Home » ਕਾਰੋਬਾਰ » ਨਿਰਵੈਰ ਹੈਲਪਿੰਗ ਹੈਂਡ ਵੱਲੋਂ ਫਲਿੱਪਕਾਰਟ ‘ਚ 35 ਨੌਜਵਾਨਾਂ ਦੇ ਇੰਟਰਵਿਊ ਕਰਵਾਏ ਗਏ

ਨਿਰਵੈਰ ਹੈਲਪਿੰਗ ਹੈਂਡ ਵੱਲੋਂ ਫਲਿੱਪਕਾਰਟ ‘ਚ 35 ਨੌਜਵਾਨਾਂ ਦੇ ਇੰਟਰਵਿਊ ਕਰਵਾਏ ਗਏ

News Portal Development Companies In India

 

ਬਠਿੰਡਾ,2 ਸਤੰਬਰ (ਗੁਰਸੇਵਕ ਚੁੱਘੇ ਖੁਰਦ )ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨਿਰਵੈਰ ਹੈਲਪਿੰਗ ਹੈਂਡ ਵੱਲੋਂ ਬੀਤੇ ਦਿਨ ਫਲਿੱਪਕਾਰਟ ਕੰਪਨੀ ਦੇ ਵੱਖ-ਵੱਖ ਅਦਾਰਿਆਂ/ਅਹੁਦਿਆਂ ਲਈ 35 ਨੌਜਵਾਨਾਂ ਦੇ ਇੰਟਰਵਿਊ ਕਰਵਾਏ ਗਏ। ਇਨ੍ਹਾਂ ਇੰਟਰਵਿਊਆਂ ਵਿੱਚ 26 ਲੜਕੀਆਂ ਅਤੇ 9 ਲੜਕਿਆਂ ਨੇ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯਾਸ਼ੀਕਾ ਅਰੋੜਾ ਨੇ ਦੱਸਿਆ ਕਿ ਇੰਟਰਵਿਊ ਉਪਰੰਤ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਆਉਣ ਵਾਲੇ ਇੱਕ-ਦੋ ਦਿਨਾਂ ਅੰਦਰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਰਵੈਰ ਹੈਲਪਿੰਗ ਹੈਂਡ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸੰਸਥਾ ਦੀ ਟੀਮ ਦੇ ਮੈਂਬਰ ਮਨਿੰਦਰ ਸਿੰਘ, ਪੱਲਵੀ ਅਤੇ ਐਸ਼ਵਾਰਿਆ ਮਹਿਤਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਨੌਜਵਾਨਾਂ ਲਈ ਵੱਖ-ਵੱਖ ਕੰਪਨੀਆਂ ਵਿੱਚ ਹੋਰ ਰੁਜ਼ਗਾਰ ਮੇਲੇ ਅਤੇ ਇੰਟਰਵਿਊ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।

Leave a Comment

Will the middle class get relief from the first general budget of Modi 3.0?