲਾਕੇ ਦੇ 17 ਪਿੰਡਾਂ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਸਾਹਿਤਕ ਦੌਰ ਵਿੱਚ ਹਰਜਿੰਦਰ ਕੌਰ ਨੇ ਵਿਅੰਗ ਫੁਕਰੇ ਸ਼ਾਹ, ਮਾ. ਹਰਿੰਦਰ ਕੁਮਾਰ ਹਨੀ ਕਹਾਣੀ ਸਿਲਵਰ ਜੁਬਲੀ ਅਤੇ ਸੁਖਦਰਸਨ ਗਰਗ ਨੇ ਤਾਜਾ ਰੁਬਾਈਆਂ ਪੇਸ਼ ਕੀਤੀਆਂ। ਸ਼ੋਕ ਮਤੇ ਰਾਹੀਂ ਹਿੰਦੀ ਦੀ ਕਹਾਣੀਕਾਰਾ ਸਨੇਹ ਲਤਾ ਗੌਸਵਾਮੀ ਅਤੇ ਸਭਾ ਦੇ ਸ੍ਰਪਰਸਤ ਅਜਮੇਰ ਦੀਵਾਨਾ ਦੀ ਭਰਜਾਈ ਸੁਰਜੀਤ ਕੌਰ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਕੌਰ ਅਤੇ ਰਘਬੀਰ ਸਿੰਘ ਹਾਜਰ ਸਨ।

Leave a Comment

Will the middle class get relief from the first general budget of Modi 3.0?