Home » ਰਾਜਨੀਤੀ » ਤਖ਼ਤ ਸਾਹਿਬਾਨ ‘ਤੇ ਕੀਤੀ ਜਾਣ ਵਾਲੀ ਅਰਦਾਸ ਮੁਹਿੰਮ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਿਆ ਜਥਾ

ਤਖ਼ਤ ਸਾਹਿਬਾਨ ‘ਤੇ ਕੀਤੀ ਜਾਣ ਵਾਲੀ ਅਰਦਾਸ ਮੁਹਿੰਮ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਿਆ ਜਥਾ

News Portal Development Companies In India

ਪ੍ਰਬੰਧ ਵਿੱਚ ਆਏ ਵਿਗਾੜ ਨੂੰ ਸੁਧਾਰਨ ਲਈ ਤੁਰੰਤ ਐਸ.ਜੀ.ਪੀ.ਸੀ ਚੋਣਾਂ ਕਰਵਾਈਆਂ ਜਾਣ – ਸ ਢੀਂਡਸਾ

 

ਤਲਵੰਡੀ ਸਾਬੋ -: 10 ਅਕਤੂਬਰ (ਅੰਮ੍ਰਿਤ ਮਲਕਾਣਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਵਾਸਤੇ ਸਾਡੇ ਬਜੁਰਗਾਂ ਨੇ ਲਾਸਾਨੀ ਸ਼ਹਾਦਤਾਂ ਦਿੱਤੀਆਂ ਅਤੇ ਲੰਮਾ ਸਮਾਂ ਜੇਲ੍ਹਾਂ ਵਿੱਚ ਤਸੀਹੇ ਝੱਲੇ ਸਨ। ਪਰ ਇਸ ਸੰਸਥਾ ਦੇ ਮੌਜੂਦਾ ਨਿਜਾਮ ਨੇ ਆਪਣੀਆ ਹਰਕਤਾਂ ਨਾਲ ਪੂਰੀ ਕੌਮ ਨੂੰ ਸ਼ਰਮਸਾਰ ਕੀਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸ.ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੈੱਸ ਵਾਰਤਾ ਦੌਰਾਨ ਕੀਤਾ। ਸ. ਢੀਂਡਸਾ ਪਾਰਟੀ ਵੱਲੋਂ ਤਖ਼ਤ ਸਾਹਿਬਾਨ ‘ਤੇ ਸ਼ੁਰੂ ਕੀਤੀ ਗਈ ਅਰਦਾਸ ਮੁਹਿੰਮ ਤਹਿਤ ਬਰਨਾਲਾ, ਸੰਗਰੂਰ ਅਤੇ ਮਲੇਰਕੋਟਲਾ ਜ਼ਿਿਲ੍ਹਆਂ ਦੇ ਜਥੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇ ਸਨ। ਭਾਰੀ ਗਿਣਤੀ ਵਿੱਚ ਵਰਕਰਾਂ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਵਿਸ਼ੇਸ਼ ਤੌਰ ‘ਤੇ ਨਾਲ ਆਏ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਸ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ। ਬਾਅਦ ਵਿੱਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ.