ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਨਵੇਂ ਕਲਾਸ ਰੂਮ ਅਤੇ ਬਿਹਤਰ ਵਿੱਦਿਆ ਮੁਹੱਈਏ ਕਰਾਉਣ ਦਾ ਸਰਕਾਰ ਵੱਲੋਂ ਵੱਡਾ ਉਪਰਾਲਾ-ਚੇਅਰਮੈਨ ਲਛਮਣ ਸਿੰਘ

ਰਾਮਾ ਮੰਡੀ 6 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ)ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮਹਿਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਵਿਖੇ ਨਵੇਂ ਉਸਾਰੇ ਗਏ ਕਮਰਿਆਂ ਦਾ ਉਦਘਾਟਨ ਮਾਰਕੀਟ ਕਮੇਟੀ ਤਲਵੰਡੀ ਸਾਬੋ ਦੇ ਚੇਅਰਮੈਨ ਲਛਮਣ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਚੇਅਰਮੈਨ ਲਛਮਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਸਮਾਜ ਅਤੇ ਦੇਸ਼ ਦੀ ਤਰੱਕੀ ਦੀ ਮਜ਼ਬੂਤ ਨੀਂਹ ਹੈ ਧੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਸਮਾਜ ਸਹੀ ਦਿਸ਼ਾ ਵੱਲ ਅੱਗੇ ਵਧਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧੁਨਿਕ ਸਹੂਲਤਾਂ ਨਵੇਂ ਕਲਾਸ ਰੂਮ ਅਤੇ ਬਿਹਤਰ ਵਿੱਦਿਆ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਸਟਾਫ਼ ਅਤੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਲਛਮਣ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਦਾ ਸੰਚਾਲਨ ਤੇਜਿੰਦਰ ਕੁਮਾਰ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਟਾਫ਼ ਵੱਲੋਂ ਮੁੱਖ ਮਹਿਮਾਨ ਲਛਮਣ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ ਤੋਂ ਸਕੂਲ ਨੂੰ ਇੱਕ ਵੱਡਾ ਜਰਨੇਟਰ ਅਤੇ ਪੀਣ ਵਾਲੇ ਪਾਣੀ ਨੂੰ ਠੀਕ ਕਰਨ ਦੀ ਮੰਗ ਰੱਖੀ ।ਲਛਮਣ ਸਿੰਘ ਵੱਲੋਂ ਮੰਗਾਂ ਨੂੰ ਜਲਦੀ ਹੀ ਹੱਲ ਕਰਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਰਾਮਸਰਾ ਦੇ ਸਰਪੰਚ ਸਰਦੂਲ ਸਿੰਘ, ਸੁਰਜੀਤ ਸਿੰਘ ਸਿੱਧੂ ਸਾਬਕਾ ਸਰਪੰਚ, ਸਕੂਲ ਦੇ ਇੰਚਾਰਜ ਅਰਵਿੰਦ ਕੁਮਾਰ, ਤੇਜਿੰਦਰ ਕੁਮਾਰ ਸ਼ਰਮਾ, ਲਾਲ ਚੰਦ, ਗੁਰਜੋਤ ਸਿੰਘ, ਵਿਨੋਦ ਕੁਮਾਰ, ਮੈਡਮ ਅਮਨਦੀਪ ਕੌਰ ਸਿੱਧੂ, ਮੈਡਮ ਜੋਤੀ, ਮੈਡਮ ਵੰਦਨਾ ਪਾਲ, ਮੈਡਮ ਰਜਨੀ, ਮੈਡਮ ਸਵੀਟੀ, ਮੈਡਮ ਸੰਦੀਪ, ਮੈਡਮ ਰੇਣੂ ਰਾਣੀ ਆਦਿ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਮਾਸਟਰ ਹਰਬੰਸ ਲਾਲ, ਮਾਸਟਰ ਨਿਰਮਲ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।









