Home » ਸਿਹਤ » ‘ਦ ਬਠਿੰਡਾ ਰੂਰਲ ਕੈਮਿਸਟ ਐਸੋਸੀਏਸ਼ਨ,ਬਠਿੰਡਾ’ ਦੀ ਬਲਾਕ ਭੁੱਚੋ ਦੀ ਮੀਟਿੰਗ

‘ਦ ਬਠਿੰਡਾ ਰੂਰਲ ਕੈਮਿਸਟ ਐਸੋਸੀਏਸ਼ਨ,ਬਠਿੰਡਾ’ ਦੀ ਬਲਾਕ ਭੁੱਚੋ ਦੀ ਮੀਟਿੰਗ

News Portal Development Companies In India

ਬਠਿੰਡਾ,26 ਅਕਤੂਬਰ (ਯੰਗ ਪੀਡੀਆ) ਦ ਬਠਿੰਡਾ ਰੂਰਲ ਕੈਮਿਸਟ ਐਸੋਸੀਏਸ਼ਨ ਬਠਿੰਡਾ ਦੀ ਬਲਾਕ ਭੁੱਚੋ ਦੀ ਮੀਟਿੰਗ ਜਿਲਾ ਸੀਨੀਅਰ ਮੀਤ ਪ੍ਰਧਾਨ ਅਜਾਇਬ ਸਿੰਘ ਪੂਹਲਾ ਦੀ ਹਾਜ਼ਰੀ ਵਿੱਚ ਬਲਾਕ ਭੁੱਚੋ ਪ੍ਰਧਾਨ ਗੁਰਪ੍ਰੀਤ ਸਿੰਘ ਕਲਿਆਣ ਦੀ ਪ੍ਰਧਾਨਗੀ ਵਿੱਚ ਹੋਈ।ਮੀਟਿੰਗ ਵਿੱਚ ਅਜਾਇਬ ਸਿੰਘ ਪੂਹਲਾ ਤੇ ਗੁਰਪ੍ਰੀਤ ਸਿੰਘ ਕਲਿਆਣ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕੁਝ ਜਰੂਰੀ ਮੁੱਦਿਆਂ ‘ਤੇ ਸਾਥੀਆਂ ਨਾਲ ਵਿਚਾਰ ਚਰਚਾ ਕੀਤੀ।ਮੀਟਿੰਗ ਵਿੱਚ ਪਰਮਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੀ ਨਿੰਦਾ ਕੀਤੀ ਗਈ ਤੇ ਉਸ ਨੂੰ ਸਰਧਾਂਜਲੀ ਭੇਟ ਕੀਤੀ ਗਈ।ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦੀ ਕਾਮਨਾ ਕੀਤੀ।ਇਸ ਦੇ ਨਾਲ ਹੀ ਸਰਕਾਰ ਦੁਆਰਾ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਦਾ ਪੂਰਾ ਸਹਿਯੋਗ ਕਰਨ ਦਾ ਪਰਨ ਕੀਤਾ ਗਿਆ।ਸਾਰੇ ਮੈਂਬਰਾਂ ਨੂੰ ਵਧੀਆ ਸਾਫ-ਸੁਥਰਾ ਕੰਮ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਖ਼ਤਾਈ ਨਾਲ ਸਲਾਹ ਦਿੱਤੀ ਗਈ। ਨਸ਼ਾ ਵੇਚਣ ਵਾਲੇ ਕਿਸੇ ਵੀ ਕੈਮਿਸਟ ਦਾ ਯੂਨੀਅਨ ਕਿਸੇ ਵੀ ਤਰ੍ਹਾਂ ਸਾਥ ਨਹੀਂ ਦੇਵੇਗੀ।ਮੀਟਿੰਗ ਵਿੱਚ ਕੈਸ਼ੀਅਰ ਗੁਰਜੀਤ ਸਿੰਘ,ਵਾਈਸ ਪ੍ਰਧਾਨ ਰਣਪ੍ਰੀਤ ਵਿਕੀ,ਅਮਨਦੀਪ ਸਿੰਘ,ਰੀਤਿਕ,ਸੁਖਦੇਵ ਖਾਂ,ਸਾਹਿਲ,ਗਰਗ ਮੈਡੀਕਲ,ਸਿਕੰਦਰ ਸਿੰਘ, ਹਰਦੀਪ ਸਿੰਘ, ਜਗਮੋਹਨ ਸਿੰਘ,ਗੁਰਵਿੰਦਰ ਸ਼ਰਮਾਂ,ਲਖਵਿੰਦਰ ਸਿੰਘ,ਰਾਮ ਸਿੰਘ ਨੇ ਹਾਜ਼ਰੀ ਭਰੀ ਤੇ ਨਵੇਂ ਆਏ ਮੈਡੀਕਲ ਮੈਂਬਰ ਸਿੰਗਲਾ ਮਾਈਸਰਖਾਨਾ,ਸਰਾਂ ਭੁੱਚੋ,ਪੀਰ ਮੈਡੀਕੋਜ਼ ਦਾ ਸਵਾਗਤ ਕੀਤਾ।

Leave a Comment

Will the middle class get relief from the first general budget of Modi 3.0?