ਢੀਂਡਸਾ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਇਹਨਾਂ ਪਾਖੰਡੀਆਂ ਤੋਂ ਪੰਥ ਦਾ ਖਹਿੜਾ ਛੁਡਾਓ। ਤਾਂ ਜੋ ਸਿੱਖਾਂ ਨੂੰ ਇਹਨਾਂ ਦੀਆਂ ਕਰਤੂਤਾਂ ਕਰਕੇ ਦੁਨੀਆਂ ਵਿੱਚ ਹੋਰ ਨਮੋਸ਼ੀ ਨਾ ਸਹਿਣੀ ਪਵੇ। ਇਕ ਸਵਾਲ ਦੇ ਜਵਾਬ ਵਿੱਚ ਸ. ਢੀਂਡਸਾ ਨੇ ਕਿਹਾ ਕਿ ਇਸ ਵਿੱਚ ਜਰਾ ਵੀ ਸੱਚਾਈ ਨਹੀਂ ਕਿ ਸ੍ਰੀ ਆਨੰਦਪੁਰ ਸਾਹਿਬ ਵਾਲੇ ਮਾਮਲੇ ਵਿੱਚ ਵਿਰੋਧੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਰਾ ਕੁੱਝ ਤਾਂ ਉਸ ਬੀਬੀ ਨੇ ਖੁਦ, ਚਾਵਲਾ ਦੀ ਵੀਡੀਓ ਅਤੇ ਵਲਟੋਹਾ ਦੀ ਪ੍ਰੈੱਸ ਕਾਨਫਰੰਸ ਨਾਲ ਸਪੱਸ਼ਟ ਹੋਇਆ ਹੈ ਕਿ ਇਸ ਬੀਬੀ ਨੂੰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦੇ ਖਿਲਾਫ਼ ਵਰਤਣ ਲਈ ਲਿਆਂਦਾ ਗਿਆ ਸੀ। ਜਿਸ ਕਰਕੇ ਉਸ ਨਾਲ ਪੈਸੇ ਦਾ ਸੌਦਾ, ਰਿਹਾਇਸ਼ ਅਤੇ ਸਹੂਲਤਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਫਿਰ ਇੱਥੇ ਕਿਹੜਾ ਵਿਰੋਧੀ ਸੀ ਜਿਸਨੇ ਬੀਬੀ ਨੂੰ ਪੰਜਾਬ ਲਿਆ ਕੇ ਇਹਨਾਂ ਦੇ ਪ੍ਰਬੰਧ ਵਾਲੀ ਸਰਾਂ ਵਿੱਚ ਠਹਿਰਾਇਆ ਅਤੇ ਗੁਰੂ ਕੀ ਗੋਲਕ ‘ਚੋਂ ਪੈਸੇ ਦਿਵਾਏ? ਸ ਢੀਂਡਸਾ ਨੇ ਕਿਹਾ ਕਿ ਇਹ ਹੁਣ ਚਿੱਟੇ ਦਿਨ ਵਾਂਗ ਸਾਫ ਹੋ ਗਿਆ ਹੈ ਕਿ ਦੋ ਦਸੰਬਰ ਦੇ ਹੁਕਮਨਾਮਿਆ ਦਾ ਬਦਲਾ ਲੈਣ ਲਈ ਇਹ ਸਾਰੀ ਸਾਜਿਸ਼ ਰਚੀ ਗਈ ਸੀ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆ ਨੂੰ ਲਾਗੂ ਕਰਨ ਵਾਲੀ ਸੰਸਥਾ, ਹੁਕਮਨਾਮੇ ਸੁਣਾਉਣ ਵਾਲੇ ਜਥੇਦਾਰ ਸਾਹਿਬਾਨ ਦੇ ਖਿਲਾਫ਼ ਰਚੀ ਜਾ ਰਹੀ ਸਾਜਿਸ਼ ਦਾ ਹਿੱਸਾ ਸੀ ਅਤੇ ਇਸ ਲਈ ਫੰਡਿੰਗ ਕਰ ਰਹੀ ਸੀ। ਇਸ ਲਈ ਜੇ ਉਹਨਾਂ ਵਿੱਚ ਜਰਾ ਵੀ ਨੈਤਿਕਤਾ ਬਚੀ ਹੈ ਤਾਂ ਉਹਨਾਂ ਨੂੰ ਆਪਣੇ ਆਪ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਰ ਅੱੈੱਸ.