
ਤਲਵੰਡੀ ਸਾਬੋ ’28 ਅਕਤੂਬਰ (ਅੰਮ੍ਰਿਤ ਮਲਕਾਣਾ/ਰਾਮਪਾਲ ਅਰੋੜਾ) ਤਲਵੰਡੀ ਸਾਬੋ ਵਿਖੇ ਮੁਥੂਟ ਫਿਨਕਾਰਪ ਲਿਮਟਿਡ ਦੀ ਸ਼ਾਖਾ ਦਾ ਉਦਘਾਟਨ ਕੰਵਲਜੀਤ ਸਿੰਘ ਕੁਟੀ, ਸਾਬਕਾ ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਖੇਤਰੀ ਮੈਨੇਜਰ ਅਸ਼ੀਸ਼ ਅਰੋੜਾ, ਏਰੀਆ ਮੈਨੇਜਰ ਪੰਕਜ ਗੁਪਤਾ ਅਤੇ ਬ੍ਰਾਂਚ ਮੈਨੇਜਰ ਗੌਰਵ ਬਾਂਸਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਾਹਕਾਂ ਦੀਆਂ ਵਿੱਤੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਗੋਲਡ ਲੋਨ ਸਮੇਤ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਗਾਹਕ ਸੋਨੇ ਦੇ ਬਦਲੇ ਕਰਜ਼ਾ ਲੈਣ ਤੋਂ ਇਲਾਵਾ ਸੋਨੇ ਦੀ ਖਰੀਦ-ਵੇਚ ਅਤੇ ਸੋਨਾ ਸੁਰੱਖਿਅਤ ਰੱਖਣ ਸਬੰਧੀ ਸਹੂਲਤਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਕੰਪਨੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗਾਹਕਾਂ ਨੂੰ ਮੌਜੂਦਾ ਸੋਨੇ ਦੇ ਰੇਟ ਦੇ ਆਧਾਰ ’ਤੇ ਕਿਸ਼ਤਾਂ ਰਾਹੀਂ ਸੋਨਾ ਖਰੀਦਣ ਦੀ ਸਹੂਲਤ ਬਾਰੇ ਵੀ ਦੱਸਿਆ ਗਿਆ। ਇਸ ਤਹਿਤ ਕਿਸ਼ਤਾਂ ਇੱਕ ਸਾਲ ਦੇ ਅੰਦਰ ਅਦਾ ਕਰਨ ਦੀ ਵਿਵਸਥਾ ਦੱਸੀ ਗਈ। ਇਸ ਤੋਂ ਇਲਾਵਾ ਛੋਟੇ ਕਾਰੋਬਾਰੀਆਂ ਲਈ ਕਾਰੋਬਾਰੀ ਕਰਜ਼ੇ, ਵਪਾਰ ਵਧਾਉਣ ਲਈ ਲੋਨ, ਪੈਨ ਕਾਰਡ ਅਪਲਾਈ ਕਰਨ, ਕਰੈਡਿਟ ਸਕੋਰ (ਸਿੱਬਲ) ਚੈੱਕ ਕਰਨ ਅਤੇ ਦੇਸ਼-ਵਿਦੇਸ਼ ਵਿੱਚ ਪੈਸੇ ਭੇਜਣ ਵਰਗੀਆਂ ਸੇਵਾਵਾਂ ਵੀ ਉਪਲਬਧ ਹਨ।ਇਸ ਦੇ ਨਾਲ ਹੀ ਸਿਹਤ ਬੀਮਾ, ਜੀਵਨ ਬੀਮਾ ਅਤੇ ਫਿਕਸਡ ਡਿਪਾਜ਼ਿਟ (ਐੱਫ਼.ਡੀ) ਵਰਗੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਗਾਹਕਾਂ ਦੀਆਂ ਲੋੜਾਂ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਵਿੱਤੀ ਸੇਵਾਵਾਂ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਸਹੂਲਤਾਂ ਪ੍ਰਦਾਨ ਕਰਨਾ ਕੰਪਨੀ ਦਾ ਉਦੇਸ਼ ਹੈ।ਇਸ ਮੌਕੇ ਮੁੱਖ ਮਹਿਮਾਨ ਲੇਖਕ ਅਤੇ ਐੱਫਐੱਮ ਰੇਡੀਓ ਨਾਲ ਜੁੜੀ ਸ਼ਖ਼ਸੀਅਤ ਕੰਵਲਜੀਤ ਸਿੰਘ ਕੁਟੀ, ਸਾਬਕਾ ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ, ਤੋਂ ਇਲਾਵਾ ਵਿਸ਼ੇਸ ਮਹਿਮਾਨ ਸਰਪੰਚ ਗੁਰਜੰਟ ਸਿੰਘ ਸੰਧੂ ਪਿੰਡ ਮਾਨਵਾਲਾ, ਸਰਪੰਚ ਗੁਰਦੀਪ ਸਿੰਘ ਪਿੰਡ ਬਹਿਮਣ ਜੱਸਾ ਸਿੰਘ ਵਾਲਾ, ਗੁਰਮੀਤ ਸਿੰਘ ਪੱਤਰਕਾਰ, ਬੋਹੜ ਸਿੰਘ ਫੁੱਲੋਂਖ਼ਾਰੀ, ਕੁਲਵਿੰਦਰ ਸਿੰਘ ਮੈਨੇਜ਼ਰ ਵੀ ਐੱਮ ਸੋਲਰ ਕੰਪਨੀ ਬਠਿੰਡਾ, ਮੱਕੜ, ਆਦਿ ਸ਼ਾਮਿਲ ਸਨ।









