
ਸੰਗਤ ਮੰਡੀ, 26 ਅਕਤੂਬਰ (ਅਮਨ ਸਰਦਾਰਗੜ੍ਹ) ਪਿੰਡ ਬੱਲੂਆਣਾ ਵਿਖੇ ਸਰਦਾਰ ਗੁਰਪ੍ਰੀਤ ਸਿੰਘ ਸਿਧਾਨਾ ਦੇ ਗ੍ਰਹਿ ਵਿਖੇ ਭਾਜਪਾ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਬਠਿੰਡਾ ਸ਼ਹਿਰੀ ਸ. ਬਲਵੰਤ ਸਿੰਘ ਗਿੱਲ ਸ਼ੈਣੇਵਾਲਾ ਦੀ ਰਹਿਨੁਮਾਈ ਹੇਠ ਕੀਤੀ ਗਈ। ਇਸ ਮੌਕੇ ਹਰਚਰਨ ਸਿੰਘ ਕੋਟਫੱਤਾ, ਜ਼ਿਲ੍ਹਾ ਇੰਚਾਰਜ ਐੱਸ.ਸੀ. ਵਿੰਗ ਨੇ ਪਾਰਟੀ ਦੀਆਂ ਨੀਤੀਆਂ ਅਤੇ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਇਆ।ਇਸ ਮੌਕੇ ਸ. ਬਲਵੰਤ ਸਿੰਘ ਗਿੱਲ ਸ਼ੈਣੇਵਾਲਾ ਅਤੇ ਸਾਬਕਾ ਵਿਧਾਇਕ ਸ. ਦਰਸ਼ਨ ਸਿੰਘ ਕੋਟਫੱਤਾ ਵੱਲੋਂ ਕਿਸਾਨ ਮੋਰਚਾ ਭਾਜਪਾ ਦੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਮੀਟਿੰਗ ਵਿੱਚ ਸ. ਮਲਕੀਤ ਸਿੰਘ ਸਾਬਕਾ ਸਰਪੰਚ ਅਤੇ ਕੁਲਦੀਪ ਸਿੰਘ ਪੰਜ ਬੱਲੂਆਣਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।ਇਸ ਦੌਰਾਨ ਕਿਸਾਨ ਮੋਰਚਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਗੁਰਪ੍ਰੀਤ ਸਿੰਘ ਸਿਧਾਨਾ, ਬਲਜਿੰਦਰ ਸਿੰਘ ਸਿੱਧੂ, ਸੂਬਾ ਸਿੰਘ ਚਹਿਲ, ਮਹਿੰਦਰ ਸਿੰਘ ਸਿੱਧੂ, ਬੂਟਾ ਸਿੰਘ ਸਿੱਧੂ, ਨਰਿੰਦਰ ਸਿੰਘ ਜੱਟ ਚਹਿਲ, ਜਸਵਿੰਦਰ ਸਿੰਘ, ਬਲਜਿੰਦਰ ਕੁਮਾਰ (ਡਿੰਪ), ਅੰਗਰੇਜ਼ ਸਿੰਘ (ਗੇਜਾ ਗਿੱਲ), ਸਤਪਾਲ ਸਿੰਘ (ਬੱਬੂ) ਅਤੇ ਇਕਬਾਲ ਸਿੰਘ ਸਿੱਧੂ ਸਮੇਤ ਹੋਰਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।ਇਸ ਮੀਟਿੰਗ ਦੌਰਾਨ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਕਿਸਾਨ ਮੋਰਚਾ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।









