Home » ਧਰਮ » ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਿਕ ਲਿਖਣਸਰ ਸਾਹਿਬ ਸਰੋਵਰ ‘ਚੋਂ ਗਾਰ ਕੱਢਣ ਦੀ ਸੇਵਾ ‘ਚ ਸੈਂਕੜੇ ਸੰਗਤਾਂ ਹੋਈਆਂ ਸ਼ਾਮਿਲ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਿਕ ਲਿਖਣਸਰ ਸਾਹਿਬ ਸਰੋਵਰ ‘ਚੋਂ ਗਾਰ ਕੱਢਣ ਦੀ ਸੇਵਾ ‘ਚ ਸੈਂਕੜੇ ਸੰਗਤਾਂ ਹੋਈਆਂ ਸ਼ਾਮਿਲ

News Portal Development Companies In India

ਤਲਵੰਡੀ ਸਾਬੋ 20 ਸਤੰਬਰ (ਅੰਮ੍ਰਿਤ ਮਲਕਾਣਾ ) ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗੁਰਦੁਆਰਾ ਲਿਖਣਸਰ ਸਾਹਿਬ ਦੇ ਇਤਿਹਾਸਿਕ ਮਹੱਤਤਾ ਰੱਖਣ ਵਾਲੇ ਪਾਵਨ ਸਰੋਵਰ ਵਿੱਚੋਂ ਕਾਰ ਸੇਵਾ ਰਾਹੀਂ ਗਾਰ ਕੱਢਣ ਦੇ ਕਾਰਜ ਵਿੱਚ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸ਼ਾਮਿਲ ਹੋਈਆਂ।
ਪਾਵਨ ਸਰੋਵਰ ਦੀ ਕਾਰ ਸੇਵਾ ਦੇ ਕਾਰਜ ਦੀ ਆਰੰਭਤਾ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਜਿੰਨ੍ਹਾਂ ਵਿੱਚ ਕਾਰ ਸੇਵਾ ਦਿੱਲੀ ਵਾਲਿਆਂ ਦੇ ਮੁੱਖ ਬਾਬਾ ਬਚਨ ਸਿੰਘ ਦਿੱਲੀ ਵਾਲੇ,ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ,ਜਥੇਦਾਰ ਮੋਹਨ ਸਿੰਘ ਬੰਗੀ,ਜਥੇਦਾਰ ਜਗਸੀਰ ਸਿੰਘ ਮਾਂਗੇਆਣਾ ਅਤੇ ਬਾਬਾ ਚਰਨਜੀਤ ਸਿੰਘ ਕਾਰ ਸੇਵਾ ਵਾਲੇ ਸ਼ਾਮਿਲ ਸਨ,ਵੱਲੋਂ ਰਸਮੀ ਟੱਕ ਲਗਾਉਣ ਨਾਲ ਸ਼ੁਰੂ ਹੋਈ।ਸੈਂਕੜਿਆਂ ਦੀ ਗਿਣਤੀ ‘ਚ ਆਪ-ਮੁਹਾਰੇ ਸ਼ਰਧਾ ਭਾਵਨਾ ਨਾਲ ਪੁੱਜੀਆਂ ਸੰਗਤਾਂ ਨੇ ਗਾਰ ਕੱਢਣ ਦੇ ਕੰਮ ਨੂੰ ਇੰਨੀ ਤੇਜ਼ੀ ਦਿੱਤੀ ਕਿ ਦੁਪਹਿਰ ਤੱਕ ਅੱਧੋਂ ਵਧੇਰੇ ਕੰਮ ਸੰਪੂਰਨ ਹੋ ਗਿਆ ਲੱਗਦਾ ਸੀ।ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਰੰਭ ਹੋਈ ਕਾਰ ਸੇਵਾ ‘ਚ ਸੰਗਤਾਂ ਦਾ ਜਜ਼ਬੇ ਨਾਲ ਸ਼ਾਮਿਲ ਹੋਣਾ ਇਸ ਗੱਲ ਦਾ ਗਵਾਹ ਹੈ ਕਿ ਸੰਗਤਾਂ ਦੀ ਗੁਰਧਾਮਾਂ ਦੇ ਨਾਲ-ਨਾਲ ਆਪਣੇ ਪਾਵਨ ਸਰੋਵਰਾਂ ਲਈ ਵੀ ਅਥਾਹ ਸ਼ਰਧਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ ਨੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ‘ਚ ਸ਼ਾਮਿਲ ਹੋਈਆਂ ਸਖਸ਼ੀਅਤਾਂ ਤੇ ਖਾਸ ਤੌਰ ‘ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਤਖ਼ਤ ਸਾਹਿਬ ਪ੍ਰਬੰਧਕਾਂ ਵੱਲੋਂ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੂੰ ਸਿਰੋਪਾਉ ਭੇਟ ਕੀਤੇ।ਸੇਵਾ ‘ਚ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਤੇ ਬਾਬਾ ਬੂਟਾ ਸਿੰਘ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ,ਤਖ਼ਤ ਸਾਹਿਬ ਮੈਨੇਜਰ ਭਾਈ ਨਰਿੰਦਰਜੀਤ ਸਿੰਘ,ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸਬ-ਆਫਿਸ,ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ,ਕਥਾਵਾਚਕ ਗਿਆਨੀ ਆਲਮ ਸਿੰਘ,ਬਾਬਾ ਅਜੀਤ ਸਿੰਘ ਕੀਰਤਨਪੁਰੇ ਵਾਲੇ,ਭਾਈ ਰਵਿੰਦਰ ਸਿੰਘ ਖਾਲਸਾ ਪ੍ਰਿੰਸੀਪਲ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ,ਗੁਰਸੇਵਕ ਸਿੰਘ ਕਿੰਗਰਾ,ਮਨਦੀਪ ਸਿੰਘ ਮਾਖਾ,ਸੁਰਿੰਦਰ ਸਿੰਘ ਮੰਡੇਰ,ਗੁਰਚਰਨ ਸਿੰਘ ਜੀਦਾ ਸਾਰੇ ਮੀਤ ਮੈਨੇਜ਼ਰ,ਭਾਈ ਬਲਵੰਤ ਸਿੰਘ ਸੇਵਾਮੁਕਤ ਹੈੱਡ ਗ੍ਰੰਥੀ,ਠਾਣਾ ਸਿੰਘ ਚੱਠਾ ਤੇ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਵੱਡੀ ਗਿਣਤੀ ਨੁਮਾਇੰਦੇ ਸ਼ਾਮਿਲ ਹੋਏ।

Leave a Comment

Will the middle class get relief from the first general budget of Modi 3.0?