Home » ਤਾਜ਼ਾ ਖ਼ਬਰਾਂ » ਜੀ. ਜੀ. ਐੱਸ. ਪੀ. ਐੱਸ. ਜੋਗੇਵਾਲਾ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿੱਦਿਅਕ ਅਤੇ ਧਾਰਮਿਕ ਦੌਰਾ ਕੀਤਾ

ਜੀ. ਜੀ. ਐੱਸ. ਪੀ. ਐੱਸ. ਜੋਗੇਵਾਲਾ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿੱਦਿਅਕ ਅਤੇ ਧਾਰਮਿਕ ਦੌਰਾ ਕੀਤਾ

News Portal Development Companies In India

 ਜੀ. ਜੀ. ਐੱਸ. ਪੀ. ਐੱਸ. ਜੋਗੇਵਾਲਾ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿੱਦਿਅਕ ਅਤੇ ਧਾਰਮਿਕ ਦੌਰਾ ਕੀਤਾ


ਤਲਵੰਡੀ ਸਾਬੋ, 28 ਮਾਰਚ (ਅੰਮ੍ਰਿਤ ਮਲਕਾਣਾ )

ਜੀ. ਜੀ. ਐੱਸ. ਪੀ. ਐੱਸ. ਜੋਗੇਵਾਲਾ ਸਕੂਲ ਦੇ ਅੱਜ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਠਿੰਡਾ ਵਿਖੇ ਇੱਕ ਰੋਜ਼ਾ ਵਿੱਦਿਅਕ ਟੂਰ ਲਈ ਲਿਜਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਚੇਤਕ ਪਾਰਕ, ਮਿੰਨੀ ਜੂ ਕਮ ਡੀਅਰ ਸਫਾਰੀ ਪਾਰਕ (ਬੀੜ ਤਲਾਬ) ਵਿਖੇ ਦਿਲ ਖੋਲ੍ਹ ਕੇ ਮੌਜ-ਮਸਤੀ ਕੀਤੀ ਅਤੇ ਨਾਲ ਹੀ ਪ੍ਰਾਕ੍ਰਿਤਿਕ ਜੀਵਨ ਅਤੇ ਵਾਤਾਵਰਣ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਪ੍ਰਾਪਤ ਕੀਤੀ।


ਇਸ ਤੋਂ ਇਲਾਵਾ, ਬੱਚਿਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ। ਹਰਪ੍ਰੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ  ਕਿਹਾ ਕਿ ਪੂਰਾ ਟੂਰ ਸਕੂਲ ਮੈਨੇਜਮੈਂਟ ਵੱਲੋਂ ਕਰਵਾਇਆ ਗਿਆ ਅਤੇ ਬੱਚਿਆਂ ਲਈ ਪੂਰੀ ਤਰ੍ਹਾਂ ਮੁਫ਼ਤ ਸੀ।ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਵਿਦਿਆਰਥੀਆਂ ਨੂੰ ਟਰਿੱਪ ਲਈ ਰਵਾਨਾ ਕੀਤਾ।ਟਰਿੱਪ ਦੌਰਾਨ ਵਿਦਿਆਰਥੀਆਂ ਨਾਲ ਬਸੰਤ ਸਿੰਘ, ਗੁਰਸੇਵਕ ਸਿੰਘ, ਰਹਿਮਦੀਪ ਕੌਰ ਅਤੇ ਸੁਖਪ੍ਰੀਤ ਕੌਰ ਅਧਿਆਪਕ ਸਾਹਿਬਾਨਾਂ ਨੇ ਬਣਦੀ ਯੋਗ ਭੂਮਿਕਾ ਨਿਭਾਈ।ਇਹ ਟੂਰ ਬੱਚਿਆਂ ਲਈ ਸਿੱਖਿਆ ਅਤੇ ਮਨੋਰੰਜਨ ਦਾ ਸੁੰਦਰ ਮਿਲਾਪ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ਦੇ ਗਿਆਨ ਅਤੇ ਵਿਅਕਤੀਗਤ ਵਿਕਾਸ ਵਿੱਚ ਵਾਧਾ ਹੋਇਆ। ਟੂਰ ਦੌਰਾਨ ਬੱਚਿਆਂ ਦੀ ਸੰਭਾਲ ਅਤੇ ਨਿਗਰਾਨੀ ਕਰਨ ਵਾਲੇ ਅਧਿਆਪਕ ਸਾਹਿਬਾਨਾਂ ਦਾ ਵਿਸ਼ੇਸ਼ ਧੰਨਵਾਦ ਅਤੇ ਸੁਰੱਖਿਅਤ ਯਾਤਰਾ ਲਈ ਵੈਨ ਚਾਲਕ ਦਾ ਵੀ ਹਿਰਦੇ ਤੋਂ ਆਭਾਰ।ਪ੍ਰਬੰਧਕਾਂ ਮੁਤਾਬਿਕ ਇਹ ਉਪਰਾਲਾ ਹਰ ਸਾਲ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਰੀ ਰਹੇਗਾ।

Leave a Comment

Will the middle class get relief from the first general budget of Modi 3.0?