
ਤਲਵੰਡੀ ਸਾਬੋ, 6 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ)ਹਲਕਾ ਤਲਵੰਡੀ ਸਾਬੋ ਦੇ ਵਾਰਡ ਨੰ. 11 ਵਿਖੇ ਦਰਜਨ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਤੇ “ਮਾਵਾਂ-ਭੈਣਾਂ ਦੀ ਇੱਕੋ ਮੰਗ ਨਸ਼ਾ ਮੁਕਤ ਪੰਜਾਬ” ਦਾ ਨਾਅਰਾ ਦਿੰਦੇ ਹੋਏ ਮਹਿਲਾ ਮੋਰਚਾ ਤਲਵੰਡੀ ਸਾਬੋ ਦੀ ਨਵੀਂ ਟੀਮ ਦਾ ਗਠਨ ਹੋਇਆ।
“ਸਾਡਾ ਬੱਚਾ ਨਹੀਂ, ਸਾਡਾ ਪਤੀ ਨਹੀਂ ਬਚਿਆ, ਅਸੀਂ ਸਿਰਫ਼ ਭਾਜਪਾ ਤੋਂ ਹੀ ਉਮੀਦ ਰੱਖਦੇ ਹਾਂ।” ਆਖਦਿਆਂ ਭੈਣਾਂ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕੀਤਾ ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਕਰਕੇ ਅੱਜ ਸਾਡਾ ਆਪਣਾ ਘਰ ਬਣਿਆ ਹੈ।ਨਵਜੋਤ ਸਿੰਘ ਗੁਣੀ ਨੇ ਸਾਰੀਆਂ ਭੈਣਾਂ ਦਾ ਭਾਜਪਾ ਪਰਿਵਾਰ ਵਿੱਚ ਦਿਲੋਂ ਸਵਾਗਤ ਕੀਤਾ। ਇਸ ਮੌਕੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਵਿਚ ਰਮਨਦੀਪ ਕੌਰ ਪਤਨੀ ਕੁਲਦੀਪ ਸਿੰਘ ( ਮਹਿਲਾ ਮੋਰਚਾ ਮੀਤ ਪ੍ਰਧਾਨ ) ਤਲਵੰਡੀ ਸਾਬੋ , ਅਮਰੀਕ ਕੌਰ ਪਤਨੀ ਗੁਰਮੀਤ ਸਿੰਘ, ਹਰਦੀਪ ਕੌਰ ਪਤਨੀ ਤਰਸੇਮ ਸਿੰਘ, ਹਰਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਹਰਦੀਪ ਕੌਰ ਪਤਨੀ ਗੁਰਮੀਤ ਸਿੰਘ, ਰਾਣੀ ਕੌਰ, ਜਸਪਾਲ ਕੌਰ ਪਤਨੀ ਕੇਵਲ ਸਿੰਘ, ਗੁਰਪ੍ਰੀਤ ਕੌਰ ਪਤਨੀ ਬੋਗੀ ਸਿੰਘ, ਪ੍ਰਕਾਸ਼ ਕੌਰ ਪਤਨੀ ਨਾਥ ਸਿੰਘ, ਕਾਂਤਾ ਸਿੰਘ ਪਤਨੀ ਜੋਗਾ ਸਿੰਘ ਆਦਿ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋਏ।ਪ੍ਰਧਾਨ ਨਵਜੋਤ ਸਿੰਘ ਗੁਣੀ ਵੱਲੋਂ ਸ਼ਾਮਿਲ ਹੋਣ ਵਾਲ਼ੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਅਤੇ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦੇਣ ਦਾ ਪੂਰਾ ਭਰੋਸਾ ਦਿੱਤਾ।ਇਸ ਮੌਕੇ ’ਵਿਸ਼ੇਸ਼ ਤੌਰ ’ਤੇ ਹਲਕੇ ਦੇ ਸੀਨੀਅਰ ਲੀਡਰ ਸੁਖਵਿੰਦਰ ਸਿੰਘ ਗੁਣੀ ਜੀ, ਤਲਵੰਡੀ ਸਾਬੋ ਮੰਡਲ ਦੇ ਮੰਡਲ ਪ੍ਰਧਾਨ ਦੇਵੀ ਦਿਆਲ ਜੀ, ਮੰਡਲ ਪ੍ਰਭਾਰੀ ਹਰਭਜਨ ਸਿੰਘ ਜੀ, ਜਨਰਲ ਸਕੱਤਰ ਰਾਜਿੰਦਰ ਸਿੰਘ ਜੀ ਅਤੇ ਸਮੁੱਚੀ ਟੀਮ ਨਵਜੋਤ ਗੁਣੀ ਹਾਜ਼ਰ ਸਨ।









