
ਬਠਿੰਡਾ,2 ਸਤੰਬਰ (ਗੁਰਸੇਵਕ ਚੁੱਘੇ ਖੁਰਦ) ਬੀਤੇ ਰੋਜ਼ ਗਿਆਨ ਜਯੋਤੀ ਗਰਲਜ਼ ਕਾਲਜ,ਸੰਗਤ ਮੰਡੀ ਦੇ ਪ੍ਰਿੰਸੀਪਲ ਰਮਨਦੀਪ ਕੌਰ ਚੱਠਾ ਦੀ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਅਤੇ ਸੇਂਟ ਜ਼ੇਵੀਅਰ ਈ-ਸਕੂਲ ਸੰਗਤ ਦੇ ਡਰਾਈਵਰ ਵੀਰਾਂ ਵੱਲੋਂ ਨੀਟਾ ਮਾਛੀਕੇ ਦੀ ਕਿਤਾਬ ‘ਅਮਰੀਕੀ ਟਰੱਕਨਾਮਾ’ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਕਿਤਾਬ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰੋ.ਧਰਮਵੀਰ ਸਿੰਘ ਚੱਠਾ ਨੇ ਦੱਸਿਆ ਕੇ ਹੱਥਲੀ ਕਿਤਾਬ ਅਮਰੀਕਾ ਵਿੱਚ ਟਰੱਕ ਡਰਾਈਵਰ ਵੀਰਾਂ ਦੀ ਤੁਰਦੀ-ਫਿਰਦੀ ਜ਼ਿੰਦਗੀ ਦੀ ਖੁੱਲ੍ਹੀ ਦਾਸਤਾਨ ਹੈ ਜਿਸ ਵਿੱਚ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ, ਵਿਵਹਾਰ,ਕਮਾਈ ,ਪਰਿਵਾਰ ਵਿਛੋੜੇ ਦਾ ਹੇਰਵਾ ਆਦਿ ਬਾਰੇ ਬਹੁਤ ਕੁਝ ਬਿਅੰਦੀ ਹੈ।ਉਹਨਾਂ ਕਿਹਾ ਕਿ ਟਰੱਕ ਡ੍ਰਾਈਵਿੰਗ ਕਿੱਤੇ ਨਾਲ਼ ਜੁੜੇ ਲੋਕਾਂ ਲਈ ਇਹ ਕਿਤਾਬ ਬਹੁਤ ਜਾਣਕਾਰੀ ਭਰਪੂਰ ਹੈ।