ਜੀ.ਪੀ.ਸੀ ਪ੍ਰਧਾਨ ਝੂਠੀਆਂ ਰਿਪੋਰਟਾਂ ਦੇ ਸਹਾਰੇ ਮਾਮਲੇ ਦੀ ਲੀਪਾ ਪੋਤੀ ਕਰ ਰਿਹਾ ਹੈ ਅਤੇ ਅਕਾਲੀ ਦਲ ਬਾਦਲ ਦੇ ਆਗੂ ਸਟੇਜਾਂ ‘ਤੇ ਨੱਚ ਰਹੇ ਹਨ। ਸ ਢੀਂਡਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਐੱਸ.ਜੀ.ਪੀ.ਸੀ ਚੋਣਾਂ ਤੁਰੰਤ ਕਾਰਵਾਈਆਂ ਜਾਣ ਤਾਂ ਜੋ ਇਸ ਮਾੜੇ ਪ੍ਰਬੰਧ ਤੋਂ ਸਿੱਖ ਕੌਮ ਨੂੰ ਨਿਜਾਤ ਮਿਲ ਸਕੇ। ਅੱਜ ਦੇ ਇਸ ਜਥੇ ਵਿੱਚ ਸ.ਢੀਡਸਾ ਤੋਂ ਇਲਾਵਾ ਸ. ਗੋਬਿੰਦ ਸਿੰਘ ਲੌਂਗੋਵਾਲ ਬਾਬੂ ਪ੍ਰਕਾਸ਼ ਚੰਦ ਗਰਗ,ਰਾਮਪਾਲ ਸਿੰਘ ਬਹਿਣੀਵਾਲ,ਤੇਜਾ ਸਿੰਘ ਕਮਾਲਪੁਰ,ਹਰਦੇਵ ਸਿੰਘ ਰੋਗਲਾ,ਰਿਪਦਮਨ ਸਿੰਘ ਢਿੱਲੋ,ਕਰਨ ਘੁਮਾਣ,ਭੋਲਾ ਸਿੰਘ ਗਿੱਲ ਪੱਤੀ,ਅਮਨਵੀਰ ਸਿੰਘ ਚੈਰੀ,ਸਤਗੁਰ ਸਿੰਘ ਨਮੋਲ,ਰਵਿੰਦਰ ਸਿੰਘ ਰੰਮੀ ਢਿੱਲੋ,ਤਰਨਜੀਤ ਸਿੰਘ ਦੁਗਲ,ਯੁਨਿਸ ਮਲਿਕ,ਅਮਨਦੀਪ ਸਿੰਘ ਭਲਾਈਕੇ,ਪਾਲ ਸਿੰਘ ਗੇਹਲਾ,ਵਿਸਾਖਾ ਸਿੰਘ ਮਕੋਰੜ,ਜਗਦੀਸ ਸਿੰਘ ਬਲਿਆਲ,ਸਤਨਾਮ ਸਿੰਘ ਭਲਾਈਕੇ,ਨਫਾ ਸਿੰਘ,ਕਾਬਲ ਸਿੰਘ ਸੇਖੋ,ਗੁਰਸਵੇਕ ਸਿੰਘ ਮਨਿਆਣਾ,ਚਮਕੋਰ ਸਿੰਘ ਬਾਦਲਗੜ੍ਹ,ਭੁਪਿੰਦਰ ਸਿੰਘ ਮਹਾ ਸਿੰਘ ਵਾਲਾ,ਮੱਖਣ ਸ਼ਰਮਾਂ ਉਭਾਵਾਲ,ਜਗਸੀਰ ਸਿੰਘ ਭੋਲਾ ਛੀਨੀਵਾਲ,ਜਗਰਾਜ ਸਿੰਘ ਰਾਜਾ ਬੀਹਲਾ,ਗੁਰਜੀਤ ਸਿੰਘ ਖੰਨਾ ਰਾਏਸਰ,ਗੁਰਜੀਤ ਸਿੰਘ ਖੁੱਡੀ,ਸੁਖਮਨਦੀਪ ਸਿੰਘ ਡਿੰਪੀ,ਕੁਲਦੀਪ ਸਿੰਘ ਬੁਗਰਾ,ਗੁਰਜੰਟ ਸਿੰਘ ਉਭਾਵਾਲ,ਅਜੈਬ ਸਿੰਘ ਸਿੱਧੂ,ਹਰਦੇਵ ਸਿੰਘ ਕੁਰੜ,ਵਰਿੰਦਰ ਸਿੰਘ ਕਪਿਆਲ,ਜਥੇ. ਲ਼ੀਲਾ ਸਿੰਘ ਚੀਮਾ,ਗੁਰਪ੍ਰੀਤ ਸਿੰਘ ਸਾਹੋਕੇ,ਅਜੈਬ ਸਿੰਘ ਤੋਲਾਵਾਲ,ਵਿਜੇ ਲੰਕੇਸ਼,ਕਸ਼ਿਸ਼ ਅਰੋੜਾ,ਰਵਜਿੰਦਰ ਸਿੰਘ ਕਾਕੜਾ,ਲਖਵਿੰਦਰ ਸਿੰਘ ਲੱਖਾ ਚੰਗਾਲ,ਗੁਰਵਿੰਦਰ ਸਿੰਘ ਪਟਵਾਰੀ,ਕੁਲਵੰਤ ਸਿੰਘ ਜੌਲੀਆਂ,ਚਮਕੋਰ ਸਿੰਘ ਮੋਰਾਵਾਲੀ,ਸੁਰਜੀਤ ਸਿੰਘ ਲਹਿਲ,ਰਣਧੀਰ ਸਿੰਘ ਸਮੂਰਾ,ਭੁਪਿੰਦਰ ਸਿੰਘ ਨਿੱਕਾ ਘੁਮਾਣ,ਭਗਵਾਨ ਸਿੰਘ ਢਡੋਲੀ,ਸੁਖਜਿੰਦਰ ਸਿੰਘ ਸਿੰਧੜਾਂ,ਭੁਪਿੰਦਰ ਸਿੰਘ ਮੋੜਾਂ,ਬਾਬੂ ਜੀਵਨ ਗਰਗ,ਭੀਮ ਸਿੰਘ ਕੜਿਆਲ,ਵਿੱਕੀ ਛਾਜਲੀ,ਮਾ. ਰਣਜੀਤ ਸਿੰਘ ਛਾਜਲਾ,ਰਾਣਾ ਸ਼ੇਰਗਿੱਲ,ਧਰਮਜੀਤ ਸਿੰਘ ਸੰਗਤਪੁਰਾ,ਗੁਰਜੰਟ ਸਿੰਘ ਲਹਿਲ ਕਲਾ,ਜਸਵਿੰਦਰ ਸਿੰਘ ਲਹਿਲ ਕਲਾ,ਕੇਵਲ ਸਿੰਘ ਸ਼ੇਰੋ,ਪ੍ਰੀਤਪਾਲ ਸਿੰਘ ਪੀਤੂ ਦਿਆਲਪੁਰਾ,ਨਿਸ਼ਾਨ ਸਿੰਘ ਸੇਖੋ,ਕਾਲਾ ਨੰਬਰਦਾਰ,ਦਰਸ਼ਨ ਸਿੰਘ ਲਹਿਲ ਖੁਰਦ,ਗੁਰਮੱੁਖ ਸਿੰਘ ਮਕੋਰੜ ਸਾਹਿਬ,ਜਗਪਾਲ ਸਿੰਘ ਚਾਦੂ,ਸੁਰਿੰਦਰ ਫੋਜੀ ਅਲੀਸ਼ੇਰ,ਹਰਜਿੰਦਰ ਸਿੰਘ ਅਲੀਸ਼ੇਰ,ਧੀਰਜਪਾਲ ਅਲ਼ੀਸ਼ੇਰ,ਭਰਪੂਰ ਸਿੰਘ ਭੁਟਾਲ ਕਲਾ,ਜਗਰਾਜ ਸਿੰਘ ਭੁਟਾਲ ਕਲਾ,ਕਾਕਾ ਸਿੰਘ ਭੁਟਾਲ ਕਲਾ,ਹਰਬੰਸ ਸਿੰਘ ਭੁਟਾਲ ਕਲਾ,ਮੇਜਰ ਸਿੰਘ ਸੇਖਵਾਸ,ਛੱਜੂ ਸਿੰਘ ਧਾਲੀਵਾਲ,ਚਮਕੋਰ ਸਿੰਘ ਬਖੋਰਾ,ਗੁਰਨਾਮ ਸਿੰਘ ਮੰਡਵੀ,ਹਰਪ੍ਰੀਤ ਸਿੰਘ ਰਾਜੀਆਂ, ਸੁਖਵਿੰਦਰ ਸਿੰਘ ਲਹਿਲ ਕਲਾ,ਬਲਵਿੰਦਰ ਸਿੰਘ ਬਾਦਲ,ਗੁਰਮੇਲ ਸਿੰਘ ਚੋਟੀਆਂ,ਰਜਿੰਦਰ ਅਲ਼ੀਸ਼ੇਰ,ਗੁਰਮੀਤ ਸਿੰਘ ਲੋਗੋਵਾਲ,ਬਿੰਦਰਪਾਲ ਨਮੋਲ,ਬਲਜੀਤ ਸਿੰਘ ਕੌਹਰੀਆਂ,ਗਿੰਨੀ ਕਮਾਲਪੁਰ,ਜਤਿੰਦਰ ਸਿੰਘ ਮਹੋਲੀ,ਆਦਿ ਸੰਗਤੀ ਰੂਪ ‘ਚ ਸ਼ਾਮਿਲ ਹੋਏ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਫ਼ਤਰ ਸਕਤਰ ਜਗਜੀਤ ਸਿੰਘ ਕੋਹਲੀ ਤੇ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਕੱਲ੍ਹ ਅਰਦਾਸ ਦਾ ਅਖੀਰਲਾ ਦਿਨ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੰਗਤੀ ਰੂਪ ‘ਚ ਹਵੇਗੀ ।

Leave a Comment

Will the middle class get relief from the first general budget of Modi 3.0